a badal cmਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਤਥਾਕਥਿਤ ਰੈਲੀ ਤੇ ਘਿਰਾਓ ਪ੍ਰੋਗ੍ਰਾਮ ਪੂਰੀ ਤਰ੍ਹਾਂ ਨਾਕਾਮ ਰਹਿਣ ਦਾ ਕਾਰਨ ਆਪ ਵਲੋਂ ਪਾਣੀਆਂ ਦੇ ਮੁੱਦੇ ਉੱਤੇ ਪੰਜਾਬ ਨਾਲ ਧੋਖਾ ਕਰਨਾ ਅਤੇ ਇਸ ਵਲੋਂ ਖੇਡੀ ਜਾਂਦੀ ਸੌੜੀ ਸਿਆਸਤ ਅਤੇ ਫਰੇਬ ਦੀ ਖੇਡ ਹੈ।
ਇਥੇ ਜਾਰੀ ਇਕ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ” ਆਪ ਦੀ ਖੇਡ ਹੁਣ ਖਤਮ ਹੋ ਚੁੱਕੀ ਹੈ। ਆਪ ਦਾ ਬੋਰੀਆ ਬਿਸਤਰਾ ਸੂਬੇ ਵਿਚੋਂ ਗੋਲ ਹੋਣ ਦਾ ਵੇਲਾ ਆ ਗਿਆ ਹੈ ਕਿਉਂਕਿ ਪੰਜਾਬ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਦਾ ਆਪ ਤੋਂ ਇਸ ਦੀ ਚਾਲਬਾਜੀ ਅਤੇ ਧੋਖੇਬਾਜੀ ਦੀ ਫਿਤਰਤ ਕਾਰਨ  ਮੋਹ ਭੰਗ ਹੋ ਚੁੱਕਿਆ ਹੈ। ਪੰਜਾਬ ਦੇ ਸੁਝਵਾਨ ਲੋਕਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਆਪ ਵਲੋਂ ਵੋਟਾਂ ਲੈਣ ਦੇ ਮਕਸਦ ਹਿੱਤ ਅਪਣਾਈ ਜਾਂਦੀ ਗਾਉਣ-ਵਜਾਉਣ, ਦੋ-ਅਰਥੀ ਚੁਟਕਲਿਆਂ ਅਤੇ ਬੇ-ਸਿਰਪੈਰ ਦੀਆਂ ਹਰਕਤਾਂ ਦੀ ਰਣਨੀਤੀ ਦੁਆਰਾ ਉਹ ਭਰਮਾਏ ਨਹੀਂ ਜਾਣਗੇ।” ਪੰਜਾਬ ਵਿਚਲੇ ਆਪ ਦੇ ਕਥਿਤ ਆਗੂਆਂ ਦੀ ਵਾਗਡੋਰ ਗੈਰ ਪੰਜਾਬੀ ਲੋਕਾਂ ਦੇ ਹੱਥਾਂ ਵਿਚ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਸੂਬਿਆਂ ਦੇ ਲੋਕ ਹੀ ਉਨ੍ਹਾਂ ਦੇ ਭ੍ਰਿਸ਼ਟਾਚਾਰ ਵਿਚ ਹੱਥ ਰੰਗਣ ਅਤੇ ਨੈਤਿਕ ਤੌਰ ਉੱਤੇ ਗਲਤ ਕੰਮਾਂ ਕਾਰਨ ਨਕਾਰ ਚੁੱਕੇ ਹਨ। ਆਪ ਅੰਦਰ ਸੱਤਾ ਦਾ ਕੇਂਦਰ ਬਣੀ ਬੈਠੇ ਇਨ੍ਹਾਂ ਗੈਰ ਪੰਜਾਬੀ ਆਗੂਆਂ ਦੀ ਪੰਜਾਬ ਦੇ ਭਲੇ ਲਈ ਕੰਮ ਕਰਨ ਵਿਚ  ਕੋਈ ਰੂਚੀ ਨਹੀਂ ਹੈ ਅਤੇ ਨਾ ਹੀ ਇਹ ਲੋਕ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਸਮਝਦੇ ਹਨ। ਉਨ੍ਹਾਂ ਅਗਾਂਹ ਕਿਹਾ ਕਿ, ” ਆਪ ਦੇ ਪੰਜਾਬ ਇਕਾਈ ਦੇ ਆਗੂ ਆਪਣੇ ਗੈਰ ਪੰਜਾਬੀ ਮਾਲਕਾਂ ਦੀ ਸ਼ਹਿ ਉੱਤੇ ਕੰਮ ਕਰ ਰਹੇ ਹਨ ਅਤੇ ਆਪਣੇ ਹੀ ਸੂਬੇ ਬਾਰੇ ਕੂੜ ਪ੍ਰਚਾਰ ਕਰ ਰਹੇ ਹਨ। ਉਹ ਦਿਨ-ਰਾਤ ਇਕ ਕਰਕੇ ਇਹੀ ਸਾਬਤ ਕਰਨ ਵਿਚ ਲੱਗੇ ਹੋਏ ਹਨ ਪੰਜਾਬੀ ਲੋਕ ਖਾਸ ਕਰਕੇ ਪੰਜਾਬ ਦੇ ਨੌਜਵਾਨ ਬਿਹਾਰ, ਯੂਪੀ ਆਦਿ ਹੋਰਨਾਂ ਸੂਬਿਆਂ ਦੇ ਨੌਜਵਾਨਾਂ ਦੇ ਸਾਹਮਣੇ ਕੁੱਝ ਵੀ ਨਹੀਂ ਹਨ। ਪਰ ਅੱਜ ਆਪ ਦੇ ਇਨ੍ਹਾਂ ਆਗੂਆਂ ਨੂੰ ਪਤਾ ਲਗ ਗਿਆ ਹੋਵੇਗਾ ਕਿ ਪੰਜਾਬ ਦੇ ਨੌਜਵਾਨ ਅਤੇ ਕਿਸਾਨ ਆਪ ਦੁਆਰਾ ਦਿੱਤੇ ਗਏ ਧੋਖੇ ਬਾਰੇ ਕੀ ਸੋਚਦੇ ਹਨ।
ਮੁੱਖ ਮੰਤਰੀ ਨੇ ਆਖਿਆ ਕਿ ਕਿਸਾਨਾ ਦੀਆਂ ਖੁਦਕਸ਼ੀਆਂ ਦਾ ਮਾਮਲਾ ਕੇਵਲ ਪੰਜਾਬ ਤੱਕ ਹੀ ਸੀਮਤ ਨਹੀ, ਇਹ ਇਕ ਬਹੁਤ ਹੀ ਗੰਭੀਰ ਅਤੇ ਗੁੰਝਲਦਾਰ  ਮੁੱਦਾ ਹੈ ਅਤੇ ਇਸ ਦਾ ਇਕੋ ਇਕ ਹੱਲ ਹੈ ਕਿ ਖੇਤੀ ਨੂੰ ਮੁਨਾਫੇ ਵਾਲਾ ਕਿੱਤਾ ਬਣਾਇਆ ਜਾਵੇ। ਇਸ ਦੇ ਲਈ ਵਧੀਆ ਤਰੀਕਾ ਇਹ ਹੈ ਕਿ ਕਿਸਾਨਾਂ ਨੂੰ ਉਤਪਾਦ ਦੀ ਲਾਗਤ ਦੇ 50 ਫੀਸਦੀ ਲਾਭ ਨਾਲ ਘੱਟੋ  ਘੱਟ ਸਮਰਥਨ ਮੁੱਲ ਵਾਲਾ ਸਵਾਮੀਨਾਥਨ ਫਾਰਮੂਲਾ ਲਾਗੂ ਕੀਤਾ ਜਾਵੇ ਕਿਉਕਿ ਘੱਟੋ ਘੱਟ ਸਮਰਥਨ ਮੁੱਲ ਲਾਗੂ ਕਰਨ ਸਮੇਂ ਬਹੁਤ ਸਾਰੇ ਪਹਿਲੂ ਜਿਵੇ ਜਮੀਨ ਦੀ ਕੀਮਤ ਅਤੇ ਮਨੂੱਖ ਸਰੋਤ ਅਤੇ ਕਿਸਾਨ ਪਰਿਵਾਰਾਂ ਦੇ ਮੈਬਰਾਂ ਵਲੋਂ ਕੀਤੀ ਮਜ਼ਦੂਰੀ ਨੂੰ ਲਾਗਤ ਦੇ ਰੂਪ ਵਿਚ ਨਹੀ ਗਿਣਿਆ ਜਾਂਦਾ।
ਮੁੱਖ ਮੰਤਰੀ ਨੇ ਕਿਹਾ ਕਿ ਦੇ ਦਾ ਕੋਈ ਵੀ ਰਾਜ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ  ਭਾਜਪਾ  ਵਲੋਂ ਕਿਸਾਨਾ ਲਈ ਕੀਤੇ ਕੰਮਾਂ ਦਾ ਮੁਕਾਬਲਾ ਨਹੀ ਕਰ ਸਕਦਾ। ਉਹਨਾ ਕਿਹਾ ਕਿ ਅਸੀ ਕਿਸਾਨਾਂ ਨੂੰ ਮੁਫਤ ਬਿਜਲੀ  ਦਿਤੀ, ਹਰੇਕ ਕਿਸਾਨ ਨੂੰ 50,000 ਰੁਪਏ ਪ੍ਰਤੀ ਫਸਲ  ਲਈ ਵਿਆਜ ਰਹਿਤ ਕਰਜਾ ਦਿਤਾ। ਅਸੀ ਕਿਸਾਨਾਂ ਨੂੰ ਉਹਨਾ ਦੇ ਮਨ ਪਸੰਦ  ਹਸਪਤਾਲਾਂ ਵਿਚ ਇਲਾਜ ਲਈ ਹਰੇਕ ਕਿਸਾਨ ਨੂੰ 50,000 ਰੁਪਏ ਪ੍ਰਤੀ ਸਾਲ ਡਾਕਟਰੀ ਖਰਚੇ ਲਈ ਦਿਤੇ ਹਨ। ਇਸ ਦੇ ਇਲਾਵਾ ਰਾਜ ਦੇ ਹਰੇਕ ਕਿਸਾਨ ਨੂੰ 5 ਲੱਖ ਰੁਪਏ ਦਾ ਮੁਫਤ ਬੀਮਾ ਮੁਹੱਈਆ ਕਰਵਾਇਆ ਗਿਆ ਹੈ। ਇਹ ਤਾਂ ਕੁੱਝ ਪਹਿਲੂ ਹੀ ਹਨ ਜੋ ਕਿਸਾਨਾ ਦੀ ਭਲਾਈ ਲਈ ਕੀਤੇ ਗਏ ਹਨ। ਅਜੇ ਵੀ ਅਸੀ ਖੇਤੀ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਇਸ ਤੋ* ਇਹ ਪਤਾ ਲਗਦਾ ਹੈ ਕਿ ਸਮੱਸਿਆ ਅਤਿ ਗੁੰਝਲਦਾਰ ਹੈ ਅਤੇ ਹੋਰ ਵੀ ਗੰਭੀਰ ਹੋ ਸਕਦੀ ਹੈ  ਜੇ ਅਸੀ ਇਹਨਾ ਕਿਸਾਨਾਂ ਲਈ ਦੋਸਤਾਨਾ ਕਦਮ ਨਾ ਚੁੱਕਦੇ।

LEAVE A REPLY