10ਪ੍ਰੋ. ਭੁੱਲਰ ਦੀ ਰਿਹਾਈ ਅਕਾਲੀ ਦਲ ਦਾ ਸਿਆਸੀ ਦਾਅ
ਅੰਮ੍ਰਿਤਸਰ : ਪ੍ਰੋ. ਦਵਿੰਦਰਪਾਲ ਭੁੱਲਰ ਦੀ ਰਿਹਾਈ ਅਕਾਲੀ ਦਲ ਦਾ ਇੱਕ ਸਿਆਸੀ ਦਾਅ ਹੈ। ਭੁੱਲਰ ਪੰਜਾਬ ਸਰਕਾਰ ਦਾ ਮਹਿਮਾਨ ਸੀ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਲਾਹਾ ਲੈਣ ਲਈ ਸੁਖਬੀਰ ਬਾਦਲ ਵੱਲੋਂ ਅਜਿਹਾ ਕੀਤਾ ਗਿਆ ਹੈ। ਰਿਹਾਅ ਕੀਤੇ ਜਾਣ ਦਾ ਤਾਂ ਸਿਰਫ ਡਰਾਮਾ ਹੈ ਜਦਕਿ ਉਸ ਨੂੰ ਜੇਲ੍ਹ ਵਿਚ ਪਹਿਲਾਂ ਹੀ ਸਾਰੀਆਂ ਵੀ.ਆਈ.ਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ। ਕਾਂਗਰਸੀ ਵਿਧਾਇਕ ਡਾਕਟਰ ਰਾਜ ਕੁਮਾਰ ਵੇਕਰਾ ਨੇ ਭੁੱਲਰ ਨੂੰ ਪੈਰੋਲ ਮਿਲਣ ਨੂੰ ਲੈ ਕੇ ਸੂਬੇ ਦੀ ਮੌਜੂਦਾ ਸਰਕਾਰ ‘ਤੇ ਹਮਲਾ ਬੋਲਦਿਆਂ ਇਹ ਪ੍ਰਤੀਕਿਰਿਆ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸ਼ਨੀਵਾਰ ਸ਼ਾਮ ਨੂੰ ਪੈਰੋਲ ‘ਤੇ ਰਿਹਾਈ ਹੋ ਗਈ ਅਤੇ ਇਸ ਤੋਂ ਇਕ ਦਿਨ ਪਹਿਲਾਂ ਇਕ ਹੋਰ ਸਿੱਖ ਕੈਦੀ ਗੁਰਦੀਪ ਸਿੰਘ ਖਹਿਰਾ ਦੀ ਪੈਰੋਲ ‘ਤੇ ਰਿਹਾਈ ਹੋਈ ਹੈ।
ਵੇਰਕਾ ਨੇ ਕਿਹਾ ਕਿ ਇਸ ਵਾਰ ਅਕਾਲੀ ਦਲ ਦਾ ਹਰ ਇੱਕ ਦਾਅ ਉਲਟਾ ਪਵੇਗਾ ਤੇ ਪੰਜਾਬ ਦੇ ਲੋਕ ਇਹਨਾਂ ਦੀਆਂ ਅਜਿਹੀਆਂ ਚਾਲਾਂ ਵਿਚ ਨਹੀਂ ਆਉਣਗੇ। ਦੋ ਦਿਨਾਂ ਵਿਚ 2 ਸਿੱਖ ਕੈਦੀਆਂ ਨੂੰ ਪੈਰੋਲ ਦਿੱਤੇ ਜਾਣ ਤੋਂ ਇਹ ਸਾਫ਼ ਹੈ ਕਿ ਇਸ ਪਿੱਛੇ ਸਰਕਾਰ ਦਾ ਕੀ ਮਕਸਦ ਹੈ। ਉਨ੍ਹਾਂ ਇਹ ਦੋਸ਼ ਵੀ ਲਗਾਇਆ ਕਿ ਪੰਜਾਬ ਸਰਕਾਰ ਅਜਿਹਾ ਕਰਕੇ ਸੂਬੇ ਦੇ ਹਾਲਾਤ ਮੁੜ ਖਰਾਬ ਕਰਨਾ ਚਾਹੁੰਦੀ ਹੈ।

LEAVE A REPLY