4ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਦੇ ਚੋਣਾਂ ਨੂੰ ਕੁਛ ਹੀ ਸਮਾਂ ਬਾਕੀ ਰਹਿ ਗਿਆ ਹੈ ਅਜਿਹੇ ਦੌਰ ‘ਚ ਸਿਆਸੀ ਹੱਲਚਲਾਂ ‘ਚ ਲਗਾਤਾਰ ਵਾਧਾ ਨਜ਼ਰ ਆ ਰਿਹਾ ਹੈ। ਅਜਿਹੇ ਰਾਸ਼ਟਰਪਤੀ ਦੇ ਰਿਪਬਲਿਕਨ ਪਾਰਟੀ ਦੇ ਮਜ਼ਬੂਤ ਦਾਅਵੇਦਾਰ ਡੋਨਾਲਡ ਟ੍ਰੰਪ ਨੇ ਇੰਡੀਆਨਾਪੋਲਿਸ ‘ਚ ਟਾਉਨ ਹਾਲ ਦੌਰਾਨ ਜਵਾਬ ‘ਚ ਕਿਹਾ ਕਿ ਉਹ ਪਰਮਾਣੂ ਹਥਿਆਰ ਸੰਪਨ ਦੇਸ਼ ਪਾਕਿਸਤਾਨ ਸਬੰਧੀ ਸਮੱਸਿਆ ਦੇ ਹੱਲ ਲਈ ਭਾਰਤ ਦੇ ਹੋਰਨਾਂ ਦੇਸ਼ਾਂ ਦੀ ਮੱਦਦ ਲੈਣਗੇ। ਇਕ ਸੁਆਲ ਦੇ ਜਵਾਬ ‘ਚ ਉਨਾਂ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਧੰਨ ਦੀ ਮੱਦਦ ਕੀਤੀ ਤੇ ਉਸਨੇ ਉਲਟ ਸਾਡੇ ਨਾਲ ਦੁਹਰਾ ਖੇਡ ਖੇਡਿਆ। ਪਾਕਿ ਕੋਲ ਪਰਮਾਣੂ ਹਥਿਆਰ ਹਨ ਜੋ ਕਿ ਇਕ ਭਿਆਨਕ ਸਮੱਸਿਆ ਹੈ। ਸਾਡੇ ਸਾਹਮਣੇ ਵੱਡੀ ਸਮੱਸਿਆ ਪਰਮਾਣੂ ਹਥਿਆਰਾਂ ਦੀ ਹੀ ਹੈ ਕਿਉਂਕਿ ਨੌ ਦੇਸ਼ ਹੋਰ ਵੀ ਹਨ ਜੋਕਿ ਪਰਮਾਣੂ ਹਥਿਆਰਾਂ ਨਾਲ ਸੰਪੰਨ ਹਨ। ਉਨਾਂ ਕਿਹਾ ਕਿ ਇਸ ਸਬੰਧੀ ਸਾਨੂੰ ਭਾਰਤ ਤੋਂ ਬੇਹੱਦ ਉਮੀਦਾਂ ਹਨ ਤੇ ਮੈਂ ਉਮੀਦ ਕਰਦਾ ਹਾਂ ਕਿ ਭਾਰਤ ਪਰਮਾਣੂ ਹਥਿਆਰਾਂ ਦੇ ਵਿਸ਼ੇ ‘ਚ ਅਮਰੀਕਾ ਦੀ ਮੱਦਦ ਜ਼ਰੂਰ ਕਰੇਗਾ। ਅਸੀਂ ਭਲਾਈ ਵਾਸਤੇ ਦੂਜੇ ਦੇਸ਼ਾਂ ਦੀ ਆਰਥਿਕ ਮੱਦਦ ਕਰਦੇ ਹਾਂ ਮਗਰ ਬਦਲੇ ‘ਚ ਕੀਤੀ ਇਹ ਮੱਦਦ ਸਾਡੇ ਦੇਸ਼ ਨੂੰ ਹੀ ਬੇਹੱਦ ਮਹਿੰਗੀ ਪੈਂਦੀ ਹੈ ਕਿਉਂਕਿ ਸਾਨੂੰ ਵਾਪਸੀ ‘ਚ ਕੁਝ ਵੀ ਨਹੀਂ ਮਿਲਦਾ। ਕਿਸੇ ਵੀ ਦੇਸ਼ ਲਾਲ ਅਸੀਂ ਅਜਿਹੀ ਕਿਸੇ ਵੀ ਮੱਦਦ ਦੀ ਗੱਲ ਨਹੀਂ ਕਰਾਂਗੇ।

LEAVE A REPLY