7ਚੰਡੀਗੜ : ਪੰਜਾਬ ਸਰਕਾਰ ਨੇ ਸਾਲ 2016-17 ਦੌਰਾਨ ਰਾਜ ਵਿੱਚ ਸਰਕਾਰੀ ਅਫ਼ਸਰਾਂ ਅਤੇ ਕਰਮਚਾਰੀਆਂ ਦੀਆਂ ਆਮ ਨਿਯੁਕਤੀਆਂ ਤੇ ਬਦਲੀਆਂ ਬਾਰੇ ਸੇਧਾਂ ਜਾਰੀ ਕੀਤੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਇਥੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਬਦਲੀਆਂ 31 ਮਈ, 2016 ਤੱਕ ਕੀਤੀਆਂ ਜਾਣਗੀਆਂ। ਇਹਨਾਂ  ਬਦਲੀਆਂ ਲਈ ਅਪਣਾਈਆਂ ਜਾਣ ਵਾਲੀਆਂ ਵਿਸ਼ਾਲ ਸੇਧਾਂ ਬਾਰੇ ਵਿਸਥਾਰ ਦੇਦਿਆਂ ਬੁਲਾਰੇ ਨੇ ਕਿਹਾ ਕਿ ਰਾਜ ਸਰਕਾਰ ਦੀ ਬਦਲੀਆਂ ਬਾਰੇ ਨੀਤੀ ਤਹਿਤ ਇਸ ਵਾਰੀ ਬਦਲੀਆਂ ਘੱਟ ਤੋ’ ਘੱਟ ਕੀਤੀਆਂ ਜਾਣਗੀਆਂ ਅਤੇ ਇਹ ਕੇਵਲ ਖਾਲੀ ਅਸਾਮੀਆਂ ਵਿਰੁੱਧ, ਪ੍ਰਬੰਧਕੀ ਕਾਰਨਾਂ ਕਰਕੇ ਜਾਂ ਤਰਸ ਦੇ ਆਧਾਰ ਤੇ ਹੀ ਕੀਤੀਆਂ ਜਾਣਗੀਆਂ।
ਬੁਲਾਰੇ ਨੇ ਇਹ ਵੀ ਦੱਸਿਆ ਕਿ ਪਤੀ-ਪਤਨੀ ਵਾਲੇ ਕੇਸਾਂ ਸਬੰਧੀ ਬਦਲੀਆਂ ਦੀ ਨੀਤੀ ਦਾ ਹਵਾਲਾ ਦੇਂਦਿਆਂ ਬੁਲਾਰੇ ਨੇ ਕਿਹਾ ਕਿ ਜੇਕਰ ਪਤੀ-ਪਤਨੀ ਦੋਵੇਂ ਸਰਕਾਰੀ ਸੇਵਾ ਵਿੱਚ ਹਨ ਤਾਂ ਸਰਕਾਰ ਉਨਾਂ ਨੂੰ ਪੰਜ ਸਾਲ ਤੱਕ ਇਕੋ ਸਟੇਸ਼ਨ ਤੇ ਰੱਖਣ ਦੀ ਇਛੁੱਕ ਹੈ ਅਤੇ ਉਸ ਉਪਰੰਤ ਤਬਾਦਲਾ ਨੀਤੀ ਤਹਿਤ ਉਨਾਂ ਦੀ ਬਦਲੀ ਕੀਤੀ ਜਾ ਸਕਦੀ ਹੈ। ਉਨਾਂ ਕੇਸਾਂ ਵਿੱਚ ਵੀ ਇਹੋ ਪ੍ਰਣਾਲੀ ਅਪਣਾਈ ਜਾਵੇਗੀ। ਫਿਰ ਵੀ ਅਣਵਿਆਹੀਆਂ ਲੜਕੀਆਂ ਅਤੇ ਵਿਧਵਾਵਾਂ ਨੂੰ ਜਿਥੋ’ ਤੱਕ ਸੰਭਵ ਹੋ ਸਕਿਆ ਉਨਾਂ ਦੀ ਮਰਜ਼ੀ ਦੀ ਥਾਂ ਉਤੇ ਨਿਯੁਕਤ ਕੀਤਾ ਜਾਵੇਗਾ ਅਤੇ ਕਪਲ ਕੇਸਾਂ ਤੋਂ ਉਪਰ ਤਰਜੀਹ ਦਿੱਤੀ ਜਾਵੇਗੀ।ਮਹਿਲਾਂ ਕਰਮਚਾਰੀਆਂ ਨੂੰ ਜਨਰਲ ਬਦਲੀਆਂ ਦੌਰਾਨ ਆਪਣੇ ਜਿਲ੍ਹੇ ਤੋਂ ਬਾਹਰ ਨਾ ਬਦਲਿਆ ਜਾਵੇ।
ਅਪਾਹਜ਼ ਅਤੇ ਨੇਤਰਹੀਣ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੁੰ ਵੇਖਦਿਆਂ ਸਰਕਾਰ ਉਨਾਂ ਦੀ ਮਰਜ਼ੀ ਦੀ ਥਾਂ ਉਤੇ ਨਿਯੁਕਤ ਕਰਨ ਦਾ ਯਤਨ ਕਰੇਗੀ। ਅਜਿਹੇ ਕਰਮਚਾਰੀਆਂ ਨੁੰ ਉਨਾਂ ਦੇ ਘਰਾਂ ਦੇ ਸਭ ਤੋਂ ਨੇੜਲੇ ਸਟੇਸ਼ਨ ਤੇ ਨਿਯੁਕਤ ਕੀਤਾ ਜਾਵੇਗਾ। ਜਿਨਾਂ ਸਰਕਾਰੀ ਅਫਸਰਾਂ ਜਾਂ ਕਰਮਚਾਰੀਆਂ ਦਾ ਕੋਈ ਬੱਚਾ ਦਿਮਾਗੀ ਤੌਰ ਤੇ ਅਪਾਹਜ ਹੋਵੇਗਾ ਅਜਿਹੇ ਕਰਮਚਾਰੀ ਨੂੰ ਵੀ ਉਸ ਦੀ ਮਰਜ਼ੀ ਦੀ ਥਾਂ ਤੇ ਨਿਯੁਕਤ ਕਰਨ ਦਾ ਯਤਨ ਕੀਤਾ ਜਾਵੇਗਾ। ਇਕੋ ਥਾਂ ਉਤੇ ਘੱਟ ਤੋ’ ਘੱਟ ਜਾਂ ਵੱਧ ਤੋਂ ਵੱਧ ਸਮਾਂ ਨਿਯੁਕਤ ਰਹਿਣ ਲਈ ਕ੍ਰਮਵਾਰ 3 ਅਤੇ 5 ਸਾਲ ਦਾ ਸਮਾਂ ਗਿਣਿਆ ਜਾਵੇਗਾ, ਇਸੇ ਤਰਾਂ ਗਰੁੱਪ ‘ਏ’ ਅਤੇ ਗਰੁੱਪ ‘ਬੀ’ ਦੇ ਅਫਸਰਾਂ ਨੁੰ ਪੂਰੀ ਸੇਵਾ ਦੌਰਾਨ ਕਿਸੇ ਇਕੋ ਜਿਲੇ ਵਿੱਚ   7 ਸਾਲਾਂ ਤੋਂ ਵੱਧ ਸਮੇਂ ਲਈ ਨਿਯੁਕਤ ਨਹੀਂ ਕੀਤਾ ਜਾਵੇਗਾ। ਵਿਸ਼ੇਸ਼ ਦਫ਼ਤਰਾਂ ਵਿੱਚ ਜਿੰਨਾਂ ਸੀਟਾਂ ਦੇ ਕਰਮਚਾਰੀਆਂ ਦਾ ਆਮ ਲੋਕਾਂ ਨਾਲ ਵਧੇਰੇ ਵਾਹ ਪੈਂਦਾ ਹੋਵੇਗਾ ਉਨਾਂ੍ਹ ਕਰਮਚਾਰੀਆਂ ਨੁੰ   2 ਸਾਲਾਂ ਤੋ ਵਧੇਰੇ ਸਮਾਂ ਇਕੋ ਸੀਟ ਤੇ ਨਹੀਂ ਰਹਿਣ ਦਿੱਤਾ ਜਾਵੇਗਾ।
ਬੁਲਾਰੇ ਨੇ ਸਪੱਸਟ ਕੀਤਾ ਕਿ ਜਿਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦਾ ਇਕ ਥਾਂ  ਉਤੇ    3 ਸਾਲਾਂ ਦਾ ਸੇਵਾ ਕਾਲ ਮੁਕੰਮਲ ਨਹੀ ਹੋਇਆ ਉਨ੍ਹਾਂ ਦੀ ਬਦਲੀ ਕੇਵਲ ਕਿਸੇ ਸ਼ਿਕਾਇਤ ਵਿਚ ਸਜ਼ਾ ਦੇ ਆਧਾਰ ‘ਤੇ ਜਾਂ ਕਿਸੇ ਠੋਸ ਪ੍ਰਬੰਧਕੀ ਕਾਰਨ ਹੀ ਕੀਤੀ ਜਾ ਸਕੇਗੀ। ਜਿਨਾਂ੍ਹ ਅਫਸਰਾਂ ਜਾਂ ਕਰਮਚਾਰੀਆਂ ਨੂੰ ਸਰਹੱਦੀ ਖੇਤਰਾਂ, ਬੇਟ ਦੇ ਇਲਾਕੇ ਜਾਂ ਕੰਡੀ ਖੇਤਰ ਵਿੱਚ ਨਿਯੁਕਤ ਕੀਤਾ ਗਿਆ ਹੋਵੇ ਉਹ ਉਥੇ ਘੱਟੋ ਘੱਟ 2 ਸਾਲ ਲਈ ਨਿਯੁਕਤ ਰਹਿਣਗੇ। ਬਾਰਡਰ ਏਰੀਆ, ਬੇਟ ਏਰੀਆ ਅਤੇ ਕੰਡੀ ਏਰੀਆ ਵਿੱਚ ਤੈਨਾਤ ਕੀਤੇ ਕਰਮਚਾਰੀ ਅਤੇ ਅਧਿਕਾਰੀ ਘੱਟ ਤੋ ਘੱਟ ਸਮੇ ਲਈ ਉਥੇ ਰਹਿਣੇ ਚਾਹੀਦੇ ਹਨ।

LEAVE A REPLY