4ਨਵੀਂ ਦਿੱਲੀ : ਹਰਿਆਣਾ ਦੀ ਹਰਿਆਣਾ ਜਨਹਿੱਤ ਕਾਂਗਰਸ (ਹਜਕਾਂ) ਦਾ ਵੀਰਵਾਰ ਨੂੰ ਇੱਥੇ ਇਸ ਦੇ ਪ੍ਰਧਾਨ ਕੁਲਦੀਪ ਬਿਸ਼ਨੋਈ ਦੀ ਅਗਵਾਈ ‘ਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਿਆ। ਕਾਂਗਰਸ ਜਨਰਲ ਸਕੱਤਰ ਅਤੇ ਹਰਿਆਣਾ ਮੁਖੀ ਸ਼ਕੀਲ ਅਹਿਮਦ ਨੇ ਬਿਸ਼ਨੋਈ ਦੀ ਮੌਜੂਦਗੀ ‘ਚ ਇੱਥੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਇਸ ਨਾਲ ਹਰਿਆਣਾ ‘ਚ ਕਾਂਗਰਸ ਨੂੰ ਮਜ਼ਬੂਤੀ ਮਿਲੇਗੀ ਅਤੇ ਇਹ ਸੂਬੇ ‘ਚ ਪਾਰਟੀ ਦੀ ਵਧਦੀ ਲੋਕਪ੍ਰਿਯਤਾ ਦਾ ਪ੍ਰਤੀਕ ਹੈ।
ਉਨ੍ਹਾਂ ਦੱਸਿਆ ਕਿ ਬਿਸ਼ਨੋਈ ਨਾਲ ਹੀ ਹਜਕਾਂ ਦੇ ਦੋਵੇਂ ਵਿਧਾਇਕ ਵੀ ਕਾਂਗਰਸ ‘ਚ ਸ਼ਾਮਲ ਹੋ ਗਏ ਹਨ ਅਤੇ ਇਸ ਦੇ ਨਾਲ ਹੀ ਹਰਿਆਣਾ ਵਿਧਾਨ ਸਭਾ ਵਿਚ ਕਾਂਗਰਸ ਵਿਧਾਇਕਾਂ ਦੀ ਗਿਣਤੀ 17 ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਹਜਕਾਂ ਦੇ ਕਾਂਗਰਸ ‘ਚ ਰਸਮੀ ਤੌਰ ‘ਤੇ ਸ਼ਾਮਲ ਹੋਣ ਤੋਂ ਪਹਿਲਾਂ ਬਿਸ਼ਨੋਈ ਨੇ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਉੱਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਕਾਂਗਰਸ ਹੈੱਡਕੁਆਰਟਰ ਵਿਚ ਬਿਸ਼ਨੋਈ ਦੀ ਅਗਵਾਈ ‘ਚ ਹਜਕਾਂ ਦੇ ਹਜ਼ਾਰਾਂ ਵਰਕਰ ਕਾਂਗਰਸ ‘ਚ ਸ਼ਾਮਲ ਹੋਏ। ਇਨ੍ਹਾਂ ‘ਚ ਹਜਕਾਂ ਨਾਲ ਜੁੜੇ ਕਈ ਸਾਬਕਾ ਮੰਤਰੀ, ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਵਿਧਾਇਕ ਵੀ ਸਨ।

LEAVE A REPLY