2ਦਿੱਲੀ : ਦਿੱਲੀ ਦੇ ਏਮਜ਼ ਅਸਪਤਾਲ ‘ਚ ਦਾਖਲ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਹਾਲਚਾਲ ਪੁੱਛਣ ਵਾਸਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅਸਪਤਾਲ ‘ਚ ਸ਼ਿਰਕਤ ਕੀਤੀ। ਵਿਦੇਸ਼ ਮੰਤਰੀ ਬੁਖਾਰ ਤੇ ਸੀਨੇ ਦਰਦ ਦੀ ਸ਼ਿਕਾਅਤ ਕਰਕੇ ਅਸਪਤਾਲ ‘ਚ ਦਾਖਲ ਹੋਈ। ਰਾਹੁਲ ਗਾਂਧੀ ਨੇ ਸੁਸ਼ਮਾ ਨੂੰ ਮਿਲਕੇ ਉਨਾਂ ਦਾ ਹਾਲਚਾਲ ਪੁਛਿਆ ਤੇ ਉਨਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ। ਬੁੱਧਵਾਰ ਨੂੰ ਪੀਐਮ ਮੋਦੀ ਵੀ ਵਿਦੇਸ਼ ਮੰਤਰੀ ਨਾਲ ਮਿਲੇ ਸਨ ਤੇ ਉਨਾਂ ਦੀ ਤਬੀਅਤ ਸਬੰਧੀ ਚਰਚਾ ਕੀਤੀ। ਮੋਦੀ ਅਸਪਤਾਲ ‘ਚ ਕਰੀਬਨ ਅੱਧੇ ਘੰਟੇ ਰੁਕੇ ਸਨ ਤੇ ਸੁਸ਼ਮਾ ਦੇ ਪਰਿਵਾਰ ਨਾਲ ਵੀ ਮਿਲੇ। ਡਾਕਟਰਾਂ ਨੇ ਸੁਸ਼ਮਾ ਸਵਰਾਜ ਦੇ ਡਾਕਟਰਾਂ ਨੇ ਦਸਿਆ ਕਿ ਹੁਣ ਉਨਾਂ ਦੀ ਸਿਹਤ ਪਹਿਲੇ ਨਾਲੋਂ ਕਾਫੀ ਬਹਿਤਰ ਹੈ। ਉਨਾਂ ਦੀ ਟੀਮ ‘ਚ ਕਾਰਡੀਓਲਾਜਿਸਟ, ਪਲਮੋਨੋਲਾਜਿਸਟ ਤੇ ਐਂਡੋਕ੍ਰਿਨੋਲਾਜਿਸਟ ਵੀ ਸ਼ਾਮਲ ਹਨ। ਉਨਾਂ ਨੂੰ ਬਾਇਓਟਿਕਸ ਦਿਤੇ ਜਾ ਰਹੇ ਹਨ ਤੇ ਅੱਗੇ ਵੀ ਜਾਂਚ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰੀ ਇਸ ਹਫ਼ਤੇ ਵੀ ਅਸਪਤਾਲ ‘ਚ ਹੀ ਰਹੇਗੀ।

LEAVE A REPLY