4ਭਵਿੱਖ ‘ਚ ਵੀ ਹਮਲੇ ਜਾਰੀ ਰਹਿਣਗੇ
ਵਾਸ਼ਿੰਗਟਨ : ਅਮਰੀਕਾ ਵੱਲੋਂ ਪਾਕਿਸਤਾਨ ‘ਤੇ ਕੀਤੇ ਡ੍ਰੋਨ ਹਮਲੇ ਵਿੱਚ ਅਫਗਾਨ ਤਾਲਿਬਾਨ ਦੇ ਚੀਫ਼ ਮੁੱਲਾ ਅਖਤਰ ਮੰਸੂਰ ਦੇ ਮਾਰੇ ਜਾਣ ਤੋਂ ਬਾਅਦ ਹੁਣ ਅਮਰੀਕਾ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਭਵਿੱਖ ਵਿੱਚ ਵੀ ਅਜਿਹੇ ਹਮਲੇ ਜਾਰੀ ਰਹਿਣਗੇ।
ਹਮਲੇ ਵਿਚ ਮਾਰੇ ਗਏ ਤਾਲਿਬਾਨੀ ਚੀਫ਼ ਕੋਲੋਂ ਪਾਕਿਸਤਾਨੀ ਪਾਸਪੋਰਟ ਵੀ ਮਿਲਿਆ ਹੈ। ਪੜਤਾਲ ਵਿੱਚ ਪਤਾ ਲੱਗਿਆ ਹੈ ਕਿ ਮੰਸੂਰ ਵੀਜ਼ੇ ‘ਤੇ ਇਰਾਨ ਤੇ ਦੁਬਈ ਵੀ ਗਿਆ ਸੀ। ਪਿਛਲੇ ਨੌਂ ਸਾਲਾਂ ਵਿੱਚ ਪਾਕਿ ਦੇ ਦੋ ਹਵਾਈ ਅੱਡਿਆਂ ਰਾਹੀਂ ਉਸ ਨੇ ਵਿਦੇਸ਼ੀ ਦੌਰੇ ਵੀ ਕੀਤੇ ਸਨ। ਇਹ ਸਾਰੀ ਜਾਣਕਾਰੀ ਮਿਲਣ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਦੁਬਾਰਾ ਚਿਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਅਜਿਹੇ ਹਮਲੇ ਜਾਰੀ ਰੱਖੇ ਜਾਣਗੇ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮਾਰਕ ਟੋਨਰ ਨੇ ਕਿਹਾ ਕਿ ਪਾਕਿਸਤਾਨ ਵਿੱਚ ਡ੍ਰੋਨ ਹਮਲੇ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਅੱਤਵਾਦ ਨਾਲ ਜੁੜਿਆ ਕੋਈ ਵੀ ਵਿਅਕਤੀ  ਬਖਸ਼ਿਆ ਨਹੀਂ ਜਾਵੇਗਾ।

LEAVE A REPLY