1ਚੰਡੀਗੜ : ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਨੇ ਪੰਜ ਰਾਜਾਂ ਦੇ ਚੋਣ ਨਤੀਜਿਆਂ ਤੇ ਖੁਸ਼ੀ ਜਾਹਿਰ ਕਰਦਿਆਂ ਦਾਅਵਾ ਕੀਤਾ ਕਿ ਇਸਦਾ ਅਸਰ ਬੇਸ਼ੱਕ ਪੰਜਾਬ ਦੀ ਰਾਜਨੀਤਕ ਵਿਵਸਥਾ ‘ਤੇ ਵੀ ਜ਼ਰੂਰ ਹੋਵੇਗਾ। ਅਗਲੇ ਸਾਲ ਹੋਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਭਾਜਪਾ ਗਠਜੋੜ ਜਿੱਤ ਦੀ ਹੈਟ੍ਰਿਕ ਬਣਾਏਗੀ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸ਼ਰਮਾ ਨੇ ਕਿਹਾ ਕਿ ਪੂਰੇ ਦੇਸ਼ ਵਿਚ ਜਿਥੇ ਭਾਜਪਾ ਦੀ ਸਵੀਕਾਰਤਾ ਵਧੀ ਹੈ ਉਥੇ ਦੇਸ਼ ਵਾਸੀਆਂ ਨੇ ਪ੍ਰਧਾਨਮੰਤਰੀ ਮੋਦੀ ਦੇ ਦੋ ਸਾਲ ਦੇ ਸੁਸ਼ਾਸਨ ‘ਤੇ ਸਵੀਕ੍ਰਤੀ ਦੀ ਮੁਹਰ ਲਗਾ ਦਿਤੀ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਨਾਂ ਚੋਣ ਨਤੀਜਿਆਂ ਤੋਂ ਸੀਖ ਲੈਣੀ ਚਾਹੀਦੀ ਤੇ ਟਕਰਾਅ ਦੀ ਰਾਜਨੀਤੀ ਛੱਡ ਕੇ ਦੇਸ਼ ਦੇ ਵਿਕਾਸ ਵਾਸਤੇ ਕਠਿਨ ਮਹਿਨਤ ਕਰ ਰਹੀ ਕੇਂਦਰ ਸਰਕਾਰ ਨੂੰ ਰਚਨਾਤਮਕ ਸਹਿਯੋਗ ਦੇਣਾ ਚਾਹੀਦਾ। ਉਨਾਂ ਕਿਹਾ ਕਿ ਨਕਰਾਤਮਕ ਰਾਜਨੀਤੀ ਤੇ ਵਿਧੰਵਸ਼ ਦੀ ਰਾਜਨੀਤੀ ਦੇ ਚਲਦਿਆਂ ਦੇਸ਼ ਦੇ ਸਾਰੇ ਹਿਸਿੱਆ ਵਿਚ ਕਾਂਗਰਸ ਨੂੰ ਵੋਟਰਾਂ ਨੇ ਨਕਾਰ ਦਿਤਾ ਹੈ। ਉਨਾਂ ਅਸਮ ਵਿਚ ਪਹਿਲੀ ਵਾਰੀ ਦੋ ਤਿਹਾਈ ਬਹੁਮਤ ਨਾਲ ਸਰਕਾਰ ਬਨਾਉਣ, ਪੱਛਮ ਬੰਗਾਲ ਤੇ ਕੇਰਲ ਵਿਚ ਪਾਰਟੀ ਦੇ ਜਿੱਤ ਦੇ ਕਰਮ ਦੀ ਸ਼ੁਰੂਆਤ ਹੋਣ ‘ਤੇ ਖੁਸ਼ੀ ਪ੍ਰਗਟ ਕੀਤੀ ਹੈ ਤੇ ਇਸਦੇ ਵਾਸਤੇ ਪੀਐਮ ਮੋਦੀ, ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਸ਼ ਸ਼ਾਹ ਨੂੰ ਵਧਾਈ ਭੇਜੀ ਹੈ।

LEAVE A REPLY