7ਚੰਡੀਗੜ :  ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਸਬੰਧੀ ਸੂਚਨਾਵਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣਾ ਯਕੀਨੀ ਬਣਾਵੇ ਲੋਕ ਸੰਪਰਕ ਵਿਭਾਗ। ਪੰਜਾਬ ਭਵਨ ਵਿੱਚ ਸੱਦੀ ਗਈ ਇੱਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਕਤ ਪ੍ਰਗਟਾਵਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਡਾ. ਸੇਨੂ ਦੁੱਗਲ ਵੱਲੋਂ ਕੀਤਾ ਗਿਆ।
ਵਿਭਾਗ ਦੇ ਫਲਿਡ ਅਤੇ ਹੈਡਕੁਆਟਰ ਤੇ ਤਾਇਨਾਤ ਅਧਿਕਾਰੀਆਂ ਦੇ ਕੰਮ ਦਾ ਮੁਲਾਕੰਣ ਕਰਦਿਆਂ ਡਾ. ਦੁੱਗਲ ਨੇ ਕਿਹਾ ਕਿ ਲੋਕ ਸੰਪਰਕ ਵਿਭਾਗ ਵੱਲੋਂ ਕੀਤੇ ਗਏ ਕੰਮ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਦਾ ਕਿੰਨੇ ਲੋਕਾਂ ਪਤਾ ਚੱਲਿਆ ਹੈ ਕਿੰਨੇ ਲੋਕਾਂ ਵੱਲੋਂ ਲਾਭ ਚੁੱਕਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰੀ ਪਹਿਲਕਦਮੀਆਂ ਸਬੰਧੀ ਸਹੀ ਅਤੇ ਸਟੀਕ ਪ੍ਰਤੀਕਰਮ ਵੀ ਸਬੰਧਤ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਣਾਂ ਚਾਹੀਂਦਾ ਹੈ ਤਾਂ ਜੋ ਕਿਸੇ ਨੀਤੀ ਵਿੱਚ ਤਬਦੀਲੀ ਲਿਆਉਣ ਦੀ ਜੇ ਲੋੜ ਹੋਵੇ ਤਾਂ ਉਹ ਸਮਾਂ ਰਹਿੰਦਿਆ ਲਿਆਂਦੀ ਜਾ ਸਕੇ।

LEAVE A REPLY