11ਚੰਡੀਗੜ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗਾਇਕ ਹਨੀ ਸਿੰਘ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਫਿਲਹਾਲ ਸੀਐਫਐਸਐਲ ਰਿਪੋਰਟ ਆਉਣ ਤੱਕ ਐਫਆਈਆਰ ਰੱਦ ਕਰਨ ਤੋਂ ਇਨਕਾਰ ਕਰ ਦਿਤਾ ਹੈ। ਹਾਈਕੋਰਟ ਨੇ ਮਾਮਲੇ ਦੀ ਸੁਣਵਾਈ 25 ਜੁਲਾਈ ਤੱਕ ਸਥਗਿਤ ਕਰ ਦਿਤੀ ਹੈ। ਹਨੀ ਸਿੰਘ ਨੇ ਨਵਾਂ ਸ਼ਹਿਰ ‘ਚ ਆਪਣੇ ਵਿਰੁੱਧ ਦਾਇਰ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਜਿਸਨੂੰ ਹਾਈਕੋਰਟ ਨੇ ਇਨਕਾਰ ਕਰ ਦਿਤਾ। ਨਾਲ ਹੀ ਕੋਰਟ ਲੇ ਸਰਕਾਰ ਤੋਂ ਵੀ ਸੁਆਲ ਕੀਤਾ ਕਿ ਯੁਟਿਊਬ ‘ਤੇ ਫਰਜੀ ਅਕਾਉਂਟ ਬਣਾਏ ਜਾਣ ਦੀ ਰੋਕਥਾਮ ਵਾਸਤੇ ਕੇਂਦਰ ਸਰਕਾਰ ਆਖਿਰ ਕਰ ਕੀ ਰਹੀ ਹੈ?
ਗੀਤ ‘ਮੈਂ ਬਲਾਤਕਾਰੀ’ ਨੂੰ ਗਾ ਕੇ ਤੇ ਗੀਤ ਨੂੰ ਯੁਟਿਊਬ ‘ਤੇ ਅਪਲੋਡ ਕੀਤੇ ਜਾਣ ਦੇ ਅਰੋਪ ‘ਚ ਗਾਇਕ ਹਨੀ ਸਿੰਘ ‘ਤੇ ਨਵਾਂ ਸ਼ਹਿਰ ਪੁਲੀਸ ਥਾਣੇ ‘ਚ ਐਫਆਈਆਰ ਦਰਜ ਕੀਤੀ ਗਈ ਸੀ। ਹਨੀ ਸਿੰਘ ਨੇ ਹਾਈਕੋਰਟ ‘ਚ ਦਾਇਰ ਪਟੀਸ਼ਨ ‘ਚ ਕਿਹਾ ਕਿ ਗੀਤ ਉਨਾਂ ਨੇ ਨਹੀਂ ਗਾਇਆ ਬਲਕਿ ਕਿਸੇ ਹੋਰ ਵਿਅਕਤੀ ਵਲੋਂ ਗਾਇਆ ਗਿਆ ਹੈ। ਮੰਗਲਵਾਰ ਨੂੰ ਪਟੀਸ਼ਨ ‘ਤੇ ਸੁਣਵਾਈ ਦੌਰਾਨ ਪੰਜਾਬ ਪੁਲੀਸ ਨੇ ਹਾਈਕੋਰਟ ਨੂੰ ਦਸਿਆ ਕਿ ਅਜੇ ਤੱਕ ਸੀਐਫਐਸਐਲ ਤੋਂ ਜਾਂਚ ਰਿਪੋਰਟ ਨਹੀਂ ਆ ਸਕੀ ਹੈ। ਇਸ ਕਰਕੇ ਜਾਂਚ ਰਿਪੋਰਟ ਆਉਣ ਤੱਕ ਮੁਹਲਤ ਦਿਤੀ ਜਾਵੇ। ਇਸ ‘ਤੇ ਜਸਟਿਸ ਹਰੀ ਪਾਲ ਵਰਮਾ ਨੇ ਕਿਹਾ ਕਿ ਜਦੋਂ ਤੱਕ ਸੀਐਫਐਸਐਲ ਤੋਂ ਜਾਂਚ ਰਿਪੋਰਟ ਨਹੀਂ ਆ ਜਾਂਦੀ ਤਦੋਂ ਤੱਕ ਹਨੀ ਸਿੰਘ ਵਿਰੁੱਧ ਦਰਜ ਐਫਆਈਆਰ  ਨੂੰ ਰੱਦ ਕਰਨ ਦੇ ਅਦੇਸ਼ ਨਹੀਂ ਦਿਤੇ ਜਾ ਸਕਦੇ।

LEAVE A REPLY