6ਲੰਦਨ :  ਵਿਸ਼ਵ ਦੀ ਦੂਜੀ ਰੈਕਿੰਗ ਖਿਡਾਰੀ ਐਂਡੀ ਮਰੇ ਨੇ ਕਿਹਾ ਕਿ ਉਹ ਸਾਲ ਦੇ ਡੇਵਿਸ ਕੱਪ ‘ਚ ਖੇਡਣ ਲਈ ਤਿਆਰ ਹਨ। ਮਰੇ ਨੇ ਕਿਹਾ ਕਿ ਇਸ ਸਾਲ ਮੇਰਾ ਪ੍ਰੋਗਰਾਮ ਬੇਹੱਦ ਬਿਜੀ ਰਹੇਗਾ ਪਰ ਮੈਂ ਡੇਵਿਸ ਕੱਪ ਵਾਸਤੇ ਤਿਆਰ ਹਾਂ। ਅਗਲੇ ਕੁਛ ਮਹੀਨੇ ਤੋਂ ਬੇਹੱਦ ਜਿਆਦਾ ਮੁਸ਼ਕਲ ਤੇ ਚੁਣੌਤੀਪੂਰਣ ਰਹਿਣ ਵਾਲੇ ਹਨ। ਮੈਨੂੰ ਨਹੀਂ ਪਤਾ ਕਿ ਮੇਰਾ ਸ਼ਰੀਰ ਕਿਨਾ ਸਾਥ ਦੇਵੇਗਾ। ਆਪਣੇ ਦਮ ‘ਤੇ ਬ੍ਰਿਟੇਨ ਨੂੰ ਡੇਵਿਸ ਕੱਪ ਖਿਤਾਬ ਜਿੱਤਾਉਣ ਵਾਲੇ ਮਰੇ ਪੀਠ ਦੀ ਚੋਟ ਤੋਂ ਪਰੇਸ਼ਾਨ ਹਨ। ਇਸ ਸਾਲ ਡੇਵਿਸ ਕਪ ‘ਚ ਬ੍ਰਿਟੇਨ ਦਾ ਸਾਮਨਾ ਸਰਬਿਆ ਦੀ ਟੀਮ ਨਾਲ ਹੋਵੇਗਾ ਜਿਥੇ ਮਰੇ ਦਾ ਮੁਕਾਬਲਾ ਕਲੋ ਕੋਰਟ ‘ਚ ਟਾੱਪ ਖਿਡਾਰੀ ਨੋਵਾਕ ਜੋਕੋਵਿਚ ਨਾਲ ਹੋ ਸਕਦਾ ਹੈ।

LEAVE A REPLY