5ਦੋਹਾ : ਬਰਸੀਲੋਨਾ ਦੇ ਸਾਬਕਾ ਕਪਤਾਨ ਜਾਵੀ ਹਰਨਾਦੇਜ਼ ਨੇ ਸਟਾਰ ਸਟ੍ਰਾਈਕਰ ਲਿਓਨੇਲ ਮੇਸੀ ਦੀ ਤਰੀਫ਼ ਕਰਦਿਆਂ ਕਿਹਾ ਕਿ ਮੇਸੀ ਦਾ ਵਿਅਹਾਰ ਅਣੁਕਰਨੀ ਰਿਹਾ ਹੈ। ਬਕੌਲ ਜਾਵੀ, ਮੇਸੀ ਚੰਗੇ ਇਨਸਾਨ ਹਨ। ਉਹ ਇਮਾਨਦਾਰ ਹੈ ਤੇ ਕਦੇ ਦਗਾਬਾਜੀ ਨਹੀਂ ਕਰਦੇ। ਮੈਦਾਨ ‘ਤੇ ਕਦੇ ਕਿਸੇ ਦਾ ਅਪਮਾਨ ਨਹੀਂ ਕਰਦੇ। ਜਾਵੀ ਨੇ ਇਹ ਵੀ ਕਿਹਾ ਕਿ ਮੇਸੀ ਇਕ ਵਿਨਮਰ ਇਨਸਾਨ ਹਨ ਪਰ ਇਕ ਪੇਸ਼ੇਵਰ ਹੋਣ ਦੇ ਨਾਅਤੇ ਹਾਰਣਾ ਨਾਪਸੰਦ ਹਨ। ਉਹ ਹਰ ਲਿਹਾਜ਼ ਨਾਲ ਦੁਨੀਆ ਦੇ ਸਭ ਤੋਂ ਚੰਗੇ ਫੁਟਬਾਲ ਖਿਡਾਰੀ ਹਨ। ਗੌਰਤਲਬ ਹੈ ਕਿ ਮੇਸੀ ‘ਤੇ ਲਗਾਤਾਰ ਅਰੋਪ ਲਗਦੇ ਰਹੇ ਹਨ ਕਿ ਉਹ ਰੈਫ਼ਰਿਆਂ ਦੇ ਚਹੇਤੇ ਰਹੇ ਹਨ ਤੇ ਮੈਦਾਨ ਦੇ ਅੰਦਰ ਉਹ ਖਿਡਾਰੀਆਂ ਨਾਲ ਦਗਾਬਾਜੀ ਕਰਦੇ ਹਨ।

LEAVE A REPLY