6ਵਧੀਆ ਅਦਾਕਾਰੀ, ਨਿਰਦੇਸ਼ਨ ਤੇ ਲੇਖਣੀ ਦੀ ਸ਼੍ਰੇਣੀ ‘ਚ ਮਿਲਿਆ ਇਹ ਐਵਾਰਡ
ਮੁੰਬਈ : ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਸਿੰਘ ਦੀ ਫਿਲਮ ਐਮ ਐਸ ਜੀ-2 ਨੂੰ ਐਵਾਰਡ ਮਿਲਿਆ ਹੈ। ਉਨ੍ਹਾਂ ਨੂੰ ਵਧੀਆ ਅਦਾਕਾਰੀ, ਨਿਰਦੇਸ਼ਨ ਤੇ ਲੇਖਣੀ ਦੀ ਸ਼੍ਰੇਣੀਆਂ ਵਿੱਚ ਦਾਦਾ ਸਾਹਿਬ ਫਾਲਕੇ ਫਿਲਮ ਫਾਊਂਡੇਸ਼ਨ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ।
ਮੁੰਬਈ ਦੇ ਜੁਹੂ ਸਥਿਤ ਟੂਲਿਪ ਹੋਟਲ ਵਿੱਚ ਕਰਵਾਏ ਦਾਦਾ ਸਾਹਿਬ ਫਾਲਕੇ ਫਿਲਮ ਫਾਊਂਡੇਸ਼ਨ ਐਵਾਰਡ ਸਮਾਰੋਹ ਵਿੱਚ ਫਾਊਂਡੇਸ਼ਨ ਦੇ ਚੇਅਰਮੈਨ ਅਸ਼ਫਾਕ ਖਾਪੇਕਰ ਨੇ ਰਾਮ ਰਹੀਮ ਨੂੰ ਇਹ ਐਵਾਰਡ ਦਿੱਤਾ। ਇਸ ਮੌਕੇ ਨਿਰਦੇਸ਼ਕ ਮਧੂ ਭੰਡਾਰਕਰ, ਬੱਪੀ ਲਹਿਰੀ, ਮਨੋਜ ਵਾਜਪਾਈ, ਪ੍ਰਿਅੰਕਾ ਚੋਪੜਾ ਨੂੰ ਵੀ ਐਵਾਰਡ ਨਾਲ ਸਨਮਾਨਿਆ ਗਿਆ।
ਇਸ ਐਵਾਰਡ ਦੀ ਜਿਊਰੀ ਦੇ ਮੈਂਬਰ ਅਨੀਸ ਬਾਜਮੀ, ਸਰੋਜ ਖਾਨ, ਇਸਮਾਇਲ ਦਰਬਾਰ, ਉਦਿਤ ਨਰਾਇਣ, ਮਿ. ਰੂਨਾ, ਕਮਲੇਸ਼ ਪਾਂਡੇ, ਅਨੂਪ ਜਲੋਟਾ ਤੇ ਮਨੋਜ ਦੇਸਾਈ ਸਨ।

LEAVE A REPLY