sports-news-300x150ਬੇਂਗਲੁਰੂਂ ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਦਾ ਮੰਨਣਾ ਹੈ ਕਿ ਲੰਦਨ ‘ਚ ਹੋਣ ਵਾਲੀ ਪੁਰਸ਼ ਹਾਕੀ ਚੈਂਪੀਅਨਜ਼ ਟਰਾਫ਼ੀ ਰਿਓ ਓਲੰਪਿਕ ਤੋਂ ਪਹਿਲਾਂ ਇਕ ਮਹੱਤਵਪੂਰਨ ਟੂਰਨਾਮੈਂਟ ਹੈ ਕਿਉਂਕਿ ਇਹ ਭਾਰਤੀ ਟੀਮ ਨੂੰ ਇਹ ਪਰਖਣ ਦਾ ਮੌਕਾ ਦੇਵੇਗਾ ਕਿ ਉਸ ਦੀ ਸਥਿਤੀ ਕੀ ਹੈ। ਟੂਰਨਾਮੈਂਟ ਦੀ ਸ਼ੁਰੂਆਤ ਲੰਦਨ ‘ਚ 10 ਜੂਨ ਨੂੰ ਹੋਵੇਗੀ। ਲੀ ਵੈਲੀ ਓਲੰਪਿਕ ਸਥਲ ‘ਚ ਹੋਣ ਵਾਲੇ ਇਸ ਟੂਰਨਾਮੈਂਟ ‘ਚ ਭਾਰਤ ਤੋਂ ਇਲਾਵਾ ਵਿਸ਼ਵ ਚੈਂਪੀਅਨ ਆਸਟ੍ਰੇਲੀਆ, ਪਿਛਲਾ ਓਲੰਪਿਕ ਚੈਂਪੀਅਨ ਜਰਮਨੀ, ਗ੍ਰੇਟ ਬ੍ਰਿਟੇਨ, ਬੈਲਜੀਅਮ ਅਤੇ ਦੱਖਣੀ ਕੋਰੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਸਰਦਾਰ ਨੇ ਕਿਹਾ, ”ਉਪਰੋਕਤ ਟੀਮਾਂ ਦੇ ਖਿਲਾਫ਼ ਚੰਗਾ ਪ੍ਰਦਰਸ਼ਨ ਸਾਡੇ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਸਾਨੂੰ ਪਤਾ ਲੱਗੇਗਾ ਕਿ ਓਲੰਪਿਕ ਤੋਂ ਪਹਿਲਾਂ ਸਾਡੀ ਸਥਿਤੀ ਕੀ ਹੈ। ਇਹ ਸਾਨੂੰ ਨਵੀਂ ਰਣਨੀਤੀ ਨੂੰ ਪਰਖਣ ਦਾ ਮੌਕਾ ਦੇਵੇਗਾ ਜਿਸ ‘ਤੇ ਅਸੀਂ ਕੈਂਪ ‘ਤੇ ਕੰਮ ਕਰ ਰਹੇ ਸੀ।”
ਸਰਦਾਰ ਦਾ ਹਾਲਾਂਕਿ ਮੰਨਣਾ ਹੈ ਕਿ ਭਾਰਤ ਹਾਲ ਹੀ ‘ਚ ਖਤਮ ਹੋਏ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ‘ਚ ਆਸਟ੍ਰੇਲੀਆ ਦੇ ਖਿਲਾਫ਼ ਲੀਗ ਮੈਚ ਅਤੇ ਫ਼ਾਈਨਲ ਦੋਹਾਂ ‘ਚ ਬਿਹਤਰ ਪ੍ਰਦਰਸ਼ਨ ਕਰ ਸਕਦਾ ਸੀ। ਉਨ੍ਹਾਂ ਕਿਹਾ, ”ਸਾਨੂੰ ਕਾਫ਼ੀ ਮੌਕੇ ਮਿਲੇ ਸਨ ਜਿੱਥੇ ਅਸੀਂ ਆਸਟ੍ਰੇਲੀਆ ਦੇ ਖਿਲਾਫ਼ ਗੋਲ ਕਰ ਸਕਦੇ ਸੀ ਅਤੇ ਅਸੀਂ ਅਜਿਹਾ ਨਹੀਂ ਕਰ ਸਕੇ। ਚੈਂਪੀਅਨਜ਼ ਟਰਾਫ਼ੀ ਸਾਨੂੰ ਗਲਤੀਆਂ ‘ਚ ਸੁਧਾਰ ਕਰਨ ਦਾ ਮੌਕਾ ਦੇਵੇਗੀ।”

LEAVE A REPLY