5ਚੰਡੀਗੜ : ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਕਾਮਨਵੈਲਥ ਪਾਰਲੀਆਮੈਂਟਰੀ ਐਸੋਸੀਏਸ਼ਨ (ਯੂ.ਕੇ.) ਦੀ ਐਗਜ਼ੀਕਿਊਟਵ ਕਮੇਟੀ ਦੀ ਅਹਿਮ ਮੀਟਿੰਗ ਵਿੱਚ ਹਿੱਸਾ ਲਿਆ। ਇਸ ਬਾਰੇ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਪੀ.ਏ. ਦਾ ਇਹ 105ਵਾਂ ਸਾਲ ਹੈ ਜਿਸ ਦਾ ਗਠਨ ਕੌਮਾਂਤਰੀ ਪੱਧਰ ਤੇ ਸੰਸਦੀ ਮੈਂਬਰਾਂ ਨੂੰ  ਪ੍ਰੋਤਸਾਹਿਤ ਕਰਨਾ ਅਤੇ  ਸਮੁੱਚੇ  ਵਿਕਾਸ ਲਈ ਕੀਤਾ ਗਿਆ ਹੈ।ਇਹਨਾਂ ਐਗਜ਼ੀਕਿਊਟਵ  ਮੀਟਿੰਗਾਂ ਵਿਚ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀ ਆਪਣੇ ਅਧਿਕਾਰੀਆਂ ਦੁਆਰਾ ਸੁਚਾਰੂ ਪ੍ਰਸ਼ਾਸਨ ਨਾਲ ਹਾਂਸਲ ਕੀਤੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਦੇ ਹਨ  ਅਤੇ ਜਿਸ ਉਪਰੰਤ ਇਹਨਾਂ ਕੌਮਾਂਤਰੀ ਪ੍ਰਭਾਵਸ਼ਾਲੀ ਪ੍ਰਣਾਲੀਆਂ ਨੂੰ ਸਰਵ-ਪੱਖੀ ਵਿਕਾਸ ਲਈ ਵਿਚਾਰ ਕਰਕੇ  ਲਾਗੂ ਕੀਤਾ ਜਾਂਦਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਕਾਮਨਵੈਲਥ ਪਾਰਲੀਆਮੈਂਟਰੀ ਐਸੋਸੀਏਸ਼ਨ ਦੀ ਚੇਅਰਮੈਨ ਡਾ. ਸ਼ੀਰੀਨ ਸ਼ਰਮਿਨ ਚੌਧਰੀ ਐਮ.ਪੀ,ਸਪੀਕਰ ਸੰਸਦ ਬੰਗਲਾ ਦੇਸ਼ ਦੀ ਅਗਵਾਈ ਅਧੀਨ ਸੀ.ਪੀ.ਏ. ਦੇ  9 ਖੇਤਰ ਅਫਰੀਕਾ,ਏਸ਼ੀਆ,ਅਸਟਰੇਲੀਆ,ਬ੍ਰਿਟਿਸ਼ ਆਈਲੈਂਡ ਅਤੇ ਮੈਡੀਟਰੇਨੀਆਨ, ਕਨੇਡਾ, ਅਮਰੀਕਾ ਅਤੇ ਅਟਲੈਂਟਿਕ,ਭਾਰਤ,ਪੈਸੀਫਕ ਅਤੇ ਦੱਖਣੀ ਉਤਰੀ ਏਸ਼ੀਆ  ਤੋਂ ਐਗਜ਼ੀਕਿਊਟਵ ਮੈਂਬਰਾਂ ਦੀ ਉੱਚ ਪੱਧਰੀ ਮੀਟਿੰਗ ਹੋਈ।  ਇਸ ਅਹਿਮ ਤਿੰਨ ਰੋਜ਼ਾ ਮੀਟਿੰਗ ਵਿਚ ਸੀ.ਪੀ.ਏ. ਵਾਈਸ ਚੇਅਰਪਰਸਨ ਸ਼ਰਲੇ ਐਮ. Àਸਬੋਰਨ, ਮੋਨਟਸੇਰਾਟ ਦੇ ਵਿਧਾਨਕ ਅਸੈਂਬਲੀ ਦੇ ਸਪੀਕਰ  ਅਤੇ ਕੈਰੀਬਿਅਨ,ਅਮਰੀਕਾ ਅਟਲਾਂਟਿਕ ਖੇਤਰ ਦੇ ਪ੍ਰਤੀਨਿਧੀ ਅਤੇ ਹੋਰ ਦੇਸ਼ਾਂ ਤੋਂ ਵੀ ਪ੍ਰਤੀਨਿਧੀ  ਵਿਸ਼ੇਸ਼ ਰੂਪ ਵਿਚ ਹਾਜਰ ਹੋਏ।

LEAVE A REPLY