6ਰਾਜਾਸਾਂਸੀ : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਕੂਟ ਏਅਰਵੇਜ਼ ਵੱਲੋਂ ਅੰਮ੍ਰਿਤਸਰ ਤੋਂ ਸਿੰਘਾਪੁਰ ਉਡਾਣ ਸ਼ੁਰੂ ਕੀਤੀ ਗਈ ਹੈ, ਜੋ ਅੱਜ ਪਹਿਲੇ ਦਿਨ ਸਿੰਘਾਪੁਰ ਤੋਂ ਅੰਮ੍ਰਿਤਸਰ 137 ਯਾਤਰੀ ਲੈ ਕੇ ਪੁੱਜੀ। ਇਹ ਉਡਾਣ ਹਫ਼ਤੇ ‘ਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਚੱਲੇਗੀ। ਇਸ ਉਡਾਣ ਨਾਲ ਸਿੰਘਾਪੁਰ ਪੁੱਜਣ ਲਈ 4 ਘੰਟੇ ਦਾ ਸਫ਼ਰ ਵੀ ਘਟ ਜਾਵੇਗਾ। ਇਸ ‘ਤੇ ਕਾਰਗੋ ਰਾਹੀਂ ਜਾਣ ਵਾਲੇ ਸਮਾਨ ਦਾ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਦੇ ਵਪਾਰੀ ਵਰਗ ਨੂੰ ਲਾਭ ਪੁੱਜੇਗਾ।

LEAVE A REPLY