5ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੇ ਪੀ. ਐਮ. ਮੋਦੀ ‘ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਕਨ੍ਹਈਆ ਨੇ ਮੋਦੀ ਸਰਕਾਰ ਨੂੰ ਸੈਲਫੀ ਅਤੇ ਬਿਆਨਬਾਜ਼ੀ ਕਰਨ ਵਾਲੀ ਸਰਕਾਰ ਕਰਾਰ ਦਿੱਤਾ। ਕਨ੍ਹਈਆ ਨੇ ਇਸ ਦੇ ਨਾਲ ਹੀ ਮੋਦੀ ਸਰਕਾਰ ਦੇ ਪ੍ਰਾਜੈਕਟਾਂ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਮੋਦੀ ਸਰਕਾਰ ਸਿਰਫ ‘ਮੇਕ ਇਨ ਇੰਡੀਆ’, ‘ਸਟੈਂਡ ਅਪ ਇੰਡੀਆ’ ਵਰਗੇ ਜੁਮਲੇ (ਵਾਕ) ਬਣਾ ਰਹੀ ਹੈ।
ਉਨ੍ਹਾਂ ਕਿਹਾ ਮੇਕ ਇਨ ਇੰਡੀਆ ਅਸਲ ‘ਚ ਫੇਕ ਇਨ ਇੰਡੀਆ ਹੋਣਾ ਚਾਹੀਦਾ ਹੈ। ਅਸਲੀਅਤ ਇਹ ਹੈ ਕਿ ਸਰਕਾਰ ਨੇ ਸਿਰਫ ਵੱਡੇ-ਵੱਡੇ ਵਾਅਦੇ ਕੀਤੇ ਹਨ, ਜਿਸ ਦੇ ਜ਼ਰੀਏ ਜਨਤਾ ਨੂੰ ਬੇਵਕੂਫ ਬਣਾ ਰਹੀ ਹੈ ਅਤੇ ਜ਼ਮੀਨ ‘ਤੇ ਕੁਝ ਸਕਾਰਾਤਮਕ ਨਜ਼ਰ ਨਹੀਂ ਆ ਰਿਹਾ ਹੈ। ਕਨ੍ਹਈਆ ਇਕ ਪ੍ਰੋਗਰਾਮ ਵਿਚ ਵਿਦਿਆਰਥੀ ਭੇਦਭਾਵ ਵਿਰੁੱਧ ਯੁਵਾ ਸਭਾ ਵਿਸ਼ੇ ‘ਤੇ ਬੋਲ ਰਹੇ ਸਨ।
ਦੱਸਣ ਯੋਗ ਹੈ ਕਿ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਜੇ. ਐਨ. ਯੂ. ਕੰਪਲੈਕਸ ਵਿਚ ਇਕ ਪ੍ਰੋਗਰਾਮ ਵਿਚ ਦੇਸ਼ ਧਰੋਹ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਸੁਰਖੀਆਂ ਵਿਚ ਆਏ। ਇਸ ਪ੍ਰੋਗਰਾਮ ਵਿਚ ਭਾਰਤ ਵਿਰੋਧੀ ਨਾਅਰੇ ਲਾਏ ਗਏ ਸਨ।

LEAVE A REPLY