5ਪਟਿਆਲਾ : ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਦਿਖਾਏ ਗਏ ਅੱਛੇ ਦਿਨਾਂ ਦੇ ਸੁਪਨਿਆਂ ਦੇ ਉਲਟ ਲੋਕਾਂ ਨੂੰ ਰੋਜ਼ ਮਾੜੇ ਦਿਨ ਦੇਖਣ ਨੂੰ ਮਿਲ ਰਹੇ ਹਨ। ਅੱਜ ਇਸ ਮੁੱਦੇ ‘ਤੇ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਮੀਤ ਪ੍ਰਧਾਨ ਨਿਖ਼ਿਲ ਕੁਮਾਰ ਕਾਕਾ ਦੀ ਅਗਵਾਈ ਹੇਠ ਸੈਂਕੜੇ ਯੂਥ ਕਾਂਗਰਸੀ ਆਗੂਆਂ ਨੇ ਸਥਾਨਕ ਸਰਹਿੰਦੀ ਗੇਟ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਿਖ਼ਿਲ ਕਾਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਪਿਛਲੇ ਇਕ ਮਹੀਨੇ ਵਿਚ ਤਿੰਨ ਵਾਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾਏ ਗਏ ਹਨ ਅਤੇ ਤਾਜ਼ਾ ਵਾਧੇ ਤਹਿਤ ਡੀਜ਼ਲ 2.94 ਪੈਸੇ ਅਤੇ ਪੈਟਰੋਲ 1.6 ਪੈਸੇ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਪੰਜਾਬ ਵਿਚਲੀ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਇਸ ਮਹਿੰਗਾਈ ਦੇ ਮੁੱਦੇ ‘ਤੇ ਕੁਝ ਬੋਲਣ ਦੀ ਬਜਾਏ ਸਿਰਫ਼ ਤਮਾਸ਼ਾ ਦੇਖ ਰਹੀ ਹੈ ਅਤੇ ਸਿੱਧੇ ਤੌਰ ‘ਤੇ ਲੋਕਾਂ ਨੂੰ ਬੇਵਕੂਫ਼ ਬਣਾ ਰਹੀ ਹੈ। ਜਦੋਂਕਿ ਕੇਂਦਰ ਵਿਖੇ ਪਿਛਲੀ ਕਾਂਗਰਸ ਦੀ ਸਰਕਾਰ ਸਮੇਂ ਮਹਿੰਗਾਈ  ‘ਤੇ ਪੂਰੀ ਤਰ੍ਹਾਂ ਕਾਬੂ ਸੀ ਅਤੇ ਡੀਜ਼ਲ ਅਤੇ ਪੈਟਰੋਲ ਵੀ ਸਸਤੇ ਰੇਟਾਂ ‘ਤੇ ਉਪਲੱਬਧ ਸਨ। ਉਨ੍ਹਾਂ ਅੱਗੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ਼ ਦੇ ਰੇਟ ਵੱਧਣ ਨਾਲ ਘਰੇਲੂ ਉਪਯੋਗ ਦੀਆਂ ਚੀਜ਼ਾਂ ਵੀ ਮਹਿੰਗੀਆਂ ਹੋ ਜਾਂਦੀਆਂ ਹਨ ਜਿਸ ਨਾਲ ਆਮ ਆਦਮੀ ਅਤੇ ਗਰੀਬ ਵਿਅਕਤੀ ਦੀ ਰਸੋਈ ਦਾ ਬਜਟ ਵਿਗੜ ਜਾਂਦਾ ਹੈ ਅਤੇ ਦਿਹਾੜੀਦਾਰ ਵਿਅਕਤੀ ਨੂੰ ਇਸ ਮਹਿੰਗਾਈ ਵਿਚ ਆਪਣਾ ਗੁਜ਼ਾਰਾ ਕਰਨਾ ਬਿਲਕੁਲ ਹੀ ਔਖਾ ਹੋ ਜਾਂਦਾ ਹੈ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਹੀ ਡੀਜ਼ਲ, ਪੈਟਰੋਲ ਦੇ ਰੇਟਾਂ ਅਤੇ ਮਹਿੰਗਾਈ ‘ਤੇ ਕਾਬੂ ਨਾ ਕੀਤਾ ਗਿਆ ਤਾਂ ਜਗ੍ਹਾ ਜਗ੍ਹਾ ‘ਤੇ ਸਰਕਾਰ ਖਿਲਾਫ਼ ਧਰਨੇ ਅਤੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਵਿਕਾਸ ਸ਼ਰਮਾ, ਸ਼ੂਭਮ ਚੁੱਘ, ਮਨੀਸ਼ ਵਰਮਾ, ਦਕਸ਼ ਰਾਜਪੂਤ, ਹਰਨੀਤ ਠੁਕਰਾਲ, ਭਾਬੁਕ ਭਟਨਾਗਰ, ਤਨਮੇ ਕੰਬੋਜ, ਹਰੀ ਓਮ ਗੋਇਲ, ਰੋਹਿਤ ਮਲਹੋਤਰਾ, ਲਵੀਸ਼ ਚੁੱਘ, ਵਰੁਣ ਗਰਗ, ਰਵੀ ਬਹਿਲ, ਇਸ਼ਾਂਤ ਡਾਵੜਾ, ਸ਼ੁਭਮ ਸੇਠੀ, ਐਡਵੋਕੇਟ ਮੋਹਿਤ ਦੀਵਾਨ, ਆਦਿ ਯੂਥ ਕਾਂਗਰਸੀ ਆਗੂ ਵੱਡੀ ਗਿਣਤੀ ਵਿਚ ਹਾਜਰ ਸਨ।

LEAVE A REPLY