1ਚੰਡੀਗੜ : ਆਮ ਆਦਮੀ ਪਾਰਟੀ  (ਆਪ) ਨੇ ਕੰਵਰ ਸੰਧੂ ਅਤੇ ਜਸਵੀਰ ਸਿੰਘ ਬੀਰ ਨੂੰ ਚੋਣ ਪ੍ਰਚਾਰ ਕਮੇਟੀ ਪੰਜਾਬ ਵਿੱਚ ਚੋਣ ਪ੍ਰਚਾਰ ਕਮੇਟੀ ਵਿੱਚ ਸਪੈਸ਼ਲ ਇਨਵਾਈਟੀ ਮੈਂਬਰ ਦੇ ਰੂਪ ਵਿੱਚ ਸ਼ਾਮਲ ਕਰ ਲਿਆ ਗਿਆ ਹੈ।  ।
ਸ਼ੁਕਰਵਾਰ ਨੂੰ ਆਪ ਵਲੋਂ ਜਾਰੀ ਪ੍ਰੈਸ ਬਿਆਨ ਦੇ ਅਨੁਸਾਰ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲੀਆਂ ਦੇ ਇੰਚਾਰਜ ਸੰਜੇ ਸਿੰਘ,  ਰਾਸ਼ਟਰੀ ਸੰਗਠਨਾਤਮਕ ਸਕੱਤਰ ਦੁਰਗੇਸ਼ ਪਾਠਕ ਅਤੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਿੱਚ ਹੋਈ ਬੈਠਕ ਦੇ ਦੌਰਾਨ ਪਾਰਟੀ  ਦੇ ਪੰਜਾਬ ਡਾਇਲਾਗ ਦੇ ਪ੍ਰਮੁੱਖ ਅਤੇ ਪ੍ਰਸਿੱਧ ਪੱਤਰਕਾਰ ਕੰਵਰ ਸੰਧੂ ਅਤੇ ਸ਼ਿਕਾਇਤ ਨਿਵਾਰਨ ਅਤੇ ਪ੍ਰਬੰਧਕੀ ਮਾਮਲੀਆਂ ਦੇ ਇੰਚਾਰਜ ਜਸਬੀਰ ਸਿੰਘ  ਬੀਰ  (ਰਿਟਾ. ਆਈਏਐਸ)  ਨੂੰ ਪਾਰਟੀ ਦੀ 16 ਮੈਂਬਰੀ ਚੋਣ ਪ੍ਰਚਾਰ ਕਮੇਟੀ ਦੇ ਇਨਵਾਈਟੀ ਮੈਂਬਰ ਦੇ ਤੌਰ ਉੱਤੇ ਸ਼ਾਮਲ ਕੀਤਾ ਗਿਆ। ਜਦੋਂ ਕਿ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਕਿਊਮਿਨਿਕੇਸ਼ਨ ਮਾਮਲੀਆਂ ਵਿਭਾਗ ਦਾ ਇੰਚਾਰਜ ਨਿਯੁੱਕਤ ਕੀਤਾ ਗਿਆ ਹੈ। ਇਸ ਮੌਕੇ ਹਿੰਮਤ ਸਿੰਘ  ਸ਼ੇਰਗਿਲ, ਹਰਜੋਤ ਸਿੰਘ ਬੈਂਸ, ਪ੍ਰੋ. ਬਲਜਿੰਦਰ ਕੌਰ,  ਯਾਮਿਣੀ ਗੌਮਰ,  ਐਸ. ਐਸ. ਕੰਗ,  ਕਰਨਵੀਰ ਸਿੰਘ ਟਿਵਾਣਾ,  ਕੁਲਤਾਰ ਸਿੰਘ,  ਗੁਰਪ੍ਰੀਤ ਸਿੰਘ ਘੁੱਗੀ,  ਜਗਤਾਰ ਸਿੰਘ ਸੰਘੇੜਾ ਅਤੇ ਬੂਟਾ ਸਿੰਘ ਅਸ਼ਾਂਤ ਸ਼ਾਮਲ ਸਨ।

LEAVE A REPLY