10ਮੂਨਕ : ਕਰਜੇ ਦੇ ਬੋਝ ਹੇਠ ਕਿਸਾਨ ਜਾਂ ਖੇਤ ਮਜਦੂਰ ਖੁਦਕਸ਼ੀ ਨਾ ਕਰਨ? ਖੁਦਕਸ਼ੀ ਕਰਨਾ ਕੋਈ ਹੱਲ ਨਹੀ ਹੈ ਸਗੋਂ ਇਸ ਤਰਾ ਦਾ ਕਦਮ ਚੁੱਕਣ ਨਾਲ ਪਿੱਛੇ ਪਰਿਵਾਰਾਂ ਸਾਹਮਣੇ ਸਮੱਸਿਆ ਖੜੀ ਹੋ ਜਾਦੀ ਹੈ ਲੇਂਕਿਨ ਕਿਸੇ ਢੰਗ ਨਾਲ ਕਰਜੇ ਮਾਫ ਹੋ ਸਕਦੇ ਹਨ।
ਇਹ ਵਿਚਾਰ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਬ-ਡਵੀਜਨ ਮੂਨਕ ਦੇ ਪਿੰਡਾਂ ਦੇਹਲਾਂ,ਭੁਟਾਲ,ਢੀਡਸਾ,ਪਾਪੜਾ,ਭਾਠੂਆ ਆਦਿ ਵਿਖੇ ਸੰਗਤ ਦਰਸ਼ਨ ਦੌਰਾਨ ਪਿੰਡਾਂ ਦੇ ਵਿਕਾਸ ਲਈ ਕਰੀਬ 2.50 ਕਰੌੜ ਰੁਪਏ ਦੀਆਂ ਗਰਾਂਟਾ ਦਾ ਐਲਾਨ ਕਰਨ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੇ ਅਤੇ ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਮੌਕੇ ਤੇ ਹੱਲ ਕਰਨ ਲਈ ਅਧਿਕਾਰੀਆਂ ਨੂੰ ਕਿਹਾ ਗਿਆ। ਸ: ਢੀਂਡਸਾ ਨੇ ਕਿਹਾ ਕਿ 622 ਪ੍ਰਾਇਮਰੀ ਸਕੂਲਾਂ ਨੂੰ ਸਪੌਰਟਸ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਬੱਚਿਆਂ ਦਾ ਖੇਡਾਂ ਪ੍ਰਤੀ ਰੁਝਾਨ ਵਧ ਸਕੇ। ਉਹਨਾ ਕਿਹਾ ਕਿ ਨੈਸ਼ਨਲ ਲੈਵਲ ਤੇ ਓਪਨ ਦੇ ਵਿੱਚ ਜਿਹੜੇ ਖਿਡਾਰੀ ਜਿੱਤ ਕੇ ਆਉਦੇ ਹਨ ਉਹਨਾਂ ਨੂੰ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਐਵਾਰਡ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਦਾ ਹੈ। ਖੁਸਕਸ਼ੀ ਕਰਨ ਵਾਲੇ ਕਿਸਾਨ ਜਾਂ ਮਜਦੂਰਾਂ ਨੁੰ ਪਹਿਲਾ 2 ਲੱਖ ਰੁਪਏ ਦੀ ਜਗਾਂ ਹੁਣ ਤਿੰਨ ਲੱਖ ਮੁਆਵਜਾ ਰਾਸ਼ੀ ਕਰ ਦਿੱਤੀ ਗਈ ਹੈ। ਪਿੰਡ ਭੁਟਾਲ ਖੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ)ਦੇ ਬਲਾਕ ਆਗੂ ਸੁਖਦੇਵ ਸਿੰਘ ਸ਼ਰਮਾਂ ਅਤੇ ਬਹਾਦਰ ਸਿੰਘ ਦੀ ਅਗਵਾਈ ਹੇਠ ਚੈਕਾਂ ਅਤੇ ਟਿਉਬਵੈੱਲ ਕਨੈਕਸ਼ਨ ਮੂਫਤ ਲਗਾਉਣ ਸਬੰਧੀ ਆਪਣੀਆਂ ਮੰਗਾਂ ਬਾਰੇ ਸ:ਢੀਂਡਸਾ ਨੂੰ ਵਫਦ ਮਿਲਿਆ ਜਿਸ ਤੇ ਸ:ਢੀਂਡਸਾ ਨੇ ਮੰਗਾਂ ਮੰਨਣ ਦਾ ਭਰੌਸਾ ਦਿੱਤਾ। ਅਕਾਲੀ-ਭਾਜਪਾ ਸਰਕਾਰ ਹਰ ਵਰਗ ਨੂੰ ਲੋੜੀਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਮੌਕੇ ਤੇ ਐਸਡੀਐਮ.ਨਵਰੀਤ ਕੌਰ ਸੇਖੋ,ਡੀਐਸਪੀ.ਅਕਾਸ਼ਦੀਪ ਸਿੰਘ ਔਲਖ,ਜਿਲ•ਾ ਭਲਾਈ ਅਫਸ਼ਰ ਗੁਰਿੰਦਰ ਸਿੰਘ ਧਾਲੀਵਾਲ,ਜਗਵੀਰ ਸਿੰਘ,ਨਗਰ ਪੰਚਾਇਤ ਪ੍ਰਧਾਨ ਭੀਮ ਸੈਨ ਗਰਗ,ਰਾਮਪਾਲ ਬਹਿਣੀਵਾਲ,ਵਰਿੰਦਰ ਗੋਇਲ ਵਕੀਲ ਲਹਿਰਾ,ਸਰਪੰਚ ਜਸਵੰਤ ਸਿੰਘ ਦੇਹਲਾ,ਵਿਸ਼ਾਲ ਸੂਦ ਖਨੋਰੀ,ਜਸਪਾਲ ਸਿੰਘ ਦੇਹਲਾ ਆਦਿ ਤੋ ਇਲਾਵਾ ਪ੍ਰਸ਼ਾਸਨਕ ਅਧਿਕਾਰੀ ਮੌਜੂਦ ਸਨ।

LEAVE A REPLY