3ਚੰਡੀਗੜ੍ਹ , ਮਿਤੀ 30 ਅਪ੍ਰੈਲ ਨੂੰ ਸੰਦੀਪ ਸਿੰਘ ਸੁੱਗਾ ਪੀ.ਏ. ਵਿਰਸਾ ਸਿੰਘ ਵਲਟੋਹਾ (ਮੁੱਖ ਸੰਸਦੀ ਸਕੱਤਰ) ਪੰਜਾਬ ਵੱਲੋਂ ਜੋ ਪੰਜਵੇ ਤਖਤ ਦਮਦਮਾ ਸਾਹਿਬ ਜਿੱਥੇ ਬੈਠ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਮੁੜ ਸਿਰਜਨਾ ਕੀਤੀ ਸੀ ਅਤੇ ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਯੋਧੇ ਨੇਂ ਮੁਗਲ ਹਕੁਮਤ ਨਾਲ ਟੱਕਰ ਲੈਣ ਦਾ ਪ੍ਰਣ ਕੀਤਾ । ਉਸ ਪਵਿੱਤਰ ਸਥਾਨ ਤੇ ਸੰਦੀਪ ਸਿੰਘ ਸੁੱਗਾ ਨੇ (ਵੀ.ਆਈ.ਪੀ.) ਰੈਸਟ ਹਾਉਸ ਵਿੱਚ ਬਹੁਤ ਹੀ ਸ਼ਰਮਨਾਕ ਹਰਕਤ ਕੀਤੀ । ਲਗਭਗ ਰਾਤ ਦੇ 11 ਵਜੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਜਦੋਂ ਸ਼ੱਕ ਪੈਣ ਤੇ ਉਸਦਾ ਕਮਰਾ ਖੁਲਵਾਇਆ ਤਾਂ ਉਹ ਇਕ ਔਰਤ ਨਾਲ ਇਤਰਾਜਯੋਗ ਹਾਲਤ ਵਿੱਚ ਪਾਇਆ ਗਿਆ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਰਸਾ ਸਿੰਘ ਵਲਟੋਹੇ ਨੂੰ ਪਾਰਟੀ ਵਿੱਚੋਂ ਕੱਢਣਾ ਚਾਹੀਦਾ ਹੈ। ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖਾਂ ਵਿੱਚ ਇਸ ਸ਼ਰਮਨਾਕ ਘਟਨਾ ਦੀ ਖਬਰ ਜੰਗਲ ਦੀ ਅੱਗ ਵਾਂਗੂ ਫੈਲ ਗਈ ਅਤੇ ਇਸ ਘਟਨਾ ਨੇਂ ਸਿੱਖਾਂ ਦੇ ਹਿਰਦੇ ਵਲੂੰਦਰ ਦਿੱਤੇ । ਜਥੇਦਾਰ ਇੰਦਰਜੀਤ ਸਿੰਘ ਜੀਰਾ ਚੇਅਰਮੈਨ ਕਿਸਾਨ ਅਤੇ ਖੇਤ ਮਜ਼ਦੂਰ ਸੈਲ ਕਾਂਗਰਸ (ਪੰਜਾਬ) ਨੇ ਬੜੇ ਦੁਖੀ ਹਿਰਦੇ ਨਾਲ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇਂ ਨਿੱਜੀ ਦਖਲ ਦੇ ਕੇ ਸਿੱਖਾਂ ਦੇ ਪੰਜਵੇ ਤਖਤ ਦੇ ਜੱਥੇਦਾਰ ਨੂੰ ਕਹਿ ਕੇ ਉਸ ਨੂੰ ਗੁਰਦੁਆਰਾ ਸਾਹਿਬ ਦੇ ਮੁਲਾਜਮਾਂ ਤੋਂ ਛਡਵਾ ਦਿੱਤਾ । ਜਦੋਂ ਕਿ ਤਖਤ ਦੇ ਜੱਥੇਦਾਰ ਦੀ ਜਿੰਮੇਵਾਰੀ ਬਣਦੀ ਸੀ ਕਿ ਉਸਨੂੰ ਪੁਲਿਸ ਦੇ ਹਵਾਲੇ ਕਰ ਕੇ ਉਸ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਂਦੀ । ਪਰ ਜਥੇਦਾਰ ਜੀ ਨੇਂ ਸਿਆਸੀ ਦਬਾਅ ਥੱਲੇ ਆ ਕੇ ਉਸ ਨੂੰ ਛੁਡਵਾਇਆ ਹੈ । ਇਹ ਮੰਦਭਾਗੀ ਗੱਲ ਹੈ । ਵਿਰਸਾ ਸਿੰਘ ਵਲਟੋਹਾ ਜੋ ਆਪਣੇ ਆਪ ਨੂੰ ਸੱਚਾ – ਸੁੱਚਾ ਸਿੱਖ ਕਹਿੰਦਾ ਹੈ, ਉਸ ਨੂੰ ਕਹਿਣਾ ਚਾਹੀਦਾ ਸੀ ਕਿ ਇਸ ਉੱਤੇ ਸਖਤ ਕਾਰਵਾਈ ਕਰੋ । ਪਰ ਜਦੋਂ ਅਖਬਾਰਾਂ ਵਿੱਚ ਇਹ ਗੱਲ ਛਪਵਾਈ ਤਾਂ ਇਸ ਬਾਰੇ ਸਿੰਘ ਸਾਹਿਬ ਅਤੇ ਵਿਰਸਾ ਸਿੰਘ ਵਲਟੋਹਾ ਦਾ ਚੁੱਪ ਰਹਿਣਾ ਇਹ ਸਾਬਿਤ ਕਰਦਾ ਹੈ ਕਿ ਇਹ ਦੋਨੋਂ ਵੀ ਇਸ ਵਿੱਚ ਦੋਸ਼ੀ ਹਨ । ਮੈਂ ਅਕਾਲ ਤਕਤ ਦੇ ਜੱਥੇਦਾਰ ਅਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਮੱਕੜ ਤੋਂ ਇਹ ਮੰਗ ਕਰਦਾ ਹਾਂ ਕਿ ਤੁਰੰਤ ਦਮਦਮਾ ਸਾਹਿਬ ਦੇ ਜੱਥੇਦਾਰ ਤੋਂ ਕਾਰਵਾਈ ਕਰਕੇ ਉਨ੍ਹਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਜਾਵੇ । ਇਖਲਾਕੀ ਤੌਰ ਤੇ ਜੱਥੇਦਾਰ ਗੁਰਮੁਖ ਸਿੰਘ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਰਸਾ ਸਿੰਘ ਵਲਟੋਹੇ ਨੂੰ ਪਾਰਟੀ ਵਿੱਚੋਂ ਕੱਢਣਾ ਚਾਹੀਦਾ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਉਸ ਨੂੰ ਪਾਰਲੀਮੈਂਟ ਸਕੱਤਰ ਦੇ ਅਹੁਦੇ ਤੋਂ ਤੁਰੰਤ ਹਟਾਉਣ ਅਤੇ ਤਾਂ ਜੋ ਅੱਗੇ ਤੋਂ ਕੋਈ ਜੱਥੇਦਾਰ ਜਾਂ ਕੋਈ ਸਿਆਸੀ ਆਦਮੀ ਇੰਨੀ ਜੁਰਤ ਨਾ ਕਰ ਸਕੇ ਕਿ ਅਜਿਹੀ ਪਵਿੱਤਰ ਜਗ੍ਹਾ ਤੇ ਇਨ੍ਹਾਂ ਗੰਦਾ ਕਾਰਾ ਕਰਨ ਵਾਲੇ ਨੂੰ ਛੁਡਵਾਏ ।

LEAVE A REPLY