2ਨਵੀਂ ਦਿਲੀ :  ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰੈਜੀ ਤੇ ਪੀਐਮ ਮੁਦੀ ਨੂੰ ਝੂਠੇ ਵਾਅਦੇ ਕਰਨ ਵਾਲਾ ਕਰਾਰ ਦਿਤਾ। ਰਾਹੁਲ ਨੇ ਅਰੋਪ ਲਗਾਇਆ ਕਿ ਮਮਤਾ ਬੰਗਾਲ ‘ਚ ਝੂਠੇ ਵਾਅਦੇ ਕਰਦੀ ਹੈ ਤੇ ਦਿਲੀ ‘ਚ ਉਨਾਂ ਦੇ ਦੋਸਤ ਪੀਐ ਮੋਦੀ ਵੀ ਝੂਠੇ ਵਾਅਦੇ ਕਰਦੇ ਹਨ। ਉਨਾਂ ਦਾਅਵਾ ਕੀਤਾ ਕਿ ਮਮਤਾ ਦੀਦੀ ਨੇ ਇਕ ਟੀਐਮਸੀ ਨੇਤਾ ਤੋਂ ਕੋਲਕਤਾ ‘ਚ ਢਹਿਣ ਵਾਲੇ ਫਲਾਈਓਵਰਾਂ ਦੇ ਨਿਰਮਾਣ ਦਾ ਸਮਝੌਤਾ ਕੀਤਾ ਹੈ। ਸਾਥ ਹੀ ਅਰੋਪ ਵੀ ਲਗਾਇਆ ਕਿ ਬੰਗਾਲ ‘ਚ ਇਨਾਂ ਦਿਨੀਂ ਸਿੰਡੀਕੇਟ ਰਾਜ ਚਲ ਰਿਹਾ ਹੈ। ਰਾਹੁਲ ਨੇ ਸ਼ਨੀਵਾਰ ਨੂੰ ਚੌਥੇ ਚਰਣ ਦੇ ਚੋਣ ਪ੍ਰਚਾਰ ਦੇ ਆਖਿਰੀ ਦਿਲ ਪੱਛਮ ਬੰਗਾਲ ‘ਚ ਤਿੰਨ ਰੈਲੀਆਂ ਕਰ ਰਹੇ ਹਨ। ਉਨਾਂ ਪਛਮ ਬੰਗਾਲ ਦੇ ਹਾਵੜਾ ‘ਚ ਇਕ ਰੈਲੀ ਨੂੰ ਸੰਬੋਧਤ ਕਰਦਿਆਂ ਕਿਹਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੰਗਾਲ ‘ਚ ਤੇ ਉਨਾਂ ਦੇ ਦੋਸਤ ਪੀਐਮ ਮੋਦੀ ਦਿਲੀ ਤੋਂ ਝੂਠੇ ਵਾਅਦਿਆਂ ਦੀ ਬਰਸਾਤ ਕਰ ਰਹੇ ਹਨ। ਉਨਾਂ ਫਲਾਈਓਵਰ ਹਾਦਸੇ ਨੂੰ ਲੈ ਕੇ ਮਮਤਾ ਸਰਕਾਰ ਤੇ ਅਰੋਪ ਲਗਾਉਂਦੇ ਕਿਹਾ ਕਿ ਇਸ ਸ਼ਾਸਨ ‘ਚ ਤਮਾਮ ਗੜਬੜੀਆਂ ਦੀ ਜਗਾ ਮਿਲਣ ਦੀ ਵਜਾ ਅਜਿਹੀ ਘਟਨਾਵਾਂ ਸਾਹਮਣੇ ਆ ਰਹੀ ਹੈ। ਰਾਹੁਲ ਨੇ ਕਿਹਾ ਕਿ ਇਕ ਟੀਐਮਸੀ ਨੇਤਾ ਨੂੰ ਫਲਾਈਓਵਰ ਦਾ ਠੇਕਾ ਦਿਤਾ ਸੀ।

LEAVE A REPLY