thudi-sahat-300x150ਤੁਲਸੀ ਇਕ ਅਜਿਹੀ ਜੜੀ -ਬੂਟੀ ਹੈ ਜੋ ਕਿਤੇ ਵੀ ਆਸਾਨੀ ਨਾਲ ਮਿਲ ਜਾਂਦੀ ਹੈ। ਤੁਲਸੀ ‘ਚ ਇਕ ਜਾਂ ਦੋ ਨਹੀਂ ਸਗੋਂ ਕਈ ਦਵਾਈਆਂ ਦੇ ਗੁਣ ਪਾਏ ਜਾਂਦੇ ਹਨ। ਕਿਸੇ ਵੀ ਸਮੇਂ ਅਤੇ ਕਿਸੇ ਵੀ ਉਮਰ ‘ਚ ਤੁਲਸੀ ਦੇ ਪੱਤਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਹਰ ਉਮਰ ਦੇ ਲਈ ਫ਼ਾਇਦੇਮੰਦ ਹੈ। ਕਈ ਪ੍ਰਕਾਰ ਦੇ ਵਿਟਾਮਿਨ, ਖਣਿਜ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਤੁਲਸੀ ਦੀ ਵਰਤੋਂ ਗਰਭਅਵਸਥਾ ‘ਚ ਵੀ ਕਰਨੀ ਫ਼ਾਇਦੇਮੰਦ ਹੁੰਦੀ ਹੈ। ਗਰਭਅਵਸਥਾ ‘ਚ ਇਸ ਦੀ ਵਰਤੋਂ ਨਾਲ ਕਈ ਬੀਮਾਰੀਆਂ ਅਤੇ ਇੰਫ਼ੈਕਸ਼ਨ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।
ਤੁਲਸੀ ‘ਚ ਹੀਲਿੰਗ ਦਾ ਗੁਣ ਪਾਇਆ ਜਾਂਦਾ ਹੈ। ਇਸ ਦੀਆਂ ਪੱਤੀਆਂ ‘ਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦੇਨਾਲ ਹੀ ਇਹ ਪੱਤੀਆਂ ਐਂਟੀ ਵਾਇਰਲ ਅਤੇ ਐਂਟੀ-ਫ਼ੰਗਲ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਤੁਲਸੀ ਦੇ ਪੱਤਿਆਂ ਦੀ ਨਿਯਮਿਤ ਵਰਤੋਂ ਨਾਲ ਢੱਲਦੀ ਉਮਰ ਦੇ ਲੱਛਣ ਜ਼ਲਦੀ ਸਾਹਮਣੇ ਆਉਂਦੇ ਹਨ ਅਤੇ ਕਈ ਖਤਰਨਾਕ ਬੀਮਾਰੀਆਂ ਨਾਲ ਲੜਣ ‘ਚ ਵੀ ਮਦਦ ਮਿਲਦੀ ਹੈ। ਗਰਭਅਵਸਥਾ ‘ਚ ਤੁਲਸੀ ਦੀ ਵਰਤੋਂ ਕਰਨੀ ਬਹੁਤ ਫ਼ਾਇਦੇਮੰਦ ਹੈ। ਇਹ ਇਕ ਸੁਪਰਫ਼ੂਡ ਹੈ।
1. ਐਨੀਮੀਆ ਦੇ ਖਤਰੇ ਨੂੰ ਘੱਟ ਕਰਨ ‘ਚ ਮਦਦਗਾਰਂਗਰਭਅਵਸਥਾ ‘ਚ ਐਨੀਮੀਆ ਹੋਣ ਦਾ ਖਤਰਾ ਵੱਧ ਜਾਂਦਾ ਹੈ। ਜਿਨ੍ਹਾਂ ਔਰਤਾਂ ਨੂੰ ਗਰਭਅਵਸਥਾ ‘ਚ ਖੂਨ ਦੀ ਕਮੀ ਹੋ ਜਾਂਦੀ ਹੈ। ਉਨ੍ਹਾਂ ਨੂੰ ਦੂਜੀਆਂ ਸਮੱਸਿਆਵਾਂ  ਹੋਣ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਹਰ ਰੋਜ਼ ਤੁਲਸੀ ਦੀਆਂ ਕੁਝ ਪੱਤੀਆਂ ਦੀ ਵਰਤੋਂ ਨਾਲ ਇਸ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਲਾਲ ਰਕਤ ਕਣਿਕਾਵਾਂ ਨੂੰ ਵੱਧਣ ਦਾ ਕੰਮ ਕਰਦਾ ਹੈ।
2. ਥਕਾਣ ਦੂਰ ਕਰਨ ‘ਚ ਮਦਦਗਾਰਂਗਰਭਅਵਸਥਾ ‘ਚ ਥਕਾਣ ਮਹਿਸੂਸ ਹੋਣਾ ਇਕ ਆਮ ਗੱਲ ਹੈ। ਇਸ ਦੌਰਾਨ ਤੁਲਸੀ ਦੀਆਂ ਪੱਤੀਆਂ ਦੀ ਵਰਤੋਂ ਨਾਲ ਊਰਜਾ ਮਿਲਦੀ ਹੈ ਅਤੇ ਸਵੇਰੇ ਆਉਣ ਵਾਲੇ ਚੱਕਰ ਅਤੇ ਕਮਜ਼ੋਰੀ ਨੂੰ ਦੂਰ ਕਰਨ ‘ਚ ਫ਼ਾਇਦਾ ਹੁੰਦਾ ਹੈ।
3. ਵਿਟਾਮਿਨ ਕੇ ਦਾ ਚੰਗਾ ਮਾਧਿਅਮਂਤੁਲਸੀ ਦੇ ਪੱਤਿਆਂ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਕੇ ਪਾਇਆ ਜਾਂਦਾ ਹੈ। ਵਿਟਾਮਿਨ ਕੇ ਖੂਨ ਦਾ ਥੱਕਾ ਜਮਾਉਣ ‘ਚ ਸਹਾਇਕ ਹੁੰਦਾ ਹੈ।
4. ਭਰੂਣ ਦੇ ਵਿਕਾਸ ‘ਚ ਸਹਾਇਕਂ ਗਰਭ ‘ਚ ਪਲ ਰਹੇ ਬੱਚੇ ਲਈ ਤੁਲਸੀ ਕਾਫ਼ੀ ਫ਼ਾਇਦੇਮੰਦ ਹੈ। ਇਸ ‘ਚ ਮਜੂਦ ਵਿਟਾਮਿਨ ਏ ਬੱਚੇ ਦੇ ਵਿਕਾਸ ਲਈ ਇਕ ਜ਼ਰੂਰੀ ਤੱਤ ਹੈ। ਇਹ ਤੰਤਰਿਕਾ ਤੰਤਰ ਦੇ ਵਿਕਾਸ ‘ਚ ਵੀ ਮਹੱਤਵਪੂਰਨ ਹੈ।
5. ਇੰਫ਼ੈਕਸ਼ਨ ਰੋਗਾਂ ਤੋਂ ਸੁਰੱਖਿਆਂਗਰਭਅਵਸਥਾ ‘ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਦੌਰਾਨ ਤੁਲਸੀ ਦੇ ਪੱਤਿਆਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਇੰਫ਼ੈਕਸ਼ਨ ਬੀਮਾਰੀਆਂ ਦੇ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

LEAVE A REPLY