8ਨਵੀਂ ਦਿਲੀ : ਪ੍ਰਤੀਭਾਸ਼ਾਲੀ ਅਭਿਨੇਤਾ ਮਨੋਜ ਵਾਜਪੇਈ ਦੇ ਨਾਮ ਇਕ ਹੋਰ ਵੱਡੀ ਅਚੀਵਮੈਂਟ ਜੁੜ ਗਈ ਹੈ। ਮਨੋਜ ਨੂੰ ਇਸ ਸਾਲ ਦਾਦਾ ਸਾਹਿਬ ਫਾਲਕੇ ਬੇਸਟ ਐਕਟਰ ਅਵਾਰਡ (ਕਰੀਟੀਕਸ ਚੁਆਇਸ) ਤੋਂ ਨਵਾਜਿਆ ਜਾਏਗਾ। ਮਨੋਰ ਵਾਜਪੇਈ ਨੂੰ ਇਹ ਅਵਾਰਡ ਫਿਲਮ ‘ਅਲੀਗਫ’ ‘ਚ ਉਨਾਂ ਦੇ ਸ਼ਾਨਦਾਰ ਅਭਿਨੈ ਵਾਸਤੇ ਦਿਤਾ ਜਾ ਰਿਹਾ ਹੈ। ਅਲੀਗੜ ‘ਚ ਮਨੋਜ ਵਾਜਪੇਈ ਨੇ ਇਕ ਸਮਲੈਂਗਕ ਪ੍ਰੋਫੈਸਰ ਦੀ ਭੂਮਿਕਾ ਨਿਭਾਈ ਹੈ। ਮਨੋਜ ਨੂੰ ਪ੍ਰੋਫੈਸਰ ਸਿਰਾਸ ਦੇ ਆਪਦੇ ਰੋਲ ਵਾਸਤੇ ਖੂਰ ਤਰੀਫ਼ਾਂ ਮਿਲੀਆਂ ਸਨ। ਫਿਲਮ ‘ਚ ਉਨਾਂ ਨਾਲ ਰਾਜਕੁਮਾਰ ਰਾਵ ਵੀ ਨਜ਼ਰ ਆਏ ਹਨ। ਦਾਦਾ ਸਾਹਿਬ ਫਾਉਂਡੇਸ਼ਨ ਵੱਲੋਂ ਦਿਤੇ ਜਾਣ ਵਾਲਾ ਇਹ ਪੁਰਸਕਾਰ, ਦਾਦਾ ਸਾਹਿਬ ਦੀ 147ਵੀਂ ਜੈਅੰਤੀ ‘ਤੇ ਮੁਬੰਈ ‘ਚ ਇਕ ਪ੍ਰੋਗਰਾਮ ਦੌਰਾਨ ਦਿਤੇ ਜਾਣਗੇ।

LEAVE A REPLY