sports-news-300x150-2ਨਵੀਂ ਦਿੱਲੀ: ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਪਿੱਛਲੇ ਦੋ ਮਹੀਨਿਆਂ ‘ਤੋਂ ਬਿਹਤਰ ਬੱਲੇਬਾਜ਼ੀ ਪਹਿਲਾਂ ਕਦੇ ਨਹੀਂ ਕੀਤੀ ਪਰ ਉਹ ਇਸ ਨੂੰ ਆਪਣੇ ਕੈਰੀਅਰ ਦਾ ਸਿਖਰ ਨਹੀਂ ਕਹਿਣਾ ਚਾਹੁੰਦੇ ਹਨ। ਕੋਹਲੀ ਨੇ ਕਿਹਾ, ”ਮੈਂ ਨਹੀਂ ਜਾਣਦਾ ਕਿ ਮੈਂ ਅਸਲ ‘ਚ ਆਪਣੇ ਸਿਖਰ ‘ਤੇ ਪਹੁੰਚ ਗਿਆ ਹਾਂ।
ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਦੋ ਮਹੀਨੇ ਪਹਿਲਾਂ ਹੀ ਸ਼ੁਰੂਆਤ ਕੀਤੀ ਹੋਵੇ। ਆਈ. ਪੀ. ਐੱਲ. ‘ਚ ਸ਼ਾਮਿਲ ਕੋਚ ਵੀ ਮੈਨੂੰ ਪੁੱਛਦੇ ਹਨ ਕਿ ਕੀ ਮੈਂ ਆਪਣੇ ਸਿਖਰ ‘ਤੇ ਪਹੁੰਚ ਗਿਆ ਹਾਂ ਜਾਂ ਨਹੀਂ। ਮੈਂ ਇਹੀ ਕਹਿ ਸਕਦਾ ਹਾਂ ਕਿ ਗੇਂਦ ਨੂੰ ਪਹਿਲਾਂ ਦੀ ਤੁਲਨਾ ਨਾਲੋਂ ਬਿਹਤਰ ਹਿੱਟ ਕਰ ਰਿਹਾ ਹਾਂ ਪਰ ਮੈਂ ਜਾਣਦਾ ਹਾਂ ਕਿ ਇਹ ਦੌਰ ਅਜਿਹਾ ਵੀ ਨਹੀਂ ਹੈ ਕਿ ਜਿਵੇਂ ਮੈਂ ਚਾਹਾਂਗਾ ਉਵੇਂ ਹੀ ਹੋਵੇਗਾ।”
ਕੋਹਲੀ ਦੀ ਸ਼ਾਨਦਾਰ ਫ਼ਾਰਮ ਵਿਸ਼ਵ ਟੀ-20 ਤੋਂ ਸ਼ੁਰੂ ਹੋਈ ਅਤੇ ਇਸ ਦੇ ਬਾਅਦ ਉਨ੍ਹਾਂ ਨੇ ਸ਼ਾਨਦਾਰ ਫ਼ਾਰਮ ਨੂੰ ਆਈ. ਪੀ. ਐੱਲ. 9 ‘ਚ ਵੀ ਜਾਰੀ ਰੱਖਿਆ ਹੈ, ਜਿੱਥੇ ਉਨ੍ਹਾਂ ਨੇ ਇੱਕ ਸੈਸ਼ਨ ‘ਚ ਸਭ ‘ਤੋਂ ਵੱਧ ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਬਣਾਇਆ ਹੈ। ਕੋਹਲੀ ਨੇ ਕਿਹਾ, ”ਮੈਦਾਨ ‘ਚ ਉਤਰਨ ‘ਤੋਂ ਪਹਿਲਾਂ ਮੈਂ ਆਪਣੇ ਦਿਲ ਦੀ ਧੜਕਣ ਦੇਖਦਾ ਹਾਂ। ਜੇਕਰ ਧੜਕਣ ਤੇਜ਼ ਚੱਲ ਰਹੀ ਹੈ ਤਾਂ ਖੁਦ ਨੂੰ ਸ਼ਾਤ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਅਜਿਹਾ ਨਾ ਹੋਣ ‘ਤੇ ਮੈਂ ਆਪਣਾ ਸਰਵਓਤਮ ਨਹੀਂ ਦੇ ਪਾਉਂਦਾ। ਇਸ ਦੇ ਬਾਅਦ ਮੈਂ ਪਾਰੀ ਦੀ ਸ਼ੁਰੂਆਤ ਕਰਨ ‘ਤੇ ਧਿਆਨ ਲਗਾਉਂਦਾ ਹਾਂ।”

LEAVE A REPLY