5ਅੰਮ੍ਰਿਤਸਰ : ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਜੇ ਕਿਸਾਨਾਂ ਦੇ ਬਕਾਇਆ ਨੂੰ ਮੰਗਲਵਾਰ ਤੱਕ ਕਲਿਅਰ ਨਾ ਗਿਆ, ਤਾਂ ਕਾਂਗਰਸ ਪੰਜਾਬ ਦੀਆਂ ਦਾਣਾ ਮੰਡੀਆਂ ‘ਚ ਅੰਦੋਲਨ ਸ਼ੁਰੂ ਕਰੇਗੀ। ਪੰਜਾਬ ਕਾਂਗਰਸ ਸੂਬੇ ਭਰ ‘ਚ ਅਕਾਲੀ ਭਾਜਪਾ ਸਰਕਾਰ ਦੇ ਮੰਤਰੀਆਂ ਦਾ ਘੇਰਾਓ ਕਰੇਗੀ। ਇਹ ਗੂੰਗੀ ਤੇ ਬਹਿਰੀ ਸਰਕਾਰ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਮੰਤਰੀ ਸਿਰਫ ਕਿਸਾਨਾਂ ਨੂੰ ਅਦਾਇਗੀਆਂ ਜ਼ਾਰੀ ਹੋਣ ਸਬੰਧੀ ਬਿਆਨ ਕਰ ਰਹੇ ਹਨ, ਜਦਕਿ ਜ਼ਮੀਨੀ ਸੱਚਾਈ ਪੂਰੀ ਤਰ੍ਹਾਂ ਉਲਟ ਹੈ। ਅੱਜ ਤੱਕ ਕਿਸਾਨਾਂ ਨੂੰ ਇਕ ਨਿੱਕਾ ਪੈਸਾ ਵੀ ਨਹੀਂ ਦਿੱਤਾ ਗਿਆ ਹੈ। ਚੰਨੀ ਨੇ ਅੱਜ ਸੀਨੀਅਰ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਅਜਨਾਲਾ ਤੇ ਜੰਡਿਆਲਾ ਗੁਰੂ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ।
ਇਸ ਸਮੱਸਿਆ ਲਈ ਪੂਰੀ ਤਰ੍ਹਾਂ ਮੁੱਖ ਮੰਤਰੀ ਨੂੰ ਜਿੰਮੇਵਾਰ ਠਹਿਰਾਉਂਦਿਆਂ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਦੌਰਾਨ ਸੂਬੇ ਦੇ ਕਿਸਾਨਾਂ ਨੂੰ ਹਮੇਸ਼ਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ, ਜਿਹੜੇ ਖੁਦ ਨੂੰ ਉਨ੍ਹਾਂ ਦੇ ਹਿੱਤਾਂ ਦੇ ਰਾਖਾ ਦੱਸਦੇ ਹਨ। ਇਹ ਉਸ ਰਿਕਾਰਡ ਦਾ ਹਿੱਸਾ ਹੈ, ਜਿਹੜਾ 1977 ‘ਚ ਬਾਦਲ ਦੇ ਦੂਜੀ ਵਾਰ ਮੁੱਖ ਮੰਤਰੀ ਬਣਨ ਤੋਂ ਸ਼ੁਰੂ ਹੋਇਆ। ਇਸ ਸ਼ਾਸਨ ਦੌਰਾਨ ਕਿਸਾਨਾਂ ਨੇ ਆਪਣੇ ਉਤਪਾਦਨ ਨਾਲ ਸੜਕਾਂ ਬੰਦ ਕਰ ਦਿੱਤੀਆਂ। ਜਦਕਿ ਤਾਜ਼ਾ ਮਾਮਲੇ ‘ਚ ਉਹ ਸਰਕਾਰੀ ਏਜੰਸੀਆਂ ਵੱਲੋਂ ਕੀਤੇ ਗਏ ਉਤਪਾਦਨ ਦੀਆਂ ਅਦਾਇਗੀਆਂ ਲਈ ਬੇਸਬ੍ਰੀ ਨਾਲ ਪੈਸਿਆਂ ਦਾ ਇੰਤਜਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ ਦੀਆਂ ਨੀਤੀਆਂ ਦਾ ਹੀ ਨਤੀਜਾ ਹੈ ਕਿ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਤੇ ਉਹ ਵੀ ਕਦੇ ਇਸ ਦੇਸ਼ ਦੇ ਸੱਭ ਤੋਂ ਤਰੱਕੀਸ਼ੀਲ ਖੇਤੀਬਾੜੀ ਸਬੰਧੀ ਸੂਬੇ ਰਹੇ ਪੰਜਾਬ ‘ਚ।
ਚੰਨੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਬਾਦਲ ਦਾ ਇਕੋਮਾਤਰ ਏਜੰਡਾ ਸੂਬੇ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਲਈ ਕੇਂਦਰ ‘ਤੇ ਦੋਸ਼ ਲਗਾਇਆ ਹੈ, ਪਰ ਉਨ੍ਹਾਂ ਦੀ ਸਮੱਸਿਆ ਹੈ ਕਿ ਆਪਣੀ ਦੇ ਨਰਿੰਦਰ ਮੋਦੀ ਸਰਕਾਰ ‘ਚ ਮੰਤਰੀ ਰਹਿੰਦਿਆਂ, ਉਨ੍ਹਾਂ ਨੂੰ ਇਹ ਭੁਗਤਣੀ ਪਵੇਗੀ। ਉਨ੍ਹਾਂ ਦੀ ਵੱਡੀ ਸਮੱਸਿਆ ਇਹ ਹੈ ਕਿ ਪੰਜਾਬ ਲਈ ਹਾਲੇ ਤੱਕ ਮੋਦੀ ਸਰਕਾਰ ਦੇ ਸ਼ਾਸਨ ਦੌਰਾਨ ਸੱਭ ਇਸ ਤੋਂ ਬੁਰਾ ਸਲੂਕ ਨਹੀਂ ਹੋਇਆ ਸੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕੈਸ਼ ਕ੍ਰੇਡਿਟ ਲਿਮਿਟ ਦਾ ਜ਼ਾਰੀ ਹੋਣਾ ਖ੍ਰੀਦ ਸੀਜਨ ਤੋਂ ਪਹਿਲਾਂ ਰੂਟੀਨ ਦਾ ਮਾਮਲਾ ਹੁੰਦਾ ਹੈ।
ਇਸ ਦੌਰਾਨ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਨੂੰ ਬਾਦਲ ਦੀ ਤਰ੍ਹਾਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਝੂਠੇ ਸੁਫਨੇ ਦਿਖਾਉਣ ਦੀ ਬਜਾਏ ਆਪਣੀ ਖੇਤੀਬਾੜੀ ਨੀਤੀ ਬਾਰੇ ਦੱਸਣ ਲਈ ਕਿਹਾ ਹੈ। ਚੰਨੀ ਨੇ ਸਪੱਸ਼ਟ ਕੀਤਾ ਕਿ ਆਪ ਕੋਲ ਪੰਜਾਬ ਵਾਸਤੇ ਕੋਈ ਵਿਸ਼ੇਸ਼ ਏਜੰਡਾ ਨਹੀਂ ਹੈ, ਜਿਸ ਰਾਹੀਂ ਉਹ ਲੋਕਾਂ ਦੀਆਂ ਭਾਵਨਾਵਾਂ ਦਾ ਇਸਤੇਮਾਲ ਕਰ ਸਕੇ, ਜੋ ਅਕਾਲੀ ਦਲ ਪਿਛਲੇ ਕਈ ਸਾਲਾਂ ਤੋਂ ਕਰ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਮੌਕਾਪ੍ਰਸਤ ਤੇ ਵਿਚਾਰਹੀਣ ਆਪ ਆਗੂਆਂ ਤੋਂ ਗੁੰਮਰਾਹ ਹੋਣੋ ਬੱਚ ਲਈ ਕਿਹਾ, ਜਿਨ੍ਹਾਂ ਦੀ ਪੰਜਾਬ ਜਾਂ ਇਥੋਂ ਦੇ ਲੋਕਾਂ ਪ੍ਰਤੀ ਕੋਈ ਵਚਨਬੱਧਤਾ ਨਹੀਂ ਹੈ ਅਤੇ ਉਹ ਸਿਰਫ ਆਪਣਾ ਕਰਿਅਰ ਬਣਾ ਰਹੇ ਹਨ।

LEAVE A REPLY