6ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਤੰਬਾਕੂ ਕੰਪਨੀਆਂ ਨੂੰ ਕਰਾਰਾ ਝਟਕਾ ਦਿੰਦੇ ਕਿਹਾ ਕਿ ਸਿਗਰੇਟ ਤੇ ਬੀੜੀ ਸਮੇਤ ਸਾਰੇ ਤੰਬਾਕੂ ਉਤਪਾਦ ਦੇ ਪੈਕੇਟ ‘ਤੇ ਦੋਵੇਂ ਪਾਸਿਓਂ 85 ਫੀਸਦੀ ਚਿੱਤਰ ਚਿਤਾਵਨੀ ਦੇਣਾ ਲਾਜ਼ਿਮੀ ਹੋਵੇਗਾ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸੁਣਵਾਈ ਦੌਰਾਨ ਤੰਬਾਕੂ ਉਤਪਾਦਾਂ ‘ਤੇ ਨਵਾਂ ਅਦੇਸ਼ ਜਾਰੀ ਕਰਦਿਆਂ ਇਹ ਸਾਫ ਕੀਤਾ ਕਿ ਜਦੋਂ ਤੱਕ ਕਰਨਾਟਕ ਹਾਈਕੋਰਟ ਇਸ ਮਾਮਲੇ ਦਾ ਪੂਰੀ ਤਰਾਂ ਨਾਲ ਨਿਪਟਾਰਾ ਨਹੀਂ ਕਰਦਾ ਤਦੋਂ ਤੱਕ ਕਿਸੇ ਦੂਜੇ ਹਾਈਕੋਰਟ ਦਾ ਅਦੇਸ਼ ਇਸ ਮਾਮਲੇ ‘ਚ ਮਾਨਯ ਨਹੀਂ ਹੋਵੇਗਾ। ਤੰਬਾਕੂ ਉਤਪਾਦਾਂ ‘ਚ ਸੁਪਰੀਮ ਕੋਰਟ ਵੱਲੋਂ ਦਿਤੇ ਗਏ ਅਦੇਸ਼ ਮੁਤਾਬਕ ਚਿੱਤਰ ਚਿਤਾਵਨੀ ਦਾ ਸਾਈਜ 40 ਫੀਸਦੀ ਤੋਂ ਵਧਾ ਕੇ 85 ਫੀਸਦੀ ਕੀਤਾ ਹੈ ਪਰ ਤੰਬਾਕੂ ਕੰਪਨੀਆਂ ਇਸ ਅਦੇਸ਼ ਨਾਲ ਖੁਸ਼ ਨਹੀਂ ਸੀ ਤੇ ਧਾਰਵਾੜ ਬੈਂਚ ਨਾਲ ਸਟੇ ਦੇ ਬਾਅਦ ਸੁਪਰੀਮ ਕੋਰਟ ਆਈ ਸੀ।

LEAVE A REPLY