13240741_1134123736638503_1563054012525958007_n
ਮੁਲਾਂਪੁਰ, : ਅੱਜ ਪਿੰਡ ਈਸੇਵਾਲ ਵਿਖੇ ਦੀਵਾਨ ਲਾਉਣ ਜਾ ਰਹੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਜਾਨ ਲੇਵਾ ਹਮਲਾ ਹੋਣ ਦੀ ਖਬਰ ਆ ਰਹੀ ਹੈ। ਉਨ੍ਹਾਂ ਦੇ ਫੇਸਬੁੱਕ ਪੇਜ ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਬਾਬਾ ਰਣਜੀਤ ਸਿੰਘ ਦੇ ਜਥੇ ‘ਤੇ ਹਮਲਾ ਕਰ ਦਿੱਤਾ।
ਹਮਲੇ ਵਿੱਚ ਜਥੇ ਦੇ ਕਈ ਸਿੰਘਾਂ ਦੇ ਜਖਮੀ ਹੋਣ ਦੀ ਖਬਰ ਹੈ। ਖਬਰਾਂ ਮੁਤਾਬਿਕ ਜਥੇ ਦੇ ਕਾਫਲੇ ਵਾਲੀਆਂ ਗੱਡੀਆਂ ਦਾ ਹਮਲਾਵਰਾਂ ਵੱਲੋਂ ਚਾਰ ਕਿਲੋਮੀਟਰ ਤੱਕ ਪਿੱਛਾ ਕੀਤਾ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਸੁਰੱਖਿਅਤ ਹਨ।

LEAVE A REPLY