6ਮੁੰਬਈ : ਬੈਂਕਾਂ ਨੇ ਸ਼ਨੀਵਾਰ ਨੂੰ ਵਿਜੇ ਮਾਲਿਆ ਦੀ ਬੰਦ ਪਈ ਕੰਪਨੀ ਕਿੰਗਫਿਸ਼ਰ ਏਅਰਲਾਇੰਨਜ਼ ਦੇ ਟਰੇਡਮਾਰਕ ਦੀ ਨਿਲਾਮੀ ਰੱਖੀ ਪਰ ਇੱਕ ਵਾਰ ਫਿਰ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਬੈਂਕਾਂ ਨੂੰ ਇਸ ਟਰੇਡਮਾਰਕ ਸਮੇਤ ਵੱਖ-ਵੱਖ ਬਰਾਂਡਾਂ ਲਈ ਕੋਈ ਖਰੀਦਦਾਰ ਨਹੀਂ ਮਿਲਿਆ। ਕੰਪਨੀ ਦੇ ਟਰੇਡਮਾਰਕ ਦੀ ਸ਼ੁਰੂਆਤੀ ਬੋਲੀ 366.70 ਕਰੋੜ ਰੁਪਏ ਰੱਖੀ ਗਈ ਸੀ। ਨਿਲਾਮੀ ਸਵੇਰੇ 11:30 ਵਜੇ ਸ਼ੁਰੂ ਹੋਈ ਅਤੇ ਇਕ ਘੰਟੇ ਤੱਕ ਜਾਰੀ ਰਹੀ ਪਰ ਇਸ ਦੌਰਾਨ ਟਰੇਡਮਾਰਕ ਨੂੰ ਕੋਈ ਵੀ ਖਰੀਦਦਾਰ ਨਹੀਂ ਮਿਲਿਆ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੈਂਕਾਂ ਨੇ ਕਿੰਗਫਿਸ਼ਰ ਹਾਊਸ ਨੂੰ ਵੀ ਨਿਲਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਵਾਸਤੇ ਵੀ ਕੋਈ ਖਰੀਦਦਾਰ ਅੱਗੇ ਨਹੀਂ ਆਇਆ ਸੀ। ਇਸ ਦੀ ਸ਼ੁਰੂਆਤੀ ਬੋਲੀ 150 ਕਰੋੜ ਰੁਪਏ ਰੱਖੀ ਗਈ ਸੀ। ਇਹ ਹਾਊਸ 17 ਹਜ਼ਾਰ ਵਰਗ ਫੁੱਟ ‘ਚ ਫੈਲਿਆ ਹੋਇਆ ਹੈ।

LEAVE A REPLY