4ਨਵੀਂ ਦਿੱਲੀ : ਮਹਿੰਦਰਾ ਐਂਡ ਮਹਿੰਦਰਾ ਵਾਹਨ ਕੰਪਨੀ ਦੀ ਕੁਲ ਵਿਕਰੀ ਇਸ ਸਾਲ ਬੀਤੇ ਮਹੀਨੇ ਅਪਰੈਲ ‘ਚ 14 ਫੀਸਦੀ ਵੱਧ ਕੇ 41863 ਇਕਾਈ ਰਹੀ ਜਦਕਿ ਬੀਤੇ ਸਾਲ ਇਸ ਸਮੇਂ ‘ਚ 36727 ਵਾਹਨ ਵਿਕੇ ਸਨ।  ਕੰਪਨੀ ਮੁਤਾਬਕ ਘਰੇਲੂ ਬਜਾਰ ‘ਚ ਵਾਹਨਾਂ ਦੀ ਵਿਕਰੀ 14 ਫੀਸਦੀ ਵੱਧ ਕੇ 39357 ਇਕਾਈ ਰਹੀ ਜੋ ਅਪਰੈਲ 2015 ਵਿਚ 34467 ਇਕਾਈ ਸੀ। ਕੰਪਨੀ ਦਾ ਨਿਰਯਾਤ ਅਪਰੈਮ ਮਹੀਨੇ ‘ਚ 11 ਫੀਸਦੀ ਵੱਧ ਕੇ 2506 ਇਕਾਈ ਰਿਹਾ ਜੋ ਬੀਤੇ ਸਾਲ ਇਸ ਸਮੇਂ ‘ਚ 2260 ਇਕਾਈ ਰਿਹਾ। ਸਕੋਰਪਿਓ ਐਕਸਯੁਵੀ 500, ਜਾਈਲੋ, ਬੋਲੇਰੋ ਤੇ ਵੇਰਿਟੋ ਸਮੇਤ ਯਾਤਰੀ ਵਾਹਨਾਂ ਦੀ ਵਿਕਰੀ ਅਪਰੈਲ 2016 ‘ਚ ਵਿਕਰੀ 16 ਫੀਸਦੀ ਵੱਧ ਕੇ 22655 ਇਕਾਈ ਰਹੀ ਜੋ ਬੀਤੇ ਸਾਲ ਇਸ ਮਹੀਨੇ ‘ਚ 19464 ਇਕਾਈ ਸੀ।

LEAVE A REPLY