7ਚੰਡੀਗੜ : ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਦੀ ਪਹਿਚਾਣ ਕਰਨ ਦੀ ਪ੍ਰਣਾਲੀ ਨੂੰ ਪੁਖਤਾ ਬਨਾਉਣ ਹਿੱਤ ਜਾਰੀ ਕੀਤੇ ਜਾਂਦੇ ਐਕਰੀਡੀਏਸ਼ਨ ਕਾਰਡ ਸਿਰਫ ਵਰਕਿੰਗ ਜਰਨਲਿਸਟਾਂ ਨੂੰ ਜਾਰੀ ਕੀਤੇ ਜਾਂਦੇ ਹਨ ਅਤੇ ਜਿਨ੍ਹਾਂ ਪੱਤਰਕਾਰਾਂ ਵੱਲੋਂ ਪੱਤਰਕਾਰੀ ਛੱਡ ਕੇ ਕਿਸੇ ਹੋਰ ਕਿੱਤੇ ਨੂੰ ਅਪਣਾਇਆ ਜਾਂਦਾ ਹੈ ਉਨ੍ਹਾਂ ਦੀ ਐਕਰੀਡੇਏਸ਼ਨ ਨੂੰ ਰੱਦ ਕਰ ਦਿੱਤਾ ਜਾਂਦਾ ਹੈ ।
ਪੰਜਾਬੀ ਭਾਸ਼ਾ ਵਿੱਚ ਛਪਣ ਵਾਲੇ ਇਕ ਰੋਜ਼ਾਨਾ ਅਖਬਾਰ ਵੱਲੋਂ ਪ੍ਰਕਾਸ਼ਿਤ ਇਕ ਖਬਰ ਵਿਚ ਸਿਆਸੀ ਪਾਰਟੀ ਨਾਲ ਜੁੜੇ ਹੋਏ ਸਾਬਕਾ ਪੱਤਰਕਾਰਾਂ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸਰਕਾਰੀ ਲਾਭ ਦੇਣ ਸਬੰਧੀ ਤੱਥਰਹਿਤ ਅਤੇ ਬੇਬੁਨਿਆਦ ਖਬਰ ਦਾ ਵਿਭਾਗ ਨੇ ਗੰਭੀਰ  ਨੋਟਿਸ ਲਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ ਖਬਰ ਵਿੱਚ ਜਿਨ੍ਹਾਂ 3 ਸਾਬਕਾ ਪੱਤਰਕਾਰਾਂ ਦਾ ਜਿਕਰ ਕੀਤਾ ਗਿਆ ਹੈ ਉਨ੍ਹਾਂ ਨੂੰ ਪਿਛਲੇ ਸਾਲ ਅਪ੍ਰੈਲ 2015 ਵਿੱਚ ਐਕਰੀਡੀਏਸ਼ਨ ਕਾਰਡ ਜਾਰੀ ਕੀਤੇ ਗਏ ਸਨ ਜਿਨ੍ਹਾਂ ਦੀ ਮਿਆਦ 31 ਮਾਰਚ 2016 ਤੱਕ ਸੀ ਅਤੇ ਇਨ੍ਹਾਂ ਪੱਤਰਕਾਰਾਂ ਵੱਲੋਂ ਐਕਰੀਡੀਏਸ਼ਨ ਕਾਰਡ ਨਵਿਆਉਣ ਸਬੰਧੀ ਕੋਈ ਬਿਨੇ ਪੱਤਰ ਨਹੀਂ ਦਿੱਤਾ ਗਿਆ ਅਤੇ ਨਾ ਹੀ ਵਿਭਾਗ ਵੱਲੋਂ ਇਨ੍ਹਾਂ ਨੂੰ ਸਾਲ 2016- 17 ਲਈ ਕੋਈ ਕਾਰਡ ਜਾਰੀ ਕੀਤਾ ਗਿਆ ਹੈ ।  ਇਨ੍ਹਾਂ ਵਿੱਚੋਂ ਇਕ ਪੱਤਰਕਾਰ ਨੂੰ ਮਿਲੇ ਸਰਕਾਰੀ ਮਕਾਨ ਖਾਲੀ ਕਰਵਾਉਣ ਲਈ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ 20 ਅਪ੍ਰੈਲ 2016 ਨੂੰ ਸਕੱਤਰ ਆਮ ਰਾਜ ਪ੍ਰਬੰਧ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਗਿਆ ਸੀ ਤਾਂ ਜੋ ਮਕਾਨ ਖਾਲੀ ਕਾਰਵਾਉਣ ਦੀ ਪ੍ਰੀਕ੍ਰਿਆ ਸ਼ੁਰੂ ਕੀਤੀ ਜਾ ਸਕੇ । ਬੁਲਾਰੇ ਨੇ ਕਿਹਾ ਕਿ ਖਬਰ ਵਿਚ ਜਿਹੜੇ ਕਾਰਡ ਨੰਬਰ ਦਾ ਜਿਕਰ ਕਰਦੇ ਹੋਏ ਇਨ੍ਹਾਂ ਸਾਬਕਾ ਪੱਤਰਕਾਰਾਂ ਨੂੰ ਐਕਰੀਡੀਏਸ਼ਨ ਕਾਰਡ ਜਾਰੀ ਕਰਨ ਦੀ ਗੱਲ ਕੀਤੀ ਗਈ ਹੈ ਉਹ ਵੀ ਸਰਾਸਰ ਗਲਤ ਤੇ ਕੋਰਾ ਝੂਠ ਹੈ ਕਿਉਕਿ ਉਨ੍ਹਾਂ ਨੰਬਰਾਂ ਦੇ ਵਿਰੁਧ ਇਸ ਸਾਲ (2016-2017) ਟਾਈਮਸ ਆਫ ਇੰਡੀਆ, ਰੋਜ਼ਾਨਾ ਸਪੋਕਸਮੈਨ ਅਤੇ ਉਤਮ ਹਿੰਦੂ ਅਖਬਾਰ ਦੇ ਪੱਤਰਕਾਰਾਂ ਦੇ ਕਾਰਡ ਬਣਾਏ ਗਏ ਹਨ।
ਪੰਜਾਬ ਐਸ.ਸੀ. ਕਮਿਸ਼ਨ ਨੇ ਅਨੁਸੂਚਿਤ ਜਾਤੀ ਲੜਕੀ ਛੇੜਛਾੜ ਦੀ ਘਟਨਾ ਦਾ ਲਿਆ ਨੋਟਿਸ
ਚੰਡੀਗੜ, 22 ਅਪਰੈਲ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੰਦੂਖੇੜਾ ਨਾਲ ਸਬੰਧ ਇੱਕ ਅਨੁਸੂਚਿਤ ਜਾਤੀ ਲੜਕੀ ਨਾਲ ਹੋਈ ਛੇੜਛਾੜ ਸਬੰਧੀ 26 ਦਿਨ ਬੀਤ ਜਾਣ ‘ਤੇ ਵੀ ਕੋਈ ਕਾਰਵਾਈ ਨਾ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਨੂੰ 15 ਦਿਨਾਂ ‘ਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਖੁਲਾਸਾ ਕਰਦਿਆਂ ਕਿਹਾ ਕਿ ਕਮਿਸ਼ਨ ਪੀੜਤ ਨੂੰ ਕਾਨੂੰਨੀ ਢੰਗ ਨਾਲ ਨਿਆਂ ਦਿਵਾਉਣ ਲਈ ਹਰ ਲੋੜੀਂਦੀ ਕਾਰਵਾਈ ਅਮਲ ‘ਚ ਲਿਆਵੇਗਾ।
ਪਹਿਲੀ ਵਾਰ ਦੇਸ਼ ਭਰ ਵਿਚ ਸਾਰੀਆਂ ਗ੍ਰਾਮ ਪੰਚਾਇਤਾਂ ਵਿਚ ਮਨਾਇਆ ਜਾਵੇਗਾ ਰਾਸ਼ਟਰੀ ਪੰਚਾਇਤੀ ਰਾਜ ਦਿਵਸ
ਚੰਡੀਗੜ, 22 ਅਪਰੈਲ: ਪਹਿਲੀ ਵਾਰ ਦੇਸ਼ ਭਰ ਵਿਚ ਸਾਰੀਆਂ ਗ੍ਰਾਮ ਪੰਚਾਇਤਾਂ ਵਿਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਪੇੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਮਿਤੀ 24 ਅਪ੍ਰੈਲ,2016 ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਚੁਣੇ ਹੋਏ ਪੰਚਾਇਤਾਂ ਦੇ ਨੁਮਾਇੰਦਿਆਂ ਦੇ ਸਮੂਹ ਨੂੰ ਜੇ.ਆਰ.ਡੀ.ਟਾਟਾ ਸਪੋਰਟਸ ਕੰਮਪਲੈਕਸ, ਜਮਸ਼ੇਦਪੁਰ (ਝਾਰਖੰਡ) ਵਿਖੇ ਸਨਮਾਨਿਤ ਕਰਨ ਤੋਂ ਬਾਅਦ ਦੁਪਹਿਰ ਤਿੰਨ ਵਜੇ ਦੇਸ਼ ਭਰ ਦੀਆਂ ਸਮੂਹ ਪੰਚਾਇਤਾਂ ਨੂੰ ਸੰਬੋਧਤ ਕਰਨਗੇ ਜਿਸ ਦਾ ਸਿੱਧਾ ਪ੍ਰਸਾਰਨ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਤੌ ਵੀ ਹੋਵੇਗਾ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸੰਬੋਧਨ ਨੂੰ ਉਚਿੱਤ ਢੰਗ ਨਾਲ ਸੁਨਣ ਅਤੇ ਦੇਖਣ ਲਈ ਸਮੂਹ ਚੁਣੇ ਹੋਏ ਪੰਚਾਇਤਾਂ ਦੇ ਨੁਮਾਇੰਦਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਸ. ਮਲੂਕਾ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਚੁਣੇ ਹੋਏ ਪ੍ਰਤੀਨਿਧੀਆਂ ਲਈ ਇਸ ਵਿਸ਼ੇਸ ਅਵਸਰ ਦੇ ਉਚਿੱਤ ਪ੍ਰੰਬਧ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਹ ਪ੍ਰਧਾਨ ਮੰਤਰੀ ਦੇ ਦਿਹਾਤੀ ਖੇਤਰਾਂ ਦੇ ਸਰਵਪੱਖੀ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਬਹਿਤਰ ਢੰਗ ਨਾਲ ਸਮਝ ਸਕਣ। ਪ੍ਰਧਾਨ ਮੰਤਰੀ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੋਕੇ ਪੰਜਾਬ ਦੇ ਇੱਕ ਂਿਜਲ੍ਹਾ ਪ੍ਰ੍ਰੀਸ਼ਦ, ਦੋ ਬਲਾਕ ਸੰਮਤੀਆਂ, ਅਤੇ 6 ਗਰਾਮ ਪੰਚਾਇਤਾਂ ਸਮੇਤ ਗਰਾਮ ਪੰਚਾਇਤ ਤਾਮਕੋਟ (ਮਾਨਸਾ) ਨੁੰ ਸਨਮਾਨਿਤ ਕਰਨਗੇ।ਸ. ਮਲੂਕਾ ਨੇ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਬਠਿੰਡਾ, ਦੋ ਪੰਚਾਇਤ ਸੰਮਤੀਆਂ ਵਿੱਚ ਫ਼ੂਲ ਪੰਚਾਇਤ ਸੰਮਤੀ (ਬਠਿੰਡਾ) ਅਤੇ  ਗਰਾਮ ਪੰਚਾਇਤ ਸੰਮਤੀ ਬਲਾਚੋਰ( ਨਵਾਂ ਸ਼ਹਿਰ),ਗਰਾਮ ਪੰਚਾਇਤਾਂ ਵਿਚ ਆਦਮਪੁਰਾ (ਬਠਿੰਡਾ), ਗਰਾਮ ਪੰਚਾਇਤ ਜਰਖਰ, ( ਲੁਧਿਆਣਾ), ਗਰਾਮ ਪੰਚਾਇਤ ਅੱਤਰਗੜ੍ਹ (ਬਰਨਾਲਾ), ਗਰਾਮ ਪੰਚਾਇਤ ਵਿਨੀਕੈ, (ਅੰਮ੍ਰਿਤਸਰ), ਗਰਾਮ ਪੰਚਾਇਤ ਖਾਸਾਂ, ( ਕਪੂਰਥਲਾ) ਅਤੇ ਗਰਾਮ ਪੰਚਾਇਤ ਬੱਡਰੁਖਾਂ, ਸੰਗਰੂਰ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।

LEAVE A REPLY