main-news-300x150ਲੇਖਿਕਾ: ਹਯਾ ਐੱਸ.ਕੁਰੈਸ਼ੀ
ਪੰਜਾਬੀ ਅਨੁਵਾਦ: ਮਿਤਾਲੀ ਜਗੋਤਾ, ਜਲੰਧਰ
ਔਰਤ ਹੋਣਦਾਮਤਲਬ ਕਈ ਚੀਜ਼ਾਂ ਹੁੰਦੈ। ਜ਼ਿੰਦਗੀ ਦੇ ਕਈ ਖੇਤਰਾਂ ਵਿੱਚ ਵਿਤਕਰੇ ਸਹਿਣਾ, ਕੰਮਕਰਨ ਦੇ ਨਾਲਨਾਲਘਰਚਲਾਉਣਾ, ਕਈ ਕਈਰੋਲਨਿਭਾਉਂਦਿਆਂ ਹਮੇਸ਼ਾਥਕੇਵੇਂ ਨਾਲਚੂਰਅਤੇ ਬੇਸ਼ੁਮਾਰਵਾਰਉਨੀਂਦਿਆਂ ਰਹਿਣ ਦੇ ਬਾਵਜੂਦਆਪਣਾਵਜ਼ਨਘਟਾਉਣ ਦੇ ਢੰਗ ਲਭਦੇ ਰਹਿਣਾ।ਪਰਸਭ ਤੋਂ ਵੱਧ, ਔਰਤ ਹੋਣਦਾਮਤਲਬ ਹੈ ਮਾਂ ਬਣਨ ਦੇ ਫ਼ਰਜ਼ ਪੂਰੇ ਕਰਨਾ।
ਮੈਂ ਇਸ ਨੂੰ ਫ਼ਰਜ਼ ਇਸ ਲਈਕਹਿੰਦੀ ਹਾਂ ਕਿਉਂਕਿ ਔਰਤਾਂ ਨੂੰ ਜਨਮ ਤੋਂ ਹੀ ਇਸ ਸੋਚ ਨਾਲਤਿਆਰਕੀਤਾਜਾਂਦਾ ਹੈ। ਇਸ ਨਾਲ ਕੋਈ ਫ਼ਰਕਨਹੀਂ ਪੈਂਦਾ ਕਿ ਤੁਸੀਂ ਕੋਣ ਹੋ, ਕਿੱਥੋਂ ਆਏ ਹੋ ਜਾਂ ਕਿੱਥੇ ਰਹਿੰਦੇ ਹੋ, ਇਸ ਉਮੀਦ ਤੋਂ ਤੁਸੀਂ ਦੌੜ ਨਹੀਸਕਦੇ ਜਾਂ ਇਸ ਰੀਤ ਨੂੰ ਤੋੜਨਦਾਤੁਹਾਡੇ ਕੋਲ ਕੋਈ ਤਰੀਕਾਨਹੀਂ ਕਿ ਇੱਕ ਦਿਨਤੁਹਾਨੂੰ ਮਾਂ ਬਣਨਾ ਹੀ ਪੈਣੈ।
ਮੇਰੇ ਵਿਆਹ ਨੂੰ ਹੁਣ ਕਈ ਸਾਲ ਹੋ ਚੁੱਕੇ ਨੇ ਅਤੇ ਹਾਲ ਹੀ ਵਿੱਚ ਮੇਰੇ ਇੱਕ ਪੁਰਾਣੇ ਦੋਸਤ ਨੇ ਮੈਨੂੰ ਪੁਛਿਆ ਕਿ ਨਿਆਣੇ ਬਾਰੇ ਮੇਰੀਕਦੋਂ ਦੀਪਲੈਨਿੰਗ ਹੈ। ਇੱਕ ਪਾਕਿਸਤਾਨੀ ਔਰਤ ਲਈ ਇਹ ਸਵਾਲਬਾਰਬਾਰਸੁਣਦੇ ਰਹਿਣਾ ਕੋਈ ਅਣਹੋਣੀ ਗੱਲ ਨਹੀਂ ਸੀ, ਸੋ ਮੈਂ ਆਪਣੇ ਉਸ ਦੋਸਤ ਨੂੰ ਬੜੀਨਿਸੰਗ ਹੋ ਕੇ ਕਿਹਾ ਕਿ ਮੈਨੂੰ ਤਾਂ ਇਹ ਵੀਪਤਾਨਹੀਂ ਕਿ ਮੈਨੂੰ ਨਿਆਣਾਚਾਹੀਦਾਵੀ ਹੈ ਜਾਂ ਨਹੀਂ! ਉਸ ਨੇ ਮੈਨੂੰ ਕੁਝ ਕੁ ਪਲਾਂ ਲਈ ਇੰਝ ਘੂਰਿਆਜਿਵੇਂ ਸੋਚ ਰਿਹਾਹੋਵੇ,  ”ਤੇਰਾ ਤਾਂ ਦਿਮਾਗ਼ਖ਼ਰਾਬ ਹੋ ਚੁੱਕੈ।” ਫ਼ਿਰ ਉਸ ਨੂੰ ਉਹ ਲਫ਼ਜ਼ ਲੱਭ ਹੀ ਗਏ ਅਤੇ ਉਸ ਨੇ ਮੂੰਹੋਂ ਉੱਚਰਿਆ,  ”ਕੀ ਤੂੰ ਸ਼ੁਦਾਈ ਹੋ ਚੁੱਕੀ ਐਂ?”
ਅਸੀਂ ਸਾਰੇ ਆਪੋ ਆਪਣੇ ਢੰਗ ਤੇ ਅੰਦਾਜ਼ ਵਿੱਚ ਸ਼ੁਦਾਈ ਹੀ ਤਾਂ ਹਾਂ, ਪਰਨਹੀਂ ਮੈਂ ਡਾਕਟਰੀ ਪੱਖੋਂ ਪਾਗ਼ਲਾਂ ਦੀਸ਼੍ਰੁੇਣੀ ਵਿੱਚ ਨਹੀਂ ਆਉਂਦੀ।ਮੈਨੂੰ ਡਰਾਉਣਵਾਲੀ ਸੋਚ ਸਿਰਫ਼ਇੰਨੀ ਹੈ ਕਿ ਇਹ ਉਨ੍ਹਾਂ ਫ਼ੈਸਲਿਆਂ ‘ਚੋਂ ਸਭ ਤੋਂ ਵੱਡਾ ਫ਼ੈਸਲਾ ਹੈ ਜਿਹੜੇ ਅਸੀਂ ਆਪਣੀ ਜ਼ਿੰਦਗੀ ਦੌਰਾਨ ਕਰਦੇ ਹਾਂ। ਸੋ ਜੇ ਤੂੰ ਚਾਹੇ ਤਾਂ ਬੇਸ਼ੱਕ ਮੈਨੂੰ ਪਾਗ਼ਲ ਸੱਦ ਲੈ, ਪਰਮੇਰਾ ਇਹ ਪੱਕਾ ਯਕੀਨ ਹੈ ਕਿ ਚੁੱਭੀ ਮਾਰਨ ਤੋਂ ਪਹਿਲਾਂ ਇਹ ਮਾਮਲਾਬੜੀਸਾਵਧਾਨਪੜਚੋਲਦੀ ਮੰਗ ਕਰਦੈ।ਆਪਣੇ ਦੋਸਤਨਾਲ ਗੱਲਬਾਤ ਮੁਕਾਉਣ ਤੋਂ ਬਾਅਦਮੈਂ ਆਪਣੇ ਗਾਇਨਾਕੌਲੋਜਿਸਟ ਦੇ ਕਲਿਨਿਕ ਗਈ ਜਿੱਥੇ ਉਸ ਨੇ ਮੇਰੇ ਕੁਝ ਟੈੱਸਟਕੀਤੇ ਅਤੇ ਮੈਨੂੰ ਦੱਸਿਆ ਕਿ ਮੇਰੇ ਕੋਲ ਬੱਚੇ ਨੂੰ ਜਨਮਦੇਣਲਈਹਾਲੇ, ਘੱਟ ਤੋਂ ਘੱਟ, 15 ਸਾਲ ਦੇ ਕਰੀਬਸਮਾਂ ਹੋਰ ਬੱਚਿਆ ਹੋਇਐ।ਖ਼ੁਸ਼ਖ਼ਬਰੀ! ਚਲੋ, ਫ਼ਿਰ ਤਾਂ ਕਾਹਲਦੀ ਕੋਈ ਲੋੜ ਹੀ ਨਹੀਂ।
ਪਰਮੈਂ ਇੰਤਜ਼ਾਰਆਖ਼ਿਰ ਕਿਸ ਗੱਲ ਦਾਕਰਰਹੀ ਹਾਂ? ਗਲੋਬਲਵਾਰਮਿੰਗ, ਨਿਊਕਲੀਅਰ ਜੰਗ ਦੀਆਂ ਗੱਲਾਂ ਮੈਨੂੰ ਡਰਾਉਂਦੀਆਂ ਹਨ!
ਮੈਂ ਆਪਣੀਆਂ ਇਨ੍ਹਾਂ ਚਿੰਤਾਵਾਂ ਦਾਇਜ਼ਹਾਰਆਪਣੀਆਂ ਉਨ੍ਹਾਂ ਕੁਝ ਕਰੀਬੀਮਹਿਲਾਦੋਸਤਾਂ ਨਾਲਵੀਕੀਤਾਜਿਹੜੀਆਂ ਪਹਿਲਾਂ ਹੀ ਮਮਤਾਦੀਆਂ ਪੌੜੀਆਂ ਚੜ੍ਹ ਚੁੱਕੀਆਂ ਸਨ… ਬੇਹੱਦ ਸਫ਼ਲਕਰੀਅਰਵਾਲੀਆਂ …ਅਤਿਅੰਤਸਿਆਣੀਆਂ ਔਰਤਾਂ।ਜਿਹੜੀਪ੍ਰਤੀਕ੍ਰਿਆਮੈਨੂੰ ਦੇਖਣ ਤੇ ਮਹਿਸੂਸਣ ਨੂੰ ਮਿਲੀ ਉਹ ਬੇਹੱਦ ਅਸਧਾਰਣ ਸੀ।ਸਾਰੇ ਲੋਕਇਹ ਸੋਚਦੇ ਸਨ ਕਿ ਮੇਰੇ ਦਿਮਾਗ਼ਦਾ ਇੱਕ ਨਹੀਂ ਸਗੋਂ ਉਸ ਦੇ ਕਈ ਪੇਚ ਢਿੱਲੇ ਹਨ।ਪਰਮੇਰੀ ਇੱਕ ਇਲੈਕਟ੍ਰੀਕਲਇੰਜੀਨੀਅਰਦੋਸਤਦੂਸਰਿਆਂ ਤੋਂ ਕੁਝ ਵੱਖਰੀ ਨਿਕਲੀ। ਉਸ ਨੇ ਮੰਨਿਆ ਕਿ ਮੇਰੇ ਖ਼ਦਸ਼ੇ ਜਾਇਜ਼ ਸਨ।ਪਰਨਾਲ ਹੀ ਉਸ ਨੇ ਇਹ ਵੀਜੋੜਿਆ ਕਿ ਜਦੋਂ ਲੋਕ ਬੱਚਾ ਪੈਦਾਕਰਨਬਾਰੇ ਸੋਚਦੇ ਹਨ ਤਾਂ ਅਜਿਹੀ ਚਿੰਤਾਉਨ੍ਹਾਂ ਦੇ ਜ਼ਹਿਨ ਵਿੱਚ ਆਖ਼ਰੀਸ਼ੈਅਹੋਣੀਚਾਹੀਦੀ ਹੈ। (ਉਸ ਵਕਤ ਉਹ ਆਪਣੇ ਦੂਸਰੇ ਬੱਚੇ ਨਾਲ ਗਰਭਵਤੀ ਸੀ।)
ਚਲੋ, ਇੱਕ ਪਲਲਈ ਇਹ ਫ਼ਰਜ਼ ਵੀਕਰਲਈਏ ਕਿ ਮੈਂ ਆਪਣੇ ਇਨ੍ਹਾਂ ਸਾਰੇ ਦੋਸਤਾਂ ਨਾਲਸਹਿਮਤ ਹਾਂ, ਮੇਰੀਆਂ ਚਿੰਤਾਵਾਂ ਗ਼ੈਰਵਾਜਿਬਹਨ, ਅਤੇ ਮੈਂ ਕੁਝ ਸਨਕੀ ਹੋ ਰਹੀ ਹਾਂ।ਮਮਤਾ ਦੇ ਇਸ ਮਾਮਲੇ ਵਿੱਚ ਕੁਝ ਹੋਰਪੇਚੀਦਗੀਆਂ ਵੀ ਤਾਂ ਹਨ।ਮੇਰੀਆਂ ਕੁਝ ਸਹੇਲੀਆਂ ਅਜਿਹੀਆਂ ਵੀਹਨਜਿਨ੍ਹਾਂ ਨੂੰ ਜਾਂ ਤਾਂ ਮਾਂ ਬਣਨ ਵਿੱਚ ਮੁਸ਼ਕਿਲ ਆ ਰਹੀ ਹੈ ਜਾਂ ਫ਼ਿਰਉਨ੍ਹਾਂ ਨੇ ਆਪਣੇ ਨਿੱਜੀ ਆਰਥਿਕਕਾਰਣਾਂ ਕਾਰਨ ਮਾਂ ਬਣਨਦਾਖ਼ਿਆਲਤਿਆਗ ਦਿੱਤਾ ਹੈ।ਮੈਂ ਉਨ੍ਹਾਂ ਨੂੰ ਦੂਸਰਿਆਂ ਦੇ ਨਿਆਣਿਆਂ ਨੂੰ ਚਾਹ ਤੇ ਮਮਤਾਨਾਲਲਲਚਾਈਆਂ ਨਜ਼ਰਾਂ ਨਾਲ ਤੱਕਦੇ ਦੇਖਿਐ! ਪਰਉਨ੍ਹਾਂ ਦੀ ਇਸ ਚਾਹ ਪਿੱਛੇ ਮੈਨੂੰ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਨਾਖਿਡਾਸਕਣਦੀਬੇਚਾਰਗੀਵੀਦਿਖਾਈ ਦਿੱਤੀ। ਉਹ ਬੱਚਿਆਂ ਤੋਂ ਵਿਹੂਣੀਆਂ ਮਾਵਾਂ ਜਾਪਦੀਆਂ ਸਨ!
ਪਰਮੈਨੂੰ ਨਹੀਂ ਲਗਦਾ ਕਿ ਮੈਨੂੰ ਅਜਿਹਾ ਕੁਝ ਵੀਮਹਿਸੂਸ ਹੁੰਦਾ ਹੈ।ਓਦੋਂ ਹੁੰਦਾ ਸੀ ਜਦੋਂ ਮੈਂ ਜਵਾਨ ਹੁੰਦੀ ਸਾਂ ਪਰਹੁਣਨਹੀਂ ਹੁੰਦਾ।ਉਮਰਬੰਦੇ ਦੀ ਦਿੱਖ ਨਾਲੋਂ ਕਿੰਨਾ ਕੁਝ ਵੱਧ ਬਦਲਦਿੰਦੀ ਹੈ! ਇਹ ਸਾਡੇ ਵਿੱਚ ਸਮਾਜਵਲੋਂ ਸਾਡੇ ‘ਤੇ ਥੋਪੀਆਂ ਗਈਆਂ ਉਮੀਦਾਂ ‘ਤੇ ਪੂਰਾਉਤਰਨਦੀ ਇੱਛਾ ਨੂੰ ਬਦਲਦਿੰਦੀ ਹੈ। ਇਹ ਇਨਸਾਨ ਨੂੰ ਧੁਰਅੰਦਰਤਕਬਦਲ ਕੇ ਰੱਖ ਦਿੰਦੀ ਹੈ …ਜਿਵੇਂ ਮੇਰੇ ਅੰਦਰ ਕਿਸੇ ਨਿੱਕੀ ਜਿਹੀ ਜਿੰਦ ਨੂੰ ਆਪਣੇ ਹੱਥਾਂ ਵਿੱਚ ਫ਼ੜਨ ਜਾਂ ਉਸ ਨੂੰ ਪਿਆਰਕਰਨਦੀ ਇੱਛਾ ਵੀਹੁਣਖ਼ਤਮ ਜਿਹੀ ਹੁੰਦੀ ਜਾ ਰਹੀ ਹੈ! ਮੇਰੀ ਇੱਕ ਦੋਸਤ, ਜੋ ਕਿ ਇੱਕ ਡਾਕਟਰਵੀ ਹੈ, ਨੇ ਮੈਨੂੰ ਇੱਕ ਵਾਰ ਇਹ ਵੀ ਕਿਹਾ ਸੀ ਕਿ ਬੱਚੇ ਲਈਪਿਆਰ ਉਸ ਦੇ ਇਸ ਸੰਸਾਰ ਵਿੱਚ ਆਉਣ ਤੋਂ ਬਾਅਦ ਹੀ ਪੈਦਾ ਹੋਏਗਾ।ਸ਼ਾਇਦ ਇਹ ਸੱਚ ਹੋਵੇ ਕਿਉਂਕਿ ਫ਼ਿਰਮੇਰੇ ਕੋਲ ਉਸ ਨੂੰ ਪਿਆਰਕਰਨ ਤੋਂ ਸਿਵਾਹੋਰ ਕੋਈ ਚਾਰਾ ਹੀ ਨਹੀਂ ਰਹੇਗਾ ਜਿਸ ਨੂੰ ਮੈਂ ਸਿਰਜਿਆ ਹੈ … ਉਸ ਨਾਲਰਲ਼ ਕੇ ਜਿਸ ਨੂੰ ਮੈਂ ਆਪਣੀਜਾਨਨਾਲੋਂ ਵੀ ਵੱਧ ਪਿਆਰਕਰਦੀ ਹਾਂ! ਜੇ ਇਹੋ ਜਿਹਾ ਕੋਈ ਵੇਲਾ ਆਇਆ ਤਾਂ ਮੈਂ ਨਿਰਸੰਦੇਹਆਪਣੇ ਬੱਚੇ ਨੂੰ ਪਿਆਰਕਰਨਾਵੀ ਸਿੱਖ ਲਵਾਂਗੀ।
ਪਰ ਇਹ ਸਾਰੇ ਤਰਕਮੈਨੂੰ ਕੀਲਣ ਵਿੱਚ ਕਾਮਯਾਬਨਾ ਹੋਏ।ਮੈਂ ਥੋੜ੍ਹੀ ਵੱਖਰੀ ਪਹੁੰਚ ਅਪਨਾਈਅਤੇ ਸਵਾਲਾਂ ਦੀਆਪਣੀਲੜੀ ਵਿੱਚ ਥੋੜ੍ਹੀਤਬਦੀਲੀਲਿਆਂਦੀ।ਮੈਂ ਆਪਣੀਆਂ ਦੋਸਤਾਂ ਨੂੰ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਜਨਮਦੇਣਦਾਫ਼ੈਸਲਾ ਕਿਉਂ ਕੀਤਾ ਸੀ?ਉਨ੍ਹਾਂ ਨੂੰ ਇਹ ਕਿਉਂ ਲਗਦੈ ਕਿ ਬੱਚਿਆਂ ਲਈ ਇਹ ਸੰਸਾਰ ਇੱਕ ਚੰਗਾ ਸਥਾਨਸਾਬਿਤਹੋਵੇਗਾ?
ਹਰ ਇੱਕ ਨੇ ਆਪੋ ਆਪਣੇ ਲਫ਼ਜ਼ਾਂ ਦਾਇਸਤੇਮਾਲਕੀਤਾ, ਪਰਉਨ੍ਹਾਂ ਦੀਆਂ ਗੱਲਾਂ ਦਾਸਾਰਲਗਭਗ ਇੱਕੋ ਹੀ ਸੀ; ਕਿਉਂਕਿ ਮਨੁੱਖ ਇਹੋ ਕਰਦੇ ਹਨਅਤੇ ਇਸੇ ਨਾਲ ਮਨੁੱਖੀ ਜੀਵਨ ਨੂੰ ਅਰਥਮਿਲਦੈ।ਮੈਂ ਆਪਣੇ ਕੰਪਿਊਟਰ’ਤੇ ਆਪਣੇ ਦੋਸਤਾਂ ਵਲੋਂ ਦਿੱਤੇ ਗਏ ਕਾਰਨਾਂ ਦੀ ਇੱਕ ਸੂਚੀ ਤਿਆਰਕੀਤੀ।ਸਾਰੇ ਤਰਕਜਿਵੇਂ ਇੱਕ ਗੋਲ ਦਾਇਰੇ ਵਿੱਚ ਚੱਕਰ ਕੱਟ ਰਹੇ ਹੋਣ:
ਕਿਉਂਕਿ ਮੈਂ ਇਹ ਕਰਨਾ ਚਾਹੁੰਦੀ ਹਾਂ।
ਕਿਉਂਕਿ ਸਮਾਜਮੈਨੂੰ ਅਜਿਹਾ ਕਰਨ ਨੂੰ ਕਹਿੰਦੈ।
ਤੁਹਾਨੂੰ ਇੱਕ ਖ਼ਾਸਉਮਰਤਕਵਿਆਹਕਰਵਾਲੈਣਾਚਾਹੀਦੈ।
ਤੁਹਾਨੂੰ ਇੱਕ ਖ਼ਾਸਉਮਰਤਕ ਬੱਚੇ ਪੈਦਾਕਰਲੈਣੇ ਚਾਹੀਦੇ ਨੇ।
ਮੇਰੇ ਬੁਢਾਪੇ ਵਿੱਚ ਮੇਰੀਦੇਖਭਾਲ ਕੌਣ ਕਰੇਗਾ?
ਮੈਨੂੰ ਇਹ ਜਾਣ ਕਿ ਬਹੁਤਹੈਰਾਨੀ ਹੋਈ ਕਿ ਅਸੀਂ ਆਪਣੇ ਜੀਵਨਦਾਸਭ ਤੋਂ ਵੱਡਾ ਫ਼ੈਸਲਾ ਇਸ ਆਧਾਰ’ਤੇ ਕਰਦੇ ਹਾਂ ਕਿ ਸਮਾਜ ਕੀ ਸੋਚਦੈਅਤੇ ਕਿਸੇ ਕਾਲਪਨਿਕ ਪੱਧਰ ‘ਤੇ ਅਸੀਂ ਕੀ ਸੋਚਦੇ ਹਾਂ।ਸਭ ਤੋਂ ਵਧੀਆਤਰਕਤੁਹਾਡੀ ਇਹ ਉਮੀਦਜਾਪਦੀ ਹੈ ਕਿ ਜਦੋਂ ਤੁਸੀਂ ਬੁੱਢੇ ਤੇ ਕਮਜ਼ੋਰ ਹੋ ਗਏ ਤਾਂ ਤੁਹਾਡੀ ਔਲਾਦ ਤੁਹਾਡਾਖ਼ਿਆਲ ਰੱਖੇਗੀ। ਜੇ ਮੈਨੂੰ ਪੁੱਛੋ ਤਾਂ ਮੈਨੂੰ ਇਹ ਕਾਰਨ ਉੱਕਾ ਹੀ ਪਸੰਦਨਹੀਂ। ਇਹ ਕਾਰਨ ਤਾਂ ਸੁਣਨ ਵਿੱਚ ਹੀ ਬਹੁਤਸਵਾਰਥੀਲਗਦੈ।
ਬੱਚਿਆਂ ਨੂੰ ਜਨਮਦੇਣਦਾਸਾਡਾਫ਼ੈਸਲਾ ਇਸ ਗੱਲ ਨੂੰ ਬਿਲਕੁਲਵੀਧਿਆਨ ਗੋਚਰੇ ਨਹੀਂ ਰੱਖਦਾ ਕਿ ਕੀ ਅਸੀਂ ਉਨ੍ਹਾਂ ਬੱਚਿਆਂ ਨੂੰ ਉਹ ਸਭ ਕੁਝ ਦੇ ਸਕਾਂਗੇ ਜਿਸ ਦੇ ਉਹ ਹੱਕਦਾਰ ਹਨ। ਕੀ ਅਸੀਂ ਆਪਣੇ ਬੱਚਿਆਂ ਵਿੱਚ ਉਹ ਇਖ਼ਲਾਕੀਕਦਰਾਂ ਕੀਮਤਾਂ ਭਰ ਸਕਾਂਗੇ ਜਿਹੜੀਆਂ ਉਨ੍ਹਾਂ ਨੂੰ ਇਸ ਸੰਸਾਰ ਵਿੱਚ ਆਪਣਾਉਸਾਰੂ ਯੋਗਦਾਨਪਾਉਣ ਦੇ ਕਾਬਿਲਬਣਾਸਕਣ? ਅਸੀਂ ਤਾਂ ਆਪਣੇ ਆਪ ਨੂੰ ਆਪਣੇ ਨਿੱਜੀ ਸ਼ਿਕਵੇ ਸ਼ਿਕਾਇਤਾਂ ਅਤੇ ਜ਼ਖਮਾਂ ਤੋਂ ਉੱਪਰਉਠ ਕੇ ਦੇਖਣਦਾਸਮਾਂ ਦੇਣਲਈਵੀਤਿਆਰਨਹੀਂ ਹੁੰਦੇ। ਕਈ ਵਾਰਸਾਨੂੰ ਆਪਣੇ ਨਿੱਜੀ ਜ਼ਖ਼ਮਾਂ ਨੂੰ ਭਰਨਲਈਸਮਾਂ ਦੇਣਾਪੈਂਦੈ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਉਹ ਸਭ ਕੁਝ ਦੇ ਸਕੀਏ ਜਿਸ ਦੇ ਉਹ ਹੱਕਦਾਰ ਹਨ। ਕਿਉਂਕਿ, ਮੇਰੇ ਨਜ਼ਦੀਕ, ਬੱਚਾ ਪੈਦਾਕਰਨਾਤੁਹਾਡੀਆਪਣੇ ਬੱਚੇ ਨਾਲ ਇਸ ਗੱਲ ਦੀ ਵਚਨਬੱਧਤਾ ਹੈ ਕਿ ਮੈਂ ਤੈਨੂੰ ਉਹ ਸਭ ਕੁਝ ਦੇਵਾਂਗੀ ਜੋ ਤੇਰਾ ਹੱਕ ਬਣਦੈ! ਨਿਰਸੰਦੇਹ, ਮੈਂ ਇੱਥੇ ਮਹਿੰਗੇ ਦੁਨਿਆਵੀਪਦਾਰਥਾਂ ਜਾਂ ਆਰਥਿਕਫ਼ਜ਼ੂਲਖ਼ਰਚੀਦੀ ਗੱਲ ਨਹੀਂ ਕਰਰਹੀ। ਕਿਉਂਕਿ ਆਪਣੇ ਬੱਚੇ ਲਈ ਅਜਿਹਾ ਕਰਨਾ ਜਾਂ ਸੋਚਣਾ ਕਿਸੇ ਅਪਰਾਧ ਤੋਂ ਘੱਟ ਨਹੀਂ।
ਮੈਂ ਹਾਲੇ ਤਕ ਮਾਂ ਨਹੀਂ ਬਣੀ, ਸੋ ਮੈਂ ਉਨ੍ਹਾਂ ਬਾਰੇ ਫ਼ੈਸਲੇ ਦੇਣਦੀਕੋਸ਼ਿਸ਼ਨਹੀਂ ਕਰਰਹੀਜਿਨ੍ਹਾਂ ਨੂੰ ਮਾਂ ਬਣਨਦਾਸੁਭਾਗ ਪ੍ਰਾਪਤ ਹੋ ਚੁੱਕੈ। ਜੋ ਕੁਝ ਮੈਂ ਇੱਥੇ ਲਿਖਰਹੀ ਹਾਂ ਉਹ ਇਸ ਵਿਸ਼ੇ ‘ਤੇ ਮੇਰੇ ਨਿੱਜੀ ਵਿਚਾਰਹਨ।ਪਰ ਜੇ ਮੈਨੂੰ ਦੂਸਰਿਆਂ ਬਾਰੇ ਫ਼ੈਸਲੇ ਦੇਣਦਾ ਹੱਕ ਨਹੀਂ ਤਾਂ ਦੂਸਰਿਆਂ ਨੂੰ ਵੀ ਅਜਿਹਾ ਕਰਨਦਾ ਕੋਈ ਅਧਿਕਾਰਨਹੀਂ ਹੋਣਾਚਾਹੀਦਾ।ਆਪਣੇ ਵੰਸ਼ ਨੂੰ ਹਾਲਦੀਘੜੀ ਅੱਗੇ ਨਾਤੋਰਨ ਦੇ ਮੇਰੇ ਫ਼ੈਸਲੇ ਨੂੰ ਤਰਸ ਜਾਂ ਜੱਗਹਸਾਈ ਦਾਕਾਰਨਨਹੀਂ ਬਣਾਇਆਜਾਣਾਚਾਹੀਦਾ।
ਅਸੀਂ ਸਾਰੇ ਵੱਖੋ ਵੱਖਰੇ ਢੰਗਾਂ ਨਾਲਆਪਣੀਆਂ ਜ਼ਿੰਦਗੀਆਂ ਜਿਊਂਦੇ ਹਾਂ, ਸਾਡੀਆਂ ਆਪਣੀਆਂ ਕਹਾਣੀਆਂ ਹਨ, ਸਾਡੇ ਆਪਣੇ ਤਜਰਬੇ ਹਨਅਤੇ ਉਨ੍ਹਾਂ ਦੇ ਆਪੋ ਆਪਣੇ ਅੰਜਾਮਵੀਹਨ।ਸਾਨੂੰ ਇਹ ਅਧਿਕਾਰ ਕਿਸ ਨੇ ਅਤੇ ਕਦੋਂ ਦਿੱਤਾ ਸੀ ਕਿ ਜਿਹੜੀਪਹੁੰਚ ਜਾਂ ਸੋਚ ਕਿਸੇ ਇੱਕ ਵਿਅਕਤੀਲਈਕੰਮਕਰਦੀ ਹੈ ਉਸ ਨੂੰ ਅਸੀਂ ਸਭ ਉੱਪਰਥੋਪਦੇਈਏ? ਹੋ ਸਕਦਾ ਹੈ ਕਿ ਮੈਂ ਕਿਸੇ ਦਿਨਆਪਣੀ ਇਹ ਸੋਚ ਬਦਲਲਵਾਂ ਅਤੇ ਆਪਣੇ ਬੱਚੇ ਨੂੰ ਜਨਮਦੇਣਬਾਰੇ ਗੰਭੀਰਤਾਨਾਲਵਿਚਾਰਨ ਲੱਗਾਂ, ਪਰ ਉਸ ਲਈਮੇਰੇ ਧੁਰਅੰਦਰੋਂ ਇਹ ਆਵਾਜ਼ ਆਉਣੀਵੀ ਤਾਂ ਜ਼ਰੂਰੀ ਹੈ ਕਿ ਮੈਂ ਜੋ ਕਰਰਹੀ ਹਾਂ ਉਹ ਠੀਕ ਹੈ।ਮੈਂ ਬੱਚਾ ਨਾਪੈਦਾਕਰਨਦਾਫ਼ੈਸਲਾਵੀਕਰਸਕਦੀ ਹਾਂ।ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂਗੀ।ਪਹਿਲਾਂ, ਮੈਨੂੰ ਇਹ ਦੇਖਣਾਪੈਣੈ ਕਿ ਮੈਂ ਮਾਂ ਬਣਨ ਦੇ ਫ਼ਰਜ਼ ਨਿਭਾਵੀਸਕਦੀ ਹਾਂ ਜਾਂ ਨਹੀਂ।

LEAVE A REPLY