images-300x168ਸਮੱਗਰੀ
ਬਿਸਕੁੱਟ ਕੋਈ ਵੀ- 1 ਕੱਪ, ਗਰਮ ਕੀਤਾ ਹੋਇਆ ਦੁੱਧ- 1 ਲੀਟਰ, ਬਰਾਊਨ ਸ਼ੂਗਰ-3/4 ਕੱਪ, ਇਲਾਇਚੀ ਪਾਊਡਰ- ਅੱਧਾ ਚਮਚ, ਕਾਜੂ ਰੋਸਟ ਕੀਤੇ ਹੋਏ- 1 ਚਮਚ।
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਦੁੱਧ ‘ਚ ਸ਼ੱਕਰ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਕੇ ਲਗਭਗ 3/4 ਲੀਟਰ ਕਰ ਲਓ। ਫ਼ਿਰ ਇਸ ਨੂੰ ਗੈਸ ਤੋਂ ਉਤਾਰੋ ਅਤੇ ਉਸ ‘ਚ ਬਿਸਕੁੱਟ ਤੋੜ ਕੇ ਪਾਓ ਤੇ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਦੇ ਨਾਲ ਹੀ ਇਲਾਇਚੀ ਪਾਊਡਰ ਵੀ ਪਾਓ। ਉਸ ਤੋਂ ਬਾਅਦ ਕਾਜੂ ਨੂੰ ਹਲਕਾ ਜਿਹਾ ਘਿਓ ‘ਚ ਰੋਸਟ ਕਰ ਕੇ ਖੀਰ ਦੇ ਉੱਪਰ ਸਜਾਓ। ਉਸ ਤੋਂ ਬਾਅਦ ਇਸ ਨੂੰ ਗਰਮ-ਗਰਮ ਖਾਓ।

LEAVE A REPLY