7ਚੰਡੀਗੜ : ਅੱਜ ਕਾਂਗਰਸ ਭਵਨ ਵਿਖੇ ਕਿਸਾਨ ਖੇਤ ਮਜ਼ਦੂਰ ਸੈਲ ਦੇ ਤੀਜੇ ਦਿਨ ਦਾ ਜੱਥਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਧਰਨਾ ਦੇਣ ਲਈ ਡਾ. ਬਲਕਾਰ ਸਿੰਘ ਰਾਜਪੂਤ ਜੀ ਦੀ ਅਗਵਾਈ ਹੇਠ ਕਾਂਗਰਸ ਭਵਨ ਤੋਂ ਹਰੀਸ਼ ਚੌਧਰੀ (ਪੰਜਾਬ ਇੰਚਾਰਜ),ਮਹਾਰਾਣੀ ਪ੍ਰਨੀਤ ਕੌਰ(ਵਿਧਾਇਕ),ਰਵਨੀਤ ਸਿੰਘ ਬਿੱਟੂ(ਐਮ.ਪੀ), ਵਿਜੈ ਇੰਦਰ ਸਿੰਗਲਾ(ਸਾਬਕਾ ਐਮ.ਪੀ),ਹਰਦਿਆਲ ਸਿੰਘ ਕੰਬੋਜ(ਵਿਧਾਇਕ),ਆਸ਼ੂ (ਵਿਧਾਇਕ),ਇੰਦਰਜੀਤ ਸਿੰਘ ਜ਼ੀਰਾ,ਫਤਿਹਜੰਗ ਸਿੰਘ ਬਾਜਵਾ,ਪਰਮਜੀਤ ਸਿੰਘ ਰੰਧਾਵਾ,ਕੰਵਲਜੀਤ ਸਿੰਘ ਲਾਲੀ ਜੀ ਦੀ ਰਹੁਣਮਈ ਹੇਠ ਇਹ ਜੱਥਾ ਰਵਾਨਾ ਹੋਇਆ। ਡਾ. ਬਲਕਾਰ ਸਿੰਘ ਰਾਜਪੂਤ ਨੇ ਆਪਣੇ ਸਾਥੀਆਂ ਨਾਲ ਹਰਦੀਪ ਸਿੰਘ ਚੌਹਾਨ,ਅਮਰੀਕ ਸਿੰਘ,ਗੁਰਮੇਲ ਸਿੰਘ , ਅਜਮੇਰ ਸਿੰਘ ਤੂਫਾਨ ਨੇ ਧਰਨਾ ਦੇਣ ਉਪਰੰਤ ਕਰੁਣਾ ਰਾਜੂ (ਆਈ.ਏ.ਐਸ) ਸ਼ਪੈਸ਼ਲ ਸੈਕਟਰੀ ਮੁੱਖ ਮੰਤਰੀ ਜੀ ਨੂੰ ਮੰਗ ਪੱਤਰ ਸੌਪਿਆ।
ਪੰਜਾਬ ਕਾਂਗਰਸ ਨੇ ਸਰਕਾਰ ਨੂੰ ਸੂਬੇ ਭਰ ਦੀਆਂ ਅਨਾਜ਼ ਮੰਡੀਆਂ ‘ਚ ਪਈ ਕਣਕ ਦੀ ਢੁਲਾਈ ਕਰਵਾਉਣ ਅਤੇ ਉਦੋਂ ਤੱਕ ਕਿਸਾਨਾਂ ਨੂੰ ਸਾਰੀਆਂ ਅਦਾਇਗੀਆਂ ਕਰਨ ਲਈ 4 ਮਈ ਤੱਕ ਦਾ ਅਲਟੀਮੇਟਮ ਦਿੱਤਾ ਹੈ, ਅਜਿਹਾ ਨਾ ਹੋਣ ‘ਤੇ ਪਾਰਟੀ ਵੱਡੇ ਪੱਧਰ ‘ਤੇ ਅੰਦੋਲਨ ਛੇੜੇਗੀ।
ਪਾਰਟੀ ਆਗੂਆਂ ਦੀ ਇਕ ਉੱਚ ਪੱਧਰੀ ਮੀਟਿੰਗ ਦਾ ਅਯੋਜਨ ਕਾਂਗਰਸ ਭਵਨ ਵਿਖੇ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਏ.ਆਈ.ਸੀ.ਸੀ ਸਕੱਤਰ ਤੇ ਇੰਚਾਰਜ਼ ਪੰਜਾਬ ਹਰੀਸ਼ ਚੌਧਰੀ ਨੇ ਕੀਤੀ, ਜਿਸ ‘ਚ ਹੋਰਨਾਂ ਤੋਂ ਇਲਾਵਾ, ਕਾਂਗਰਸ ਵਿਧਾਇਕ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ, ਪ੍ਰਨੀਤ ਕੌਰ, ਲਾਲ ਸਿੰਘ, ਮਨਪ੍ਰੀਤ ਬਾਦਲ, ਰਵਨੀਤ ਸਿੰਘ ਬਿੱਟੂ, ਵਿਜੇ ਇੰਦਰ ਸਿੰਗਲਾ, ਅਜਾਇਬ ਸਿੰਘ ਭੱਟੀ, ਹਰਦਿਆਲ ਕੰਬੋਜ ਵੀ ਸ਼ਾਮਿਲ ਰਹੇ।
ਮੀਟਿੰਗ ਦੌਰਾਨ ਕਣਕ ਦੀ ਢਿਲੀਮੁਲ ਢੁਲਾਈ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ। ਮੀਟਿੰਗ ਦੌਰਾਨ ਖੁਲਾਸਾ ਕੀਤਾ ਗਿਆ ਕਿ ਕਿਸਾਨਾਂ ਨੂੰ ਉਨ•ਾਂ ਦੀਆਂ ਅਦਾਇਗੀਆਂ ਸਮੇਂ ਸਿਰ ਨਹੀਂ ਹੋ ਰਹੀਆਂ ਹਨ। ਜਿਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਕਾਂਗਰਸ ਪਾਰਟੀ 4 ਮਈ ਤੱਕ ਦਾ ਇੰਤਜ਼ਾਰ ਕਰੇਗੀ ਅਤੇ ਸਰਕਾਰ ਨੂੰ ਮੰਡੀਆਂ ‘ਚੋਂ ਕਣਕ ਦੀ ਢੁਲਾਈ ਕਰਨ ਤੇ ਕਿਸਾਨਾਂ ਨੂੰ ਸਾਰੀਆਂ ਅਦਾਇਗੀਆਂ ਕਰਨ ਲਈ ਚਾਰ ਦਿਨਾਂ ਦਾ ਸਮਾਂ ਦਿੱਤਾ ਗਿਆ।
ਜੇ ਸਰਕਾਰ ਅਜਿਹਾ ਕਰਨ ‘ਚ ਫੇਲ• ਹੁੰਦੀ ਹੈ, ਤਾਂ ਪਾਰਟੀ ਸੂਬਾ ਪੱਧਰੀ ਅੰਦੋਲਨ ਦੀ ਸ਼ੁਰੂਆਤ ਕਰੇਗੀ। ਜਿਸ ਦੌਰਾਨ ਮੰਡੀਆਂ, ਮੰਤਰੀਆਂ ਦਾ ਘੇਰਾਓ ਕੀਤਾ ਜਾਵੇਗਾ ਅਤੇ ਸੜਕਾਂ ਨੂੰ ਬਲਾਕ ਕਰਕੇ ਕਿਸਾਨਾਂ ਦੀ ਹਾਲਤ ਨੂੰ ਸਾਹਮਣੇ ਲਿਆਉਂਦਾ ਜਾਵੇਗਾ ਤੇ ਸਰਕਾਰ ‘ਤੇ ਸਮੇਂ ਸਿਰ ਉਨ•ਾਂ ਦੇ ਉਤਪਾਦਨ ਦੀ ਢੁਲਾਈ ਕਰਨ ਤੇ ਅਦਾਇਗੀਆਂ ਕਰਨ ਲਈ ਦਬਾਅ ਬਣਾਇਆ ਜਾਵੇਗਾ।

LEAVE A REPLY