3ਵਾਸਿੰਗਟਨ : ਅਲਕਾਇਦਾ ਚੀਡ ਓਸਾਮਾ ਬਿਨ ਲਾਦੇਨ ਸਬੰਧੀ ਇਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਇਹ ਖੁਲਾਸਾ ਅਮਰੀਕੀ ਨੇਵੀ ਸੀਲ ਕੰਮਾਡੋ ਨੂੰ ਮਿਲੇ ਦਸਤਾਵੇਜਾਂ ਤੋਂ ਮਿਲਿਆ ਹੈ ਕਿ ਦਹਿਸ਼ਤ ਲਈ ਪ੍ਰੱਸਿਧ ਲਾਦੇਨ ਆਪਣੀ ਜਿੰਦਗੀ ਦੇ ਆਖਿਰੀ ਪਲਾਂ ‘ਚ ਬਿਲਕੁਲ ਅਸਹਾਈ ਤੇ ਇੱਕਲਾ ਮਹਿਸੂਸ ਕਰਨ ਲੱਗ ਪਿਆ ਸੀ। ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਏਬਟਾਬਾਦ ‘ਚ ਉਸ ਕੋਲ ਸਿਰਫ਼ ਦੋ ਸੁਰਖਿਆ ਕਰਮੀ ਬਾਕੀ ਬਚੇ ਸਨ ਜੋ ਕਿ ਭਰਾ ਸਨ। ਲਾਦੇਨ ਦੋਵੇਂ ਭਰਾਵਾਂ ‘ਤੇ ਬੇਹੱਦ ਹੀ ਨਿਰਭਰ ਹੋ ਗਿਆ ਸੀ। ਇਹ ਦੋਵੇਂ ਭਰਾ ਵੀ ਲਾਦੇਨ ਨੂੰ ਛੇਤੀ ਹੀ ਛੱਡਣ ਵਾਲੇ ਸਨ ਕਿ ਉਸੇ ਦੌਰਾਨ ਅਮਰੀਕੀ ਨੇਵੀ ਸੀਲ ਕੰਮਾਂਡੋ ਦੇ ਅਚਾਨਕ ਹੋਏ ਅਟੈਕ ‘ਚ ਲਾਦੇਨ ਮਾਰਿਆ ਗਿਆ। ਇਨਾਂ ਦਸਤਾਵੇਜਾਂ ਤੋਂ ਮਿਲੀ ਜਾਣਕਾਰੀ ਕਹਿੰਦੀ ਹੈ ਕਿ ਲਾਦੇਨ ਦੇ ਨੇੜੇ ਤੇੜੇ ਹੀ ਦੋਵੇਂ ਭਰਾ ਰਹਿੰਦੇ ਸਨ। ਇਕ ਭਰਾ ਲਾਦੇਨ ਤੇ ਪਰਿਵਾਰ ਵਾਸਤੇ ਬਜ਼ਾਰ ਤੋਂ ਖਰੀਦਦਾਰੀ ਕਰਦਾ ਸੀ ਤੇ ਦੂਜਾ ਭਰਾ ਲਾਦੇਨ ਤੇ ਅਲਕਾਇਦਾ ਨੇਤਾਵਾਂ ਵਿਚਾਲੈ ਸੰਦੇਸ਼ਾਂ ਨੂੰ ਆਪਸ ਵਿੱਚ ਪਹੁੰਚਾਉਣ ਦਾ ਕੰਮ ਕਰਦਾ ਸੀ। ਨੇਵੀ ਸੀਲ ਕੰਮਾਡੋਜ਼ ਨੂੰ ਮਿਲੇ ਇਸ ਪੱਤਰ ਦੇ ਮੁਤਾਬਕ ਦੋਵੇਂ ਭਰਾ ਓਸਾਮਾ ਦੀ ਸੁਰਖਿਆ ਨੂੰ ਲੈ ਕੇ ਵੱਧ ਰਹੇ ਦਬਾਅ ਤੋਂ ਪਰੇਸ਼ਾਨ ਸਨ। ਇਸਦੇ ਇਲਾਵਾ ਲਾਦੇਨ ਦੇ ਸਾਰੇ ਖਰਚ ਵੀ ਦੋਵੇਂ ਹੀ ਚੁੱਕ ਰਹੇ ਸਨ ਕਿਉਂਕਿ ਅਲਕਾਇਦਾ ਪਹਿਲਾਂ ਤੋਂ ਹੀ ਆਰਥਿਕ ਸੰਕਟ ਨਾਲ ਜੂਝ ਰਿਹਾ ਸੀ।

LEAVE A REPLY