6ਮੁੰਬਈ: ਬਾਲੀਵੁੱਡ ਦੀ ਬੋਲਡ ਸਟਾਰ ਬਿਪਸ ਯਾਨੀ ਬਿਪਾਸ਼ਾ ਬਸੂ ਆਪਣੇ ਪਤੀ ਕਰਨ ਸਿੰਘ ਗ੍ਰੋਵਰ ਨਾਲ ਵਿਆਹ ਬੰਧਨ ‘ਚ ਆਖਿਰਕਾਰ ਬੰਨ ਹੀ ਗਈ। ਜਦੋਂ ਬਿਪਾਸ਼ਾ ਵਿਆਹ ਦੇ ਬਾਅਦ ਮੀਡੀਆ ਨੂੰ ਸੈਲੇਬ੍ਰੇਟੀਜ਼ ਨਾਲ ਪੋਜ਼ ਦੇ ਰਹੀ ਸੀ ਤਾਂ ਹਨੀਮੂਨ ਸਬੰਧੀ ਸੁਆਲ ਦੇ ਜਵਾਬ ‘ਚ ਬਿਪਸ ਨੇ ਮੀਡੀਆ ਨੂੰ ਦਸਿਆ ਕਿ ਜੇਕਰ ਹਨੀਮੂਨ ‘ਤੇ ਜਾਣ ਦਾ ਸੁਆਲ ਹੈ ਤਾਂ ਮੈਂ ਸੋਚ ਰਹੀ ਹਾਂ ਕਿ ਆਪਣੇ ਪਿਆਰੇ ਦੋਸਤ ਸਲਮਾਨ ਖਾਨ ਨੂੰ ਨਾਲ ਲੈ ਹੀ ਜਾਂਵਾ। ਇਹ ਕਹਿਣਾ ਬਿਪਸ ਦਾ ਉਦੋਂ ਹੋਇਆ ਜਦੋਂ ਸਲਮਾਨ ਬਿਪਾਸ਼ਾ ਤੇ ਕਰਨ ਨਾਲ ਪੋਜ਼ ‘ਤੇ ਖੜੇ ਸਨ। ਇਹ ਸੁਣਕੇ ਸਲਮਾਨ ਦੇ ਨਾਲ ਨਾਲ ਮੌਜੁਦ ਸਾਰੇ ਸਿਤਾਰੇ ਤੇ ਮੀਡੀਆ ਹੱਸ ਪਏ। ਗੌਰਤਲਬ ਹੈ ਕਿ ਬਿਪਸ ਤੇ ਕਰਨ ਦੇ ਵਿਆਹ ਸਮਾਗਮ ‘ਚ ਐਸ਼ਵਰਿਆ ਰਾਏ ਬੱਚਨ ਤੋਂ ਇਲਾਵਾ ਸਲਮਾਨ ਖਾਨ ਸਮੇਤ ਬਾਲੀਵੁੱਡ ਦੀ ਕਈ ਨਾਮਚੀਨ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਬਿਪਸ ਨੇ ਮੀਡੀਆ ਦੇ ਸੁਆਲ ‘ਤੇ ਹੀ ਸਲਮਾਨ ਨੂੰ ਹਨੀਮੂਨ ‘ਚ ਨਾਲ ਲੈ ਜਾਣ ਦੀ ਖੁਆਹਿਸ਼ ਵੀ ਜਤਾ ਦਿਤੀ। ਜਦੋਂ ਮੀਡੀਆ ਨੇ ਬਿਪਸ ਵੱਲੋਂ ਲਈ ਚੁਟਕੀ ਦਾ ਜਵਾਬ ਸਲਮਾਨ ਤੋਂ ਮੰਗਿਆ ਤਾਂ ਉਨਾਂ ਕਿਹਾ ਕਿ ਮੈਨੂੰ ਆਸ ਹੈ ਕਿ ਬਿਪਸ ਤੇ ਕਰਨ ਇਕ ਖੁਸ਼ਗਵਾਰ ਜਿੰਦਗੀ ਦੀ ਸ਼ੁਰੂਆਤ ਕਰਨਗੇ। ਨਾਲ ਹੀ ਇਹ ਵੀ ਕਹਿ ਦਿਤਾ ਕਿ ਜੋੜੀ ਬੇਸ਼ੱਕ ਚੰਗੀ ਏ ਪਰ ਮੈਂ ਚਾਹੁੰਦਾ ਹਾਂ ਕਿ ਇਹ ਜੋੜੀ ਹਮੇਸ਼ਾ ਟਿਕੀ ਰਹੇ।

LEAVE A REPLY