3ਲੁਧਿਆਣਾ  : ਆਮ ਆਦਮੀ ਪਾਰਟੀ ਵਲੋਂ ਅੱਜ ਪ੍ਰਸ਼ਾਸ਼ਨ ਕੋਲੋਂ ਖੇਤੀਬਾੜੀ ਯੂਨੀਵਰਸਿਟੀ ਦੇ ਨਜ਼ਦੀਕ ਖੁੱਲੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਇਸ ਬਾਬਤ ਆਮ ਆਦਮੀ ਪਾਰਟੀ ਦੇ ਬਰੈਵੋ ਸੈਕਟਰ ਦੇ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਅਤੇ ਪਾਰਟੀ ਦੇ ਕਈ ਅਹੁਦੇਦਾਰਾਂ ਵਲੋਂ ਐਡੀਸ਼ਨਲ ਡਿਪਟੀ ਕਮੀਸ਼ਨਰ ਸ਼੍ਰੀ ਅਜੇ ਸੂਦ ਨੂੰ ਇੱਕ ਮੰਗ ਪੱਤਰ ਵੀ ਸੋਂਪਿਆ ਗਿਆ। ਇਸ ਮੋਕੇ ਉਹਨਾਂ ਦੱਸਿਆ ਕਿ ਸ਼ਰਾਬ ਦੇ ਨਵੇਂ ਖੁੱਲੇ ਇਹ ਠੇਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਰਫ ੩੦ ਫੁੱਟ ਅਤੇ ਧਾਰਮਿਕ ਸਥਾਨ ਤੋਂ ਸਿਰਫ ੪੦ ਫੁੱਟ ਦੀ ਦੂਰੀ ਤੇ ਹਨ। ਇਸ ਤੋਂ ਇਲਾਵਾ ਇਹ ਠੇਕੇ ਰਿਹਾਇਸ਼ੀ ਇਲਾਕੇ ਦੇ ਕੇਂਦਰ ਵਿੱਚ ਆਂਉਂਦੇ ਹਨ। ਇਹ ਨਾ ਸਿਰਫ ਗੈਰ-ਕਾਨੂੰਨੀ ਹੈ ਬਲਕਿ ਕਿਸੇ ਵਿਦਿਅਕ, ਧਾਰਮਿਕ ਜਾਂ ਰਿਹਾਇਸ਼ੀ ਇਲਾਕੇ ਕੋਲ ਸ਼ਰਾਬ ਦੇ ਠੇਕੇ ਖੋਲਣਾ ਅਨੈਤਿਕ ਅਤੇ ਸਮਾਜਿਕ ਤੋਰ ਤੇ ਅੰਨਿਆ-ਪੂਰਣ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੋਜੀ ਸੰਸਥਾਨਾਂ ਵਿੱਚੋਂ ਸੱਭ ਤੋਂ ਮੋਹਰੀ ਹੈ, ਜਿਥੇ ਹਜ਼ਾਰਾਂ ਹੀ ਵਿਦਿਆਰਥੀ ਪੜ੍ਹਾਈ ਕਰਦੇ ਹਨ ਅਤੇ ਖੇਤੀਬਾੜੀ ਨਾਲ ਸੰਬੰਧਿਤ ਵੱਖ-ਵੱਖ ਖੋਜਾਂ ਕਰਦੇ ਹਨ। ਪੀਏਯੂ ਦਾ ਪੰਜਾਬ ਅਤੇ ਭਾਰਤ ਦੀ ਅਰਥ-ਵਿਵਸਥਾ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਹੈ, ਜਿਸ ਦਾ ਕੋਈ ਮੁਕਾਬਲਾ ਨਹੀਂ। ਸ. ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਦੀ ਦੀਵਾਰ ਤੋਂ ਕੁੱਝ ਦੂਰੀ ਤੇ ਹੀ ਸ਼ਰਾਬ ਦੇ ਠੇਕੇ ਖੋਲਣਾ ਗੈਰ-ਕਾਨੂੰਨੀ ਹੈ ਅਤੇ ਇਸਦਾ ਵਿਦਿਆਰਥੀਆਂ ਦੀ ਸਿਹਤ ਹੀ ਨਹੀਂ ਬਲਕਿ ਉਹਨਾਂ ਦੇ ਭਵਿੱਖ ਤੇ ਵੀ ਬਹੁਤ ਬੂਰਾ ਅਸਰ ਪਵੇਗਾ।
ਇਸ ਮੋਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼੍ਰੀ ਅਜੇ ਸੂਦ ਨੇ ਆਮ ਆਦਮੀ ਪਾਰਟੀ ਨੂੰ ਯਕੀਨ ਦਵਾਇਆ ਕਿ ਇਸ ਸੰਬੰਧੀ ਉਹ ਯਕੀਨੀ ਤੋਰ ਤੇ ਸਖਤ ਕਾਰਵਾਈ ਕਰਨਗੇ।
ਇਸ ਮੋਕੇ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਸਾਬਕਾ ਕਰਨਲ ਦਰਸ਼ਨ ਢਿੱਲੋਂ, ਸਾਬਕਾ ਕੈਪਟਨ ਸਤਬੀਰ ਸਿੰਘ, ਪ੍ਰੋਫੈਸਰ ਡੀ. ਐਸ. ਸਿੱਧੂ, ਮਾਸਟਰ ਹਰੀ ਸਿੰਘ, ਪ੍ਰੋਫੈਸਰ ਗੁਰਬਿੰਦਰ ਸਿੰਘ, ਸੁਭਾਸ਼ ਚੰਦਰ, ਬਲਦੇਵ ਸਿੰਘ, ਹਰਬੰਸ ਲੋਟੇ, ਬੀਰ ਸੁਖਪਾਲ ਸਿੰਘ ਅਤੇ ਰਮਿਤ ਸਕਸੈਨਾ ਮੋਜੂਦ ਸਨ।

LEAVE A REPLY