3ਚੰਡੀਗੜ : ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਦਿੱਲੀ ਵਿਚ ਹੋਈ ਮੀਟਿੰਗ ਤੋਂ ਬਾਅਦ ਰਾਸ਼ਟਰੀ ਐਗਜੇਕਟਿਵ ਦੀ ਸੂਚੀ ਜਾਰੀ ਕੀਤੀ। ਜਾਰੀ ਕੀਤੀ ਗਈ ਸੂਚੀ ਵਿਚ ਪੰਜਾਬ ਨੂੰ ਮਹੱਤਤਾ ਦਿੱਤੀ ਗਈ ਹੈ।  ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਜਿਨ੍ਹਾਂ ਨੇ ਅਕਾਲੀ ਦਲ ਦੇ ਦਿਗਜੀ ਸੁਖਦੇਵ ਸਿੰਘ ਢੀਂਡਸਾ ਨੂੰ ਵੱਡੇ ਫਰਕ ਨਾਲ ਹਰਾਇਆ ਸੀ ਅਤੇ ਫਰੀਦਕੋਟ ਤੋਂ ਐਮਪੀ ਪ੍ਰੋ. ਸਾਧੂ ਸਿੰਘ ਨੂੰ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਜੋ ਕਿ ਪੇਸ਼ੇ ਵਜੋਂ ਵਕੀਲ ਹਨ ਅਤੇ ਨੌਜਵਾਨਾਂ ਨੂੰ ਆਪ ਨਾਲ ਜੋੜਨ ਲਈ ਕੰਮ ਕਰ ਰਹੇ ਹਨ ਨੂੰ ਵੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਹੁਣੇ ਜਿਹੇ ਬੈਂਸ ਨੇ ਪੰਜਾਬ ਵਿਚ 300 ਕਿਲੋਮੀਟਰ ਦਾ ਪੈਦਲ ਫਾਸਲਾ ਤੈਅ ਕਰਦਿਆਂ ਨੌਜਵਾਨਾਂ ਨੂੰ ਪਾਰਟੀ ਲਈ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਹੈ। ਹੁਣ ਵੀ ਉਹ ਯੂਥ ਡਾਇਲਾਗ ਰਾਹੀਂ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਲਈ ਮਿਹਨਤ ਕਰ ਰਹੇ ਹਨ।
ਮਹਿਲਾ ਆਗੂਆਂ ਵਿਚੋਂ ਪੰਜਾਬ ਮਹਿਲਾ ਵਿੰਗ ਦੇ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਜਿੰਨ੍ਹਾਂ ਨੇ ਕਿ ਤਲਵੰਡੀ ਸਾਬੋ ਵਿਧਾਨ ਸਭਾ ਚੋਣ ਲੜੀ ਸੀ ਅਤੇ ਮੌਜੂਦਾ ਸਮੇਂ ਵਿਚ ਔਰਤਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਚੁੱਕ ਰਹੇ ਹਨ ਨੂੰ ਵੀ ਐਗਜੇਕਟਿਵ ਮੈਂਬਰ ਨਿਯੁੱਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਯਾਮਨੀ ਗੌਮਰ ਨੂੰ ਵੀ ਚੁਣਿਆ ਗਿਆ ਹੈ।  ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਉਨ੍ਹਾਂ ਦੇ ਅਹੁਦੇ ਕਾਰਨ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਰਾਸ਼ਟਰੀ ਐਗਜੇਕਟਿਵ  ਦੀ ਸੂਚੀ ਹੇਠ ਲਿਖੇ ਅਨੁਸਾਰ ਹੈ
ਰਾਸ਼ਟਰੀ ਕਾਰਜਕਾਰਨੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਕੁਮਾਰ ਵਿਸ਼ਵਾਸ, ਗੋਪਾਲ ਰਾਏ, ਪੰਕਜ ਗੁਪਤਾ, ਆਸ਼ੂਤੋਸ਼, ਯਾਮਿਨੀ ਗੌਮਰ, ਰਾਜਿੰਦਰ ਪਾਲ ਗੌਤਮ, ਪ੍ਰੀਤੀ ਸ਼ਰਮਾ ਮੈਨਨ, ਦੁਰਗੇਸ਼ ਪਾਠਕ, ਭਗਵੰਤ ਮਾਨ, ਕਨੂੰ ਭਾਈ ਕਲਸਾਰੀਆਂ ਹਰਜੋਤ ਸਿੰਘ ਬੈਂਸ, ਪ੍ਰੋ. ਬਲਜਿੰਦਰ ਕੌਰ, ਰਾਘਵ ਚੱਢਾ, ਆਸ਼ੀਸ਼ ਤਲਵਾੜ, ਆਤਿਸ਼ੀ ਮਾਰਲੇਨਾ, ਪ੍ਰੋ. ਸਾਧੂ ਸਿੰਘ, ਦਿਨੇਸ਼ ਵਾਘੇਲਾ, ਮੀਰਾ ਸਾਨਿਆਲ, ਰਾਖੀ ਬਿਰਲਾ, ਭਾਵਨਾ ਗੌੜ, ਇਮਰਾਨ ਹੁਸੈਨ, ਅਮਾਨ ਉਲਾ ਖਾਨ।
ਇਨ੍ਹਾਂ 25 ਨਾਵਾਂ ਤੋਂ ਬਿਨਾ ਸੂਬਿਆਂ ਦੇ ਕਨਵੀਨਰਾਂ ਨੂੰ ਵੀ ਮੈਂਬਰ ਬਣਾਇਆ ਗਿਆ ਜਿੰਨਾਂ ਦੇ ਨਾਮ ਹੇਠ ਲਿਖੇ ਹਨ।
ਸੁੱਚਾ ਸਿੰਘ ਛੋਟੇਪੁਰ (ਪੰਜਾਬ), ਦਿਲੀਪ ਪਾਂਡੇ (ਦਿੱਲੀ), ਰਾਜਨ ਸ਼ੂਸ਼ਾਂਤ (ਹਿਮਾਚਲ ਪ੍ਰਦੇਸ਼, ਪ੍ਰਿਥਵੀ ਰੈੱਡੀ (ਕਰਨਾਟਕ) ਅਤੇ ਆਲੋਕ ਅਗਰਵਾਲ (ਮੱਧ ਪ੍ਰਦੇਸ਼)।

LEAVE A REPLY