GetFile.aspxਐਫ-16 ਲੜਾਕੂ ਜਹਾਜ਼ਾਂ ਲਈ ਪੂਰੇ ਪੈਸੇ ਦੇਣੇ ਹੋਣਗੇ
ਅਮਰੀਕਾ ਨੇ ਪਾਕਿ ਨੂੰ ਇਸ ਸੌਦੇ ‘ਤੇ ਸਬਸਿਡੀ ਦੇਣ ਤੋਂ ਕੀਤਾ ਇਨਕਾਰ
ਵਾਸ਼ਿੰਗਟਨ : ਅਮਰੀਕਾ ਵੱਲੋਂ ਪਾਕਿਸਤਾਨ ਨੂੰ ਕੋਰਾ ਜਵਾਬ ਦੇ ਦਿੱਤਾ ਗਿਆ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਐਫ-16 ਲੜਾਕੂ ਜਹਾਜ਼ਾਂ ਦੇ ਉਨ੍ਹਾਂ ਨੂੰ ਪੂਰੇ ਪੈਸੇ ਦੇਣੇ ਹੋਣਗੇ। ਅਮਰੀਕਾ ਨੇ ਪਾਕਿਸਤਾਨ ਨੂੰ ਇਸ ਸੌਦੇ ਉਤੇ ਕਿਸੇ ਵੀ ਤਰ੍ਹਾਂ ਦੀ ਸਬਸਿਡੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕੀ  ਸੈਨੇਟਰ ਵਿਚਾਲੇ ਪਾਕਿਸਤਾਨ ਨਾਲ ਹੋਏ ਜੰਗੀ ਸੌਦੇ ਨੂੰ ਲੈ ਕੇ ਮਤਭੇਦ ਚੱਲ ਰਹੇ ਹਨ। ਭਾਰਤ ਵੱਲੋਂ ਵੀ ਇਸ ਮੁੱਦੇ ਉੱਤੇ ਅਮਰੀਕਾ ਦੀ ਅਲੋਚਨਾ ਕੀਤੀ ਜਾ ਰਹੀ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਨ ਕੀਰਬੀ ਅਨੁਸਾਰ ਕਾਂਗਰਸ ਪਾਕਿਸਤਾਨ ਨੂੰ ਐਫ-16 ਲੜਾਕੂ ਜਹਾਜ਼ ਦੇਣ ਉੱਤੇ ਮੋਹਰ ਲਾ ਚੁੱਕੀ ਹੈ। ਕੀਰਬੀ ਅਨੁਸਾਰ ਉਨ੍ਹਾਂ ਨੇ ਪਾਕਿਸਤਾਨ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਇਸ ਸੌਦੇ ਦੇ ਪੂਰੇ ਪੈਸੇ ਦੇਣੇ ਹੋਣਗੇ ਤੇ ਇਸ ਲਈ ਕੋਈ ਸਬਸਿਡੀ ਨਹੀਂ ਦਿੱਤੀ ਜਾਵੇਗੀ।
ਪਾਕਿਸਤਾਨ ਨੂੰ ਇਹ ਲੜਾਕੂ ਜਹਾਜ਼ 70 ਕਰੋੜ ਡਾਲਰ ਵਿੱਚ ਮਿਲਣੇ ਹਨ। 70 ਕਰੋੜ ਡਾਲਰ ਦੀ ਇਸ ਡੀਲ ਵਿੱਚ ਪਾਕਿਸਤਾਨ ਨੂੰ ਪਹਿਲਾਂ 27 ਕਰੋੜ ਡਾਲਰ ਦੇਣੇ ਸਨ। ਬਾਕੀ ਦੇ 43 ਕਰੋੜ ਡਾਲਰ ਅਮਰੀਕੀ ਸੈਨਾ ਵੱਲੋਂ ਸਬਸਿਡੀ ਵਜੋਂ ਦਿੱਤੇ ਜਾਣੇ ਸਨ। ਇਸ ਗੱਲ ਤੋਂ ਹੁਣ ਅਮਰੀਕਾ ਇਨਕਾਰ ਕਰ ਰਿਹਾ ਹੈ।

LEAVE A REPLY