hqdefaultਨਵੀਂ ਦਿੱਲੀ  : ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿਚ ਮਮਤਾ ਬੈਨਰਜੀ ਅਤੇ ਜੈਲਲਿਤਾ ਨੇ ਮੁੜ ਤੋਂ ਸੱਤਾ ਵਿਚ ਵਾਪਸੀ ਕੀਤੀ ਹੈ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਨੇ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ, ਉਥੇ ਤਾਮਿਲਨਾਡੂ ਵਿਚ 32 ਸਾਲ ਬਾਅਦ ਕੋਈ ਪਾਰਟੀ ਫਿਰ ਤੋਂ ਸੱਤਾ ਵਿਚ ਆਈ ਹੈ। ਦੂਸਰੇ ਆਸਾਮ ਵਿਚ ਵੱਡਾ ਉਲਟ-ਫੇਰ ਹੋਇਆ, ਇਥੇ ਭਾਜਪਾ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਕੇਰਲਾ ਵਿਚ ਖੱਬੇ ਪੱਖੀਆਂ ਦੀ ਸਰਕਾਰ ਬਣਨ ਜਾ ਰਹੀ ਹੈ। ਜਦੋਂਕਿ ਕਾਂਗਰਸ ਨੂੰ ਇਨ•ਾਂ ਸੂਬਿਆਂ ਵਿਚ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਪੱਛਮੀ ਬੰਗਾਲ, ਤਮਿਲਨਾਡੂ, ਕੇਰਲਾ ਅਤੇ ਆਸਾਮ ਵਿਚ ਕਾਂਗਰਸ ਜਿੱਤ ਦਰਜ ਨਾ ਕਰ ਸਕੀ, ਜਦੋਂ ਕਿ ਪੁਡੂਚੇਰੀ ਵਿਚ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਚੰਗਾ ਰਿਹਾ।
ਇਸ ਤੋਂ ਪਹਿਲਾਂ ਇਨ•ਾਂ ਸੂਬਿਆਂ ਵਿਚ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਈ। ਦੁਪਹਿਰ 12 ਵਜੇ ਤੱਕ ਸਥਿਤੀ ਸਪਸ਼ਟ ਹੋ ਚੁੱਕੀ ਸੀ। ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ।

LEAVE A REPLY