2ਵਾਸ਼ਿੰਗਟਨ : ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਨਣ ਵਾਸਤੇ ਡੇਮੋਕਰੇਟਿਕ ਪਾਰਟੀ ਦੀ ਉਮੀਦਵਾਰੀ ਦੀ ਪ੍ਰਬਲ ਦਾਅਵੇਦਾਰੀ ਹਿਲੈਰੀ ਕਿਲੰਟਨ ਨੇ ਕਿਹਾ ਕਿ ਜੇਕਰ ਉਹ ਵਹਾਈਟ ਹਾਊਸ ਵਾਸਤੇ ਚੁਣੀ ਜਾਂਦੀ ਹੈ ਤਾਂ ਉਨਾਂ ਦੀ ਕੈਬੀਨੇਟ ‘ਚ ਅੱਧੀ ਗਿਣਤੀ ‘ਚ ਔਰਤਾਂ ਦੀ ਭਾਗੇਦਾਰੀ ਹੋਵੇਗੀ। ਪੰਜ ਰਾਜਾਂ ਜਿਨਾਂ ‘ਚ ਮੈਰੀਲੈਂਡ, ਡੇਲਾਵੇਅਰ, ਪੇਨਸਿਲਵੇਨਿਆ, ਕਨੈਕਿਟਕਟ ਤੇ ਰੋਡ ਆਈਲੈਂਡ ‘ਚ ਹੋਣ ਵਾਲੇ ਅਹਿਮ ਪ੍ਰਾਈਮਰੀ ਚੋਣਾਂ ‘ਚ ਆਪਣੇ ਵਿਚਾਰ ਰਖਦਿਆਂ ਹਿਲੈਰੀ ਨੇ ਕਿਹਾ ਕਿ ਮੇਰੀ ਕੈਬੀਨੇਟ ਅਜਿਹੀ ਹੋਵੇਗੀ ਜਿਸ ਵਿਚ ਬਿਲਕੁਲ ਅਮਰੀਕਾ ਜਿਹਾ ਅਕਸ ਦਿਖੇਗਾ ਜਿਵੇਂ ਕਿ ਅਮਰੀਕਾ ‘ਚ 50 ਫੀਸਦੀ ਅਬਾਦੀ ਔਰਤਾਂ ਦੀ ਮੌਜੂਦਗੀ ਹੈ, ਬਿਲਕੁਲ ਇਸ ਤਰਾਂ ਹੀ।
ਹਿਲੈਰੀ ਦੇ ਪ੍ਰਚਾਰ ਅਭਿਆਨ ਦੀ ਬਾਗਡੋਰ ਸਾਂਭ ਰਹੇ ਜਾੱਨ ਪੋਡੇਸਟਾ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਉਹ ਹਿਲੈਰੀ ਦੀ ਕੈਬੀਨੇਟ ‘ਚ ਭਾਰਤੀ-ਅਮਰੀਕੀ ਨੀਰਾ ਟੰਡਨ ਨੂੰ ਦੇਖਦਾ ਚਾਹੁੰਦੇ ਹਨ ਜਿਸਦੇ ਬਾਅਦ ਹਿਲੈਰੀ ਦਾ ਇਹ ਬਿਆਨ ਸਾਹਮਣੇ ਆਇਆ। ਨੀਰਾ ਹਿਲੈਰੀ ਨਾਲ 14 ਸਾਲ ਤੋਂ ਵੀ ਵੱਧ ਸਮਾਂ ਗੁਜਾਰ ਚੁਕੀ ਹੈ ਤੇ ਫਿਲਹਾਲ ਉਹ ਥਿੰਕ ਟੈਂਕ ‘ਸੈਂਟਰ ਫਾਰ ਅਮਰੀਕਨ ਪ੍ਰੋਗੇਸ ਯਾਨੀ ਸੀਏਪੀ ਦੀ ਪ੍ਰਮੁਖ ਹੈ। ਨੀਰਾ ਦੀ ਅਗਵਾਈ ‘ਚ ਇਸ ਸੰਸਥਾ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਹਿਚਾਣ ਹੈ। ਸੰਭਾਵਣਾ ਜਤਾਈ ਜਾ ਰਹੀ ਹੈ ਕਿ ਜੁਲਾਈ ‘ਚ ਹਿਲੈਰੀ ਪਹਿਲੀ ਮਹਿਲਾ ਰਾਸ਼ਟਰਪਤੀ ਉਮੀਦਵਾਰ ਬਣ ਸਕਦੀ ਹੈ।

LEAVE A REPLY