6ਨਿਉਯਾਰਕ  : ਅਮਰੀਕੀ ਵਿਗਿਆਨੀਆਂ ਨੇ ਇਕ ਅਜਿਹੇ ਐਂਡਰਾਇਡ ਐਪ ਦਾ ਵਿਕਾਸ ਕੀਤਾ ਹੈ ਜਿਸਨੂੰ ਸਮਾਰਟ ਫੋਨ ਵਿਚ ਇੰਸਟਾਲ ਕੀਤੇ ਜਾਣ ਮਗਰੋਂ ਉਸ ਤੋਂ ਸੂਚਨਾ ਇੱਕਠੀ ਕਰ ਸੰਭਾਵਿਤ ਭੂਚਾਲ ਦਾ ਪਤਾ ਲਗਦਾ ਹੈ ਤੇ ਉਪਯੋਗਕਰਤਾਵਾਂ ਨੂੰ ਭੂਚਾਲ ਪ੍ਰਤੀ ਸੂਚੇਤ ਕਰਦਾ ਹੈ। ਕੈਲੀਫੋਰਨੀਆ ਯੁਨੀਵਰਸਿਟੀ ਬਰਕਲੇ ਦੇ ਇਕ ਦਲ ਵੱਲੋਂ ਵਿਕਸਿਤ ਮਾਇਸ਼ੇਕ ਨਾਮ ਦੇ ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ ਹਾਸਲ ਕੀਤਾ ਜਾ ਸਕਦਾ ਹੈ। ਇਹ ਐਪ ਯੁਜਰ ਦੇ ਫੋਨ ਵਿਚ ਐਲਰਟ ਰਹਿੰਦਾ ਹੈ ਤੇ ਫੋਨ ਵਿਚ ਮੌਜੂਦ ਐਕਸਲੇਮੀਟਰ ਹਰ ਸਮੇਂ ਕੰਪਨ ਨੂੰ ਰਿਕਾਰਡ ਕਰਦਾ ਰਹਿੰਦਾ ਹੈ। ਜੇਕਰ ਇਹ ਕੰਪਨ ਭੂਚਾਲ ਦੀ ਤਰਾਂ ਦਾ ਹੁੰਦਾ ਹੈ ਤਾਂ ਇਸ ਕੰਪਨ ਦੇ ਅੰਕੜੇ ਬਰਕਲੇ ਸਿਸਮੋਲਾਜਿਕਲ ਲੈਬੋਰਿਟਰੀ ਕੋਲ ਜਾਂਚ ਵਾਸਤੇ ਚਲੇ ਜਾਂਦੇ ਹਨ।
ਇਸ ਐਪ ਨੂੰ ਹੁਣ ਤੱਕ 170000 ਲੋਕਾਂ ਨੇ ਇਸ ਐਪ ਨੂੰ ਡਾਉਨਲੋਡ ਕਰ ਲਿਆ ਹੈ। ਬਰਕਲੇ ਸਿਸਮੋਲਾਜਿਕਲ ਲੈਬੋਰਿਟਰੀ ਦੇ ਨਿਦੇਸ਼ਕਤ ਤੇ ਯੁਨੀਵਰਸਿਟੀ ਵਿਚ ਪ੍ਰਥੀ ਤੇ ਨਕਸ਼ਤਰ ਵਿਗਿਆਨ ਵਿਭਾਗ ਦੇ ਹੈਡ ਪ੍ਰੋਫੈਸਰ ਰਿਚਰਡ ਐਲੇਨ ਨੇ ਦਸਿਆ ਕਿ ਮਾਇਸ਼ੇਕ ਤੋਂ ਭੂਚਾਲ ਦੀ ਚਿਤਾਵਨੀ ਤੇ ਤੇਜ਼ੀ ਵੱਧ ਸਟੀਕ ਹੋ ਸਕਦੀ ਹੈ। ਫਰਵਰੀ ਤੋਂ ਅਜੇ ਤੱਥ ਇਸ ਐਪ ਦੇ ਨੇਟਵਰਕ ਨੇ ਚਿਲੀ, ਅਰਜੇਂਟਾਈਨਾ, ਮੈਕਸਿਕੋ, ਮੋਰਕੋ, ਨੇਪਾਲ, ਨਿਉਜ਼ੀਲੈਂਡ, ਤਾਈਵਾਨ, ਜਾਪਾਨ ਵਿਚ ਭੂਚਾਲ ਦਾ ਪਤਾ ਲਗਾਇਆ ਹੈ।

LEAVE A REPLY