7ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਹੈ ਕਿ ਉਹ ਪੰਜਾਬੀਆਂ ‘ਤੇ ਨਸ਼ੱਈ ਹੋਣ ਦਾ ਦੋਸ਼ ਲਾਉਣ ਤੋਂ ਪਹਿਲਾਂ ਇਹ ਦੱਸੇ ਕਿ ਦਿੱਲੀ ਦੇ ਰੈਣ ਬਸੇਰਿਆਂ ਵਿਚ ਨਸ਼ਿਆਂ ਦੀ ਓਵਰਡੋਜ਼ ਕਰਕੇ ਹੋਈਆਂ 400 ਮੌਤਾਂ ਦਾ ਜ਼ਿੰਮੇਵਾਰ ਕੌਣ ਹੈ। ਇੱਥੋਂ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬੇਹੱਦ ਨਿੰਦਣਯੋਗ ਹੈ ਕਿ ਕੇਜਰੀਵਾਲ ਸਿਰਫ ਤੇ ਸਿਰਫ ਪੰਜਾਬ ਵਿਚ ਸੱਤਾ ਪ੍ਰਾਪਤੀ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਇੱਥੇ ਇਕ ਫੇਰੀ ਦੌਰਾਨ ਉਸ ਨੇ ਅਜਿਹੇ ਹੀ ਦੋਸ਼ ਲਗਾਏ ਹਨ ਜਦਕਿ ਅਜਿਹਾ ਕਰਨ ਤੋਂ ਪਹਿਲਾਂ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਦਿੱਲੀ ਨਸ਼ੇ ਕਰਨ ਵਾਲਿਆਂ ਲਈ ਸਵਰਗ ਕਿਉਂ ਬਣਦਾ ਜਾ ਰਿਹਾ ਹੈ ਅਤੇ ਉੱਥੇ ਨਸ਼ੇ ਇਸ ਕਦਰ ਵੱਧ ਗਏ ਹਨ ਕਿ ਲੋਕ ਰਾਤਕੱਟਣ ਵਾਲੇ ਰੈਣ ਬਸੇਰਿਆਂ ਵਿਚ ਵੀ ਨਸ਼ਿਆਂ ਦੀ ਓਵਰਡੋਜ਼ ਲੈ ਕੇ ਮਰ ਰਹੇ ਹਨ। ਆਮ ਆਦਮੀ ਪਾਰਟੀ ਨੇ ‘ਨਾਜ਼ੀ ਪ੍ਰਾਪੇਗੰਡਾ’ ਦੀ ਤਰਜ਼ ‘ਤੇ ‘ਕੇਜਰੀ ਪ੍ਰਾਪੇਗੰਡਾ’ ਤਿਆਰ ਕਰ ਲਿਆ ਹੈ ਤਾਂ ਜੋ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ।  ਪੰਜਾਬ ਤੇ ਦੇਸ਼ ਦੇ ਹੋਰਨਾਂ ਹਿੱਸਿਆ ਵਿਚ ਕੇਜਰੀਵਾਲ ਦਾ ਨਾਂ ਚਮਕਾਉਣ ਲਈ ਦਿੱਲੀ ਦੇ ਲੋਕਾਂ ਦਾ 550 ਕਰੋੜ ਰੁਪਿਆ ਉਸ ਦੇ ਇਸ਼ਤਿਹਾਰਾਂ ਉੱਤੇ ਖਰਚ ਕੀਤਾ ਜਾ ਰਿਹਾ ਹੈ ਅਤੇ ਏਨੀ ਵੱਡੀ ਰਾਸ਼ੀ ਅੱਜ ਤੱਕ ਅਜਿਹੇ ਗੈਰ-ਜ਼ਰੂਰੀ ਕੰਮ ਲਈ ਕਿਸੇ ਨੇ ਵੀ ਖਰਚ ਨਹੀਂ ਕੀਤੀ। ਦਿੱਲੀ ਦੇ ਲੋਕਾਂ ਨਾਲ ਇਹ ਧੋਖਾ ਹੈ ਕਿਉਂ ਕਿ ਜੋ ਪੈਸਾ ਵਿਕਾਸ ਉੱਤੇ ਖਰਚ ਕੀਤਾ ਜਾਣਾ ਬਣਦਾ ਸੀ ਉਹ ਨਾਂ ਚਮਕਾਉਣ ਲਈ ਵਰਤਿਆ ਜਾ ਰਿਹਾ ਹੈ ਅਤੇ ਹੋਰ ਰਾਜਾਂ ਦੇ ਲੋਕ ਵੀ ਸੋਚ ਵਿਚ ਹਨ ਕਿ ਜੇ ਕੇਜਰੀਵਾਲ ਸੱਤਾ ਵਿਚ ਆ ਗਿਆ ਤਾਂ ਉੱਥੇ ਵੀ ਦਿੱਲੀ ਦੇ ਲੋਕਾਂ ਵਰਗੀ ਹੀ ਹੋਵੇਗੀ।
ਕੇਜਰੀਵਾਲ ਦਾਅਵਾ ਕਰ ਰਿਹੈ ਕਿ ਪੰਜਾਬ ਵਿਚ ਸੱਤਾ ਪ੍ਰਾਪਤੀ ਤੋਂ ਬਾਅਦ ਸਭ ਨੂੰ ਰੁਜ਼ਗਾਰ ਦੇਵੇਗਾ ਜਦਕਿ ਦਿੱਲੀ ਵਿਚ ਤਾਂ ਉਹ ਸਫਾਈ ਸੇਵਕਾਂ ਨੂੰ ਤਨਖਾਹਾਂ ਦੇਣ ਵਿਚਨਾਕਾਮ ਰਿਹਾ ਹੈ। ਇਸ ਦੇ ਉਲਟ ਉਸ ਨੇ ਆਪਣੀ ਤੇ ਆਪਣੇ ਵਿਧਾਇਕਾਂ ਦੀ ਤਨਖਾਹ ਵਿਚ 400 ਫੀਸਦੀ ਦਾ ਵਾਧਾ ਕਰ ਲਿਆ ਹੈ। ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀ ਲੈਂਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਭ੍ਰਿਸ਼ਟਾਚਾਰ ਦੂਰ ਕਰਨ ਦੇ ਮੁੱਦੇ ‘ਤੇ ਸੱਤਾ ਵਿਚ ਆਇਆ ਸੀ ਪਰਹੁਣ ਉਹ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਿਹਾ ਹੈ। ਆਪਣੇ ਪ੍ਰਮੁੱਖ ਸਕੱਤਰ ਰਾਜਿੰਦਰ ਕੁਮਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚੋਂ ਬਚਾਉਣ ਲਈ ਉਸ ਨੇ ਸੀਬੀਆਈ ਦੇ ਛਾਪੇ ਲਈਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਉੱਤੇ ਸ਼ਬਦੀ ਹਮਲਾ ਕਰ ਦਿੱਤਾ ਸੀ।  ਜਦੋਂ ਇਕ ਧੋਖਾਧੜੀ ਦੇ ਮਾਮਲੇ ਵਿਚ ਕੋਂਡਲੀ ਦਾ ਆਪ ਵਿਧਾਇਕ ਮਨੋਜ ਕੁਮਾਰ ਗ੍ਰਿਫਤਾਰ ਕੀਤਾ ਗਿਆਸੀ ਤਾਂ ਕੇਜਰੀਵਾਲ ਨੇ ਇਸ ਨੂੰ ਭਾਜਪਾ ਦੀ ਸਿਆਸਤ ਦੱਸਿਆ ਸੀ ਅਤੇ ਇਸ ਨੂੰ ਬਦਲਾਲਊ ਰਾਜਨੀਤੀ ਕਿਹਾ ਸੀ ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਉਸ ਵਿਧਾਇਕ ‘ਤੇ ਲੱਗੇ ਦੋਸ਼ ਸੱਚੇ ਸਿੱਧ ਹੋਏ ਅਤੇ ਫਿਰ ਪਾਰਟੀ ਨੇ ਇਸ ਮਾਮਲੇ ਤੋਂ ਖੁਦ ਨੂੰ ਵੱਖ ਕਰ ਲਿਆ।  ਇਸ ਤੋਂ ਬਾਅਦ ਕੇਜਰੀਵਾਲ ਨੇ ਇਹ ਬਹਾਨਾ ਲੱਭ ਲਿਆ ਕਿ ਉਸ ਨੂੰ ਹਨ੍ਹੇਰੇ ਵਿਚ ਰੱਖਿਆ ਗਿਆ ਸੀ ਅਤੇਗਲਤ ਦਸਤਾਵੇਜ ਵਿਖਾਏ ਗਏ ਸਨ। ਇਸ ਤੋਂ ਸਿੱਧ ਹੁੰਦਾ ਹੈ ਕਿ  ਕੇਜਰੀਵਾਲ ਦਾ ਨੈਤਿਕਤਾ ਦਾ ਦਾਅਵਾ ਬਿਲਕੁਲ ਖੋਖਲਾ ਹੈ। ਕਿਸਾਨਾਂ ਦੇ ਮੁੱਦੇ ‘ਤੇ ਅਕਾਲੀ ਆਗੂ ਨੇ ਕਿਹਾ ਕਿ ਦੇਸ਼ ਹਾਲੇ ਤੱਕ ਆਪ ਰੈਲੀ ਵਿਚ ਗਜੇਂਦਰ ਸਿੰਘ ਦੀ ਹੋਈ ਮੌਤ ਨੂੰ ਭੁੱਲਿਆ ਨਹੀਂ ਹੈ।  ਆਪ ਕੋਲ ਡਰਾਮੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਹੈ ਅਤੇ ਸਿਆਸੀ ਫਾਇਦੇ ਲਈ ਇਹ ਮੁੱਦਿਆ ਨੂੰ ਸਨਸਨੀਖੇਜ ਬਣਾ ਦਿੰਦੇ ਹਨ।  ਸਿਰਫ ਪੰਜਾਬ ਹੀ ਅਜਿਹਾ ਸੂਬਾ ਹੈ ਜਿਸ ਨੇ ਕਿਸਾਨਾਂ ਦੇ ਕਰਜ਼ੇ ਸਬੰਧੀ ਬਿਲ ਲਿਆਂਦਾ ਤਾਂ ਜੋ ਉਨਾਂ ਦੀ ਲੁੱਟ-ਖਸੁੱਟ ਨਾ ਕੀਤੀ ਜਾ ਸਕੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ ਪੰਜਾਬ ਨੇ 25000 ਕਰੋੜ ਰੁਪਏ ਦੀ ਸਬਸਿਡੀ ਵੀ ਅਦਾਕੀਤੀ ਹੈ।  ਅਸੀਂ ਸਿਰਫ ਕਿਸਾਨਾਂ ਦਾ ਧਿਆਨ ਹੀ ਨਹੀਂ ਰੱਖਦੇ ਬਲਕਿ ਨੂੰ ਖੇਤੀ ਵਿਚ ਪੈਣ ਵਾਲੀਆਂ ਮਾਰਾਂ ਤੋਂ ਰਾਹਤ ਦੇਣ ਲਈ ਵੀ ਯੋਗ ਉਪਰਾਲੇ ਕਰਦੇ ਰਹਿੰਦੇ ਹਾਂ।

LEAVE A REPLY