7ਚੰਡੀਗੜ੍ਹ  : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋ12 ਅਤਿ ਆਧੁਨਿਕ ਪਸ਼ੂ ਮੇਲਾ ਗਰਾਉਡਾਂ ਤੇ 70 ਕਰੋੜ ਰੁਪਏ ਖਰਚ ਕੀਤੇ ਗਏ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਧੁਨਿਕ ਪਸ਼ੂ ਮੇਲਾ ਗਰਾਉਡ ਵੱਲਾ (ਅੰਮ੍ਰਿਤਸਰ) ਤੇ 442.41 ਲੱਖ ਰੁਪਏ, ਨੱਬੀਪੁਰ (ਸ੍ਰੀ ਫ਼ਤਹਿਗੜ੍ਹ ਸਾਹਿਬ) ਤੇ 756 ਲੱਖ ਰੁਪਏ, ਕਿਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ) ਤੇ 759 ਲੱਖ ਰੁਪਏ, ਸੁਭਾਨਪੁਰ ( ਕਪੂਰਥਲਾ) ਤੇ 295 ਲੱਖ ਰੁਪਏ, ਜਗਰਾਉਂ (ਲੁਧਿਆਣਾ) ਤੇ 782 ਲੱਖ ਰੁਪਏ, ਨਾਭਾ ( ਪਟਿਆਲਾ) ਤੇ 374.47 ਲੱਖ ਰੁਪਏ, ਧਨੋਲਾ (ਬਰਨਾਲਾ) ਤੇ 790.73 ਲੱਖ ਰੁਪਏ, ਦਾਊਂ ਮਾਜਰਾ (ਮੋਹਾਲੀ) ਤੇ 626 ਲੱਖ ਰੁਪਏ, ਚੜਿੱਕ (ਮੋਗਾ) ਤੇ 196.49 ਲੱਖ ਰੁਪਏ, ਮੌੜ ( ਬਠਿੰਡਾ) ਤੇ 673.97 ਲੱਖ ਰੁਪਏ, ਬਟਾਲਾ (ਗੁਰਦਾਸਪੁਰ) ਤੇ 544.76 ਲੱਖ ਰੁਪਏ ਅਤੇ ਰਾਮਪੁਰਾ  (ਬਠਿੰਡਾ) ਤੇ 77.63 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
ਬੁਲਾਰੇ ਨੇ ਦੱਸਿਆ ਕਿ ਪਸ਼ੂ ਮੇਲਿਆਂ ਦੋਰਾਨ ਸਾਰਿਆਂ ਪਸ਼ੂਆਂ ਦੇ ਲਾਲ ਦਵਾਈ ਪਾਕੇ ਪੈਰ ਧੁਆ ਕੇ ਅਤੇ ਫ਼ੁਹਾਰੇ ਹੇਠ ਨੁਹਾ ਕੇ ਅੰਦਰ ਗਰਾਉਂਡ ਵਿਚ ਭੇਜੇ ਜਾਂਦੇ ਹਨ। ਇਨ੍ਹਾਂ ਆਧੁਨਿਕ ਪਸ਼ੂ ਮੇਲਾ ਗਰਾਉਡਾਂ ਵਿੱਚ ਪਸ਼ੂਆਂ ਲਈ ਪੱਕੀਆਂ ਖੁਰਲੀਆਂ, ਨਹਾਉਣ ਵਾਲੇ ਟੱਬ, ਫ਼ੁਹਾਰੇ, ਪਸ਼ੂਆਂ ਦੇ ਚੜ੍ਹਾਉਣ ਉਤਾਰਨ ਲਈ ਸਹੂਲਤ, ਚਾਰ ਦੀਗਾਰੀ, ਸ਼ੈੱਡ, ਐਂਟਰੀ ਅਤੇ ਬਾਹਰੀ ਗੇਟ, ਪਰਚੀ ਰਾਈਟਰ ਸੈੱਡ, ਚੌਕੀਦਾਰ ਦਾ ਕੁਆਰਟਰ, ਵੈਟਰਨਰੀ ਡਾਕਟਰ, ਕੈਂਟੀਨ ਤੋਂ ਇਲਾਵਾ ਵਪਾਰੀਆਂ ਲਈ ਬਾਥਰੂਮਾਂ ਦੀ ਸਹੂਲਤਾਂ ਉਪਲਬੱਧ ਹਨ।

LEAVE A REPLY