4ਇਸਲਾਮਾਬਾਦ : ਪਨਾਮਾ ਪੇਪਰਜ਼ ਲੀਕ ‘ਚ ਜੇਕਰ ਇਕ ਵੀ ਪੈਸੇ ਦਾ ਭ੍ਰਿਸ਼ਟਾਚਾਰ ਸਾਬਿਤ ਹੋ ਜਾਂਦਾ ਹੈ ਤਾਂ ਉਹ ਅਹੁੱਦਾ ਛੱਡ ਦੇਣਗੇ। ਇਹ ਗੱਲ ਪਾਕਿਸਤਾਨ ਦੇ ਪੀਐਮ ਨਵਾਜ਼ ਸ਼ਰੀਫ਼ ਨੇ ਪਖ਼ਤੂਨਖਵਾ ਦੇ ਬਾਨੂ ਸ਼ਹਿਰ ‘ਚ ਇਕ ਜਨਸਭਾ ਨੂੰ ਸੰਬੋਧਤ ਕਰਦਿਆਂ ਕਹੇ। ਪਨਾਮਾ ਪੇਪਰਜ਼ ਲੀਕ ‘ਚ ਪੀਐਮ ਦੇ ਪਰਿਵਾਰ ਦੇ ਮੈਂਬਰਾਂ ਦਾ ਨਾਂਅ ਆਉਣ ਦੇ ਬਾਅਦ ਉਨਾਂ ਤੇ ਵਿਰੋਧੀ ਧਿਰਾਂ ਦਾ ਦਬਾਅ ਲਗਾਤਾਰ ਵੱਧ ਰਿਹਾ ਹੈ। ਇਸ ਸ਼ਰੀਫ਼ ਦੇ ਚਾਰ ਵਿਚੋਂ ਤਿੰਨ ਬੱਚਿਆਂ ਮਰਿਅਮ, ਹਸਨ ਤੇ ਹੂਸੈਨ ਦਾ ਨਾਮ ਵਿਦੇਸ਼ੀ ਕੰਪਨੀਆਂ ਦੇ ਮਾਲਿਕਾਂ ਦੇ ਰੂਪ ‘ਚ ਸਾਹਮਣੇ ਆਇਆ ਹੈ।  ਪਨਾਮਾ ਪੇਪਰਜ਼ ਲੀਕ  ਨੇ ਦੁਨੀਆਭਰ ਦੇ ਕਰੀਬ 140 ਨੇਤਾਵਾਂ ਨਾਲ ਜੁੜੇ ਵਿਦੇਸ਼ੀ ਸੌਦੇ ਖਾਤਿਆਂ ਦਾ ਪਰਦਾਫ਼ਾਸ਼ ਕੀਤਾ ਹੈ।
ਯਾਦ ਹੋਵੇ ਕਿ ਸ਼ਰੀਫ਼ ਨੇ ਲੀਕ ਦੀ ਜਾਂਚ ਵਾਸਤੇ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਪ੍ਰਧਾਨਗੀ ‘ਚ ਇਕ ਉਚ ਪੱਧਰੀ ਨਿਆਇਕ ਕਮੀਸ਼ਨ ਦਾ ਗਠਨ ਕੀਤਾ ਹੈ। ਸ਼ਰੀਫ਼ ਨੇ ਸੰਕਲਪ ਲਿਆ ਕਿ ਭ੍ਰਿਸ਼ਟਾਚਾਰ ਜਾਂ ਗਬਨ ਸਾਬਿਤ ਹੋਣ ‘ਤੇ ਉਹ ਅਹੁਦਾ ਛੱਡ ਦੇਣਗੇ।

LEAVE A REPLY