2ਦੇਹਰਾਦੂਨ ;  ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਅੱਜ  ਕਿਹਾ ਕਿ ਪਿਛਲੀ ਯੂ. ਪੀ. ਏ. ਸਰਕਾਰ ਨੂੰ ਇਸ ਗੱਲ ਦਾ ਜਵਾਬ ਦੇਣਾ ਹੋਵੇਗਾ ਕਿ ਅਗਸਤਾ ਵੈਸਟਲੈਂਡ ਸੌਦੇ ਵਿਚ ਕਿਸ ਨੇ ਕਥਿਤ ਰਿਸ਼ਵਤ ਪ੍ਰਾਪਤ ਕੀਤੀ। ਪਾਰਿਕਰ ਨੇ ਇਥੇ ਇਕ ਸਮਾਰੋਹ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਵਿਵਾਦ ਦਾ ਸਵਾਲ ਇਹ ਹੈ ਕਿ ਅਗਸਤਾ ਸੌਦੇ ਵਿਚ ਕਿਸ ਨੇ ਪੈਸੇ ਲਏ? ਸੌਦਾ ਹੋਣ ਵਾਲੇ ਸੱਤਾ ‘ਚ ਰਹਿ ਰਹੇ ਲੋਕਾਂ ਨੂੰ ਜਵਾਬ ਦੇਣਾ ਹੋਵੇਗਾ। ਇਤਾਲਵੀ ਅਦਾਲਤ ਨੇ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ 125 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਜਿਸ ਵਿਚ ਕੁਝ ਨਾਵਾਂ ਦਾ ਵੀ ਖੁਲਾਸਾ ਕੀਤਾ ਗਿਆ ਹੈ। ਉਸ ਵੇਲੇ ਦੀ ਸਰਕਾਰ ਨੂੰ ਜਵਾਬ ਦੇਣ ਦੀ ਲੋੜ ਹੈ।”
ਕੇਂਦਰੀ ਮੰਤਰੀ ਨੇ ਕਿਹਾ, ”ਜਾਂਚ ਇਹ ਸਪੱਸ਼ਟ ਕਰ ਦੇਵੇਗੀ ਕਿ ਰਿਸ਼ਵਤ ਵਿਚ ਕਿੰਨੀ ਰਕਮ ਅਤੇ ਕਿਸ ਨੂੰ ਦਿੱਤੀ ਗਈ ਪਰ ਜਿਸ ਢੰਗ ਨਾਲ ਸੌਦਾ ਕੀਤਾ ਗਿਆ ਹੈ ਉਹ ਇਕ ਵਿਸ਼ੇਸ਼ ਕੰਪਨੀ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਹੈ। ਉਸ ਬਾਰੇ ਉਸ ਸਮੇਂ ਸੱਤਾ ਵਿਚ ਰਹਿ ਰਹੇ ਲੋਕਾਂ ਨੂੰ ਜਵਾਬ ਦੇਣਾ ਹੋਵੇਗਾ।”

LEAVE A REPLY