4ਨਵੀਂ ਦਿੱਲੀ :  ਕਾਂਗਰਸ ਵਾਲੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਦੀ ਮੋਦੀ ਸਰਕਾਰ ਦੀ ‘ਸਾਜ਼ਿਸ਼’ ਵਿਰੁੱਧ ਕਾਂਗਰਸ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ 6 ਮਈ ਨੂੰ ਇਥੇ ‘ਜਨਤੰਤਰ ਬਚਾਓ’ ਮਾਰਚ ਕੱਢੇਗੀ ਅਤੇ ਸੰਸਦ ਦਾ ਘਿਰਾਓ ਕਰੇਗੀ।
ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਇਹ ਮਾਰਚ ਜੰਤਰ ਮੰਤਰ ਤੋਂ ਸਵੇਰੇ 9 ਵਜੇ ਸ਼ੁਰੂ ਹੋਵੇਗਾ ਅਤੇ ਸੰਸਦ ਭਵਨ ਤਕ ਜਾਵੇਗਾ। ਕਾਂਗਰਸ ਪ੍ਰਧਾਨ ਅਤੇ ਉਪ ਪ੍ਰਧਾਨ ਇਸ ਮਾਰਚ ਦੀ ਅਗਵਾਈ ਕਰਨਗੇ ਜਿਸ ਵਿਚ ਹਜ਼ਾਰਾਂ ਵਰਕਰਾਂ ਦੇ ਇਲਾਵਾ ਪਾਰਟੀ ਦੇ ਸਾਰੇ ਪ੍ਰਮੁੱਖ ਆਗੂ ਸ਼ਾਮਲ ਹੋਣਗੇ।

LEAVE A REPLY