1ਦੇਹਰਾਦੂਨ : ਹੇਮਕੁੰਟ ਸਾਹਿਬ ਦੀ ਯਾਤਰਾ ਭਲਕੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਹੈ। ਯਾਤਰਾ ਨੂੰ ਲੈ ਕੇ ਹੇਮਕੁੰਟ ਸਾਹਿਬ ਟਰੱਸਟ ਤੇ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਦੋ ਸਾਲ ਪਹਿਲਾਂ ਹੋਈ ਭਿਆਨਕ ਤਬਾਹੀ ਤੋਂ ਬਾਅਦ ਗੁਰਦੁਆਰਾ ਗੋਬਿੰਦ ਘਾਟ ਨੂੰ ਮੁੜ ਸੰਗਤਾਂ ਦੇ ਰੁਕਣ ਲਈ ਤਿਆਰ ਕਰ ਦਿੱਤਾ ਗਿਆ ਹੈ।
ਗੋਬਿੰਦ ਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਤੱਕ ਦਾ 6 ਕਿਲੋਮੀਟਰ ਦਾ ਰਸਤਾ ਵੀ ਤਿਆਰ ਹੋ ਗਿਆ ਹੈ। ਇਹ ਰਸਤਾ ਬਰਫ਼ ਕੱਟ ਕੇ ਤਿਆਰ ਕੀਤਾ ਗਿਆ ਹੈ। ਗੋਬਿੰਦ ਘਾਟ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਨੂੰ ਵੀ ਨਵਾਂ ਰੂਪ ਦਿੱਤਾ ਗਿਆ ਹੈ। ਯਾਤਰਾ ਦੇ ਪ੍ਰਬੰਧਕਾਂ ਅਨੁਸਾਰ ਹੇਮਕੁੰਟ ਸਾਹਿਬ ਵਿਖੇ ਪਹਿਲੀ ਅਰਦਾਸ ਸਵੇਰੇ 9:30 ਤੇ ਦੂਜੀ 12:30 ਵਜੇ ਹੋਵੇਗੀ। ਇਸ ਧਾਰਮਿਕ ਅਸਥਾਨ ਦੇ ਦਰਸ਼ਨਾਂ ਲਈ ਟਰੱਸਟ ਵੱਲੋਂ ਰਜਿਸਟਰੇਸ਼ਨ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਸ਼ਰਧਾਲੂਆਂ ਦੀ ਬਾਇਓ ਮੀਟਰਿਕ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ।

LEAVE A REPLY