2ਨਵੀਂ ਦਿੱਲੀ :ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਆਧਾਰ ਅਤੇ ਸਿੱਧੇ ਲਾਭ ਤਬਾਦਲਾ ਪ੍ਰੋਗਰਾਮਾਂ ਦਾ ਪੂਰੇ ਵਿਸਥਾਰ ਵਿੱਚ ਜਾਇਜ਼ਾ ਲਿਆ| ਲਗਭਗ ਦੋ ਘੰਟੇ ਤੱਕ ਚੱਲੀ ਇਸ ਮਹੱਤਵਪੂਰਣ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੂੰ ਦੇਸ਼ ਭਰ ਵਿੱਚ ਕੁੱਲ ਆਧਾਰ ਨੰਬਰ ਬਣਾਉਣ ਵਿੱਚ ਪ੍ਰਗਤੀ ਸਬੰਧੀ ਅਤੇ ਲਾਭ ਪਾਤਰੀਆਂ ਨੂੰ ਸਹੂਲਤ ਦੇਣ ਲਈ ਉਚਿਤ ਟੀਚੇ ਸੁਨਿਸ਼ਚਿਤ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸਾਲ 2015-16 ਦੌਰਾਨ ਸਿੱਧਾ ਤਬਾਦਲਾ ਯੋਜਨਾ ਤਹਿਤ 30 ਕਰੋੜ ਤੋਂ ਵੱਧ ਲਾਭ ਪਾਤਰੀਆਂ ਨੂੰ 61,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਗਈ|ਜਿਸ ਵਿੱਚ 25 ਹਜ਼ਾਰ ਕਰੋੜ ਰੁਪਏ ‘ਮਨਰੇਗਾ’ ਯੋਜਨਾ ਤਹਿਤ ਅਤੇ 21 ਹਜ਼ਾਰ ਕਰੋੜ ਰੁਪਏ ‘ਪਹਿਲ’(ਰਸੋਈ ਗੈਸ ਸਬਸਿਡੀ) ਯੋਜਨਾ ਤਹਿਤ ਵੰਡੇ ਗਏ|
ਭਲਾਈ ਯੋਜਨਾਵਾਂ ਵਿੱਚ ਡੀ ਬੀ ਟੀ ਯੋਜਨਾ ਦੇ ਤਹਿਤ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆਏ ਹਨ| ਇਸ ਯੋਜਨਾ ਨਾਲ ਫਰਜ਼ੀ ਲਾਭ ਪਾਤਰੀਆਂ ਨੂੰ ਦੂਰ ਕਰਨ ਵਿੱਚ ਸਫਲਤਾ ਮਿਲੀ ਹੈ|ਜਿਸ ਨਾਲ 1.6 ਕਰੋੜ ਤੋਂ ਵੱਧ ਫਰਜ਼ੀ ਰਾਸ਼ਨ ਕਾਰਡ ਵੀ ਕੱਟੇ ਗਏ ਹਨ ਜਿਸਦੇ ਸਿੱਟੇ ਵਜੋਂ 10 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ|ਇਸੇ ਤਰ੍ਹਾਂ ‘ਪਹਿਲ’ ਯੋਜਨਾ ਤਹਿਤ ਰਸੋਈ ਗੈਸ ਸਬਸਿਡੀ ਹਾਸਲ ਕਰਨ ਵਾਲੇ 3.5 ਕਰੋੜ ਫਰਜ਼ੀ ਲਾਭ ਪਾਤਰੀਆਂ ਦੀ ਪਹਿਚਾਣ ਹੋਈ ਹੈ ਜਿਸ ਦੇ ਸਿੱਟੇ ਵਜੋਂ ਸਿਰਫ਼ ਸਾਲ 2014-15 ਦੌਰਾਨ 14 ਹਜ਼ਾਰ ਕਰੋੜ ਰੁਪਏ ਦੀ ਬੱਚਤ ਕੀਤੀ ਗਈ|ਇਸੇ ਤਰ੍ਹਾਂ ਇੱਕਲੇ ‘ਮਨਰੇਗਾ’ ਯੋਜਨਾ ਤਹਿਤ ਤਿੰਨ ਹਜ਼ਾਰ ਕਰੋੜ ਰੁਪਏ (ਲਗਭਗ 10 ਫੀਸਦੀ ਰਕਮ) ਸਾਲ 2015-16 ਦੌਰਾਨ ਬੱਚਤ ਹੋਣ ਦਾ ਅਨੁਮਾਨ ਹੈ|ਬਹੁਤ ਸਾਰੇ ਸੂਬਿਆਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਵਿੱਚ ਵੀ ਸਿੱਧੇ ਲਾਭ ਤਬਾਦਲਾ ਪ੍ਰੋਗਰਾਮਾਂ ਰਾਹੀਂ ਭਾਰੀ ਬੱਚਤ ਕੀਤੀ ਗਈ|
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਰੁਟੀ ਮੁਕਤ ਮੰਚ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਲਾਭ ਪਾਤਰੀਆਂ ਨੂੰ ਸਮੇਂ ਸਿਰ ਲਾਭ ਪ੍ਰਾਪਤੀ ਸੁਨਿਸ਼ਚਿਤ ਕਰਨ ਨੂੰ ਕਿਹਾ| ਉਹਨਾਂ ਸਾਰੇ ਸਬੰਧਤ ਵਿਭਾਗਾਂ ਨੂੰ ਕਿਹਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਨਵੀਂਆਂ ਪ੍ਰਕਿਰਿਆਵਾਂ ਦੀ ਸ਼ੁਰੁਆਤ ਨਾਲ ਕਿਸੇ ਲਾਭਕਰਤਾ ਨੂੰ ਅਸੁਵਿਧਾ ਨਾ ਹੋਵੇ। ਪ੍ਰਧਾਨ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਕਿਸੇ ਵੀ ਯੋਜਨਾ ਨੂੰ ਵੱਡੇ ਪੱਧਰ ‘ਤੇ ਲਾਗੂ ਕਰਨ ਤੋਂ ਪਹਿਲਾਂ ਉਹ ਆਪਣੇ ਕੰਮ ਦਾ ਪੂਰੇ ਧਿਆਨ ਨਾਲ ਪਰੀਖਣ ਕਰਨ ਲਈ ਕਿਹਾ |

LEAVE A REPLY