2ਸੋਕੇ ਦੇ ਹਾਲਾਤ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਨਹੀਂ ਦਿੱਤੀ ਆਈ ਪੀ ਐਲ ਮੈਚ ਕਰਵਾਉਣ ਦੀ ਇਜ਼ਾਜਤ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿਚ ਸੋਕੇ ਦੇ ਹਾਲਾਤ ਨੂੰ ਦੇਖਦਿਆਂ ਆਈ.ਪੀ.ਐਲ. ਮੈਚ ਕਰਵਾਉਣ ਨੂੰ ਇਜਾਜ਼ਤ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਬੰਬੇ ਹਾਈਕੋਰਟ ਨੇ ਪਹਿਲਾਂ ਵੀ ਆਈ.ਪੀ.ਐਲ. ਮੈਚਾਂਨੂੰ ਰੱਦਕੀਤਾ ਹੈ।
ਮੁੰਬਈ ਕ੍ਰਿਕਟ ਐਸੋਸੀਏਸ਼ਨ ਤੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਨੇ ਹਾਈਕੋਰਟ ਦੇ ਫੈਸਲੇ ਖ਼ਿਲਾਫ ਹੀ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ ਪਰ ਸੁਪਰੀਮ ਨੇ ਮੈਚ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ।ਸੁਪਰੀਮ ਕੋਰਟ ਦੇ ਜੱਜਾਂ ਜਸਟਿਸ ਆਰ ਬਾਨੂਮੱਠੀ ਤੇ ਯੂ.ਯੂ. ਲਲਿਤ ਨੇ ਕਿਹਾ ਹੈ ਕਿ ਆਈ.ਪੀ.ਐਲ. ਨੂੰ ਮੈਚ ਹੋਰ ਕਿਤੇ ਕਰਵਾਉਣੇ ਚਾਹੀਦੇ ਹਨ। ਆਈ.ਪੀ.ਐਲ. ਦੇ ਪ੍ਰਬੰਧਕਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਪਾਣੀ ਖਰੀਦ ਕੇਕਿਸਾਨਾਂਨੂੰ ਦੇਣ ਲਈ ਵੀ ਤਿਆਰ ਹਾਂ ਪਰ ਸਾਨੂੰ ਆਈ.ਪੀ.ਐਲ. ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਬੈਂਚ ਨੇ ਅਦਾਲਤ ਦੀ ਇਹ ਗੱਲ ਨਹੀਂ ਮੰਨੀ।

LEAVE A REPLY